ਜੋੋਗਾ -ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ, ਰੱਲਾ ਵਿਖੇ ਚੱਲ ਰਹੇ ਤਿੰਨ ਰੋਜ਼ਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਦੇ ਦੂਜੇ ਦਿਨ ਸ੍ਰ. ਦਰਸ਼ਨ ਸਿੰਘ ਬਰੇਟਾ, ਡਿਸਟ੍ਰਿਕ ਔਰਗਨਾਈਜ਼ਰ ਕਮਿਸ਼ਨਰ, ਮਾਨਸਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕਾਊਟ ਮਾਸਟਰ ਅਤੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਨੇ ਸਵਾਗਤੀ ਸ਼ਬਦਾਂ ਰਾਹੀਂ ਸਕਾਊਟ ਦੁਆਰਾ ਸਿੱਖੇ ਵੱਖ-ਵੱਖ ਨੁਕਤਿਆਂ ਨੂੰ ਵਿਵਹਾਰਿਕ ਜ਼ਿੰਦਗੀ ਵਿਚ ਲਾਗੂ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਜ਼ਿੰਦਗੀ ਵਿਚ ਨੇਕ ਮਕਸਦ ਹੋਣਾ ਲਾਜ਼ਮੀ ਹੈ ਪਰ ਨੇਕ ਮਕਸਦਾਂ ਨੂੰ ਸਹੀ ਦਿਸ਼ਾ ਦੇਣ ਲਈ ਅਜਿਹੇ ਕੈਂਪਾ ਵਿਚ ਭਾਗੀਦਾਰੀ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਸ੍ਰ. ਦਰਸ਼ਨ ਸਿੰਘ ਬਰੇਟਾ ਨੇ ਵਿਦਿਆਰਥੀਆਂ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਦੇ ਜੀਵਨ ਦੀ ਆਪਣੀਆਂ ਵਿਸ਼ੇਸ਼ ਲੋੜਾਂ ਅਤੇ ਪ੍ਰਸਿਥੀਆਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਮੁਸ਼ਕਲਾ ਦੇ ਹੱਲ ਲਈ ਹਰ ਵਿਦਿਆਰਥੀ ਨੂੰ ਚੁਣੌਤੀਆਂ ਸਵੀਕਾਰ ਕਰਕੇ ਉੱਦਮੀ ਸਾਹਸ ਨਾਲ ਉਜਵਲ ਭਵਿੱਖ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਪੈਟਰੋਲ ਸਿਸਟਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰੀਰਕ ਅਤੇ ਦਿਮਾਗੀ ਗੁਣਵਤਾ ਵਧਾਉਣ ਲਈ ਖੇਡ ਕਰਵਾਈ ਅਤੇ ਵਿਦਿਆਰਥੀਆਂ ਨੂੰ ਮੁਸ਼ਕਲ ਹਾਲਾਤਾਂ ਵਿਚ ਨਿਭਦੇ ਹੋਏ ਦਰਪੇਸ਼ ਸਮੱਸਿਆਵਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਟੈਟ ਆਦਿ ਬਣਾਉਣ ਅਤੇ ਖਾਸ ਲੋੜਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ।ਇਸ ਮੌਕੇ ਸ੍ਰ. ਦਰਸ਼ਨ ਸਿੰਘ, ਰਾਸ਼ਟਰਪਤੀ ਅਵਾਰਡ ਵਿਜੇਤਾ ਤੇ ਜੋਆਇੰਨ ਸਟੇਟ ਆਰਗਨਾਈਜ਼ਰ ਕਮਿਸ਼ਨਰ, ਸਟੇਟ ਹੈਡ ਕਵਾਟਰ, ਚੰਡੀਗੜ੍ਹ ਨੇ ਕੈੰਪ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿਸਮ ਦੀਆਂ ਤਾੜੀਆਂ ਅਤੇ ਆਪਣੀਆਂ ਸਮੱਰਥਾਵਾਂ ਨੂੰ ਵਧਾਉਣ ਬਾਰੇ ਦੱਸਿਆ।ਇਸ ਮੌਕੇ ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ. ਮਨਜੀਤ ਸਿੰਘ, ਉੱਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੁਆਰਾ ਸਾਂਝੇ ਰੂਪ ਵਿਚ ਅਜਿਹੇ ਕੈਂਪਾ ਰਾਹੀਂ ਵੱਧ ਤੋਂ ਵੱਧ ਨਵਾਂ ਸਿੱਖਣ ਤੇ ਪ੍ਰੇਰਨਾ ਲੈਣ ਦੀ ਗੱਲ ਆਖੀ।ਇਸ ਵਿਸ਼ੇਸ਼ ਮੌਕੇ ਲੈਕਚਰਾਰ ਜਸਵੀਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਪਰਗਟ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।