ਮਾਈ ਭਾਗੋ ਸਕੂਲ, ਰੱਲਾ ਵਿਖੇ ਇੱਕ ਰੋਜ਼ਾ ਕੌਮੀ ਸੇਵਾ ਯੋਜਨਾ ਦਾ ਕੇੈੰਪ ਲਗਾਇਆ।
ਜੋਗਾ
ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ, ਰੱਲਾ ਵਿਖੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੋਗਰਾਮ ਅਫਸਰ ਪਰਗਟ ਸਿੰਘ ਦੀ ਅਗਵਾਈ ਤਹਿਤ ਇੱਕ ਰੋਜ਼ਾ ਕੌਮੀ ਸੇਵਾ ਯੋਜਨਾ ਦਾ ਕੈੰਪ ਲਗਾਇਆ ਗਿਆ। ਇਸ ਮੌਕੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਨੇ ਵਲੰਟੀਅਰਜ਼ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੌਮੀ ਸੇਵਾ ਯੋਜਨਾ ਦੁਆਰਾ ਸੇਵਾ ਭਾਵਨਾ ਦੀ ਲਗਨ ਨੂੰ ਜਗਾਇਆ ਜਾ ਸਕਦਾ ਹੈ ਅਤੇ ਇਸ ਦੁਆਰਾ ਵਿਦਿਆਰਥੀ ਜੀਵਨ ਨੂੰ ਨੇਕ ਨਸੀਹਤ ਮਾਰਗ ਦੇ ਰੂਪ ਵਿਚ ਵਿਲੱਖਣ ਦ੍ਰਿਸ਼ਟੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਨੇ ਵਲੰਟੀਅਰਜ਼ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਕੌਮੀ ਸੇਵਾ ਯੋਜਨਾ ਦੀਆਂ ਗਤੀਵਿਧੀਆਂ ਸਮਰਪਣ ਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਮੌਕੇ ਪ੍ਰੋਗਰਾਮ ਅਫਸਰ ਪਰਗਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੌਮੀ ਸੇਵਾ ਯੋਜਨਾ ਦੀਆਂ ਗਤੀਵਿਧੀਆਂ ਦੁਆਰਾ ਵਿਕਾਸਸ਼ੀਲ ਸੁਭਾਅ ਨੂੰ ਸਿਰਜਣ ਵਿਚ ਮਦਦ ਮਿਲਦੀ ਹੈ। ਉਨਾਂ ਕਿਹਾ ਕਿ ਇਸ ਵਿਸ਼ੇਸ਼ ਮੌਕੇ ਇੱਕ ਰੋਜ਼ਾ ਕੈੰਪ ਦੌਰਾਨ ਵਲੰਟੀਅਰਜ਼ ਨੇ ਨਾਨਕ ਬਗੀਚੀ ਵਿਚ ਦਰੱਖਤਾਂ ਦੀ ਗੁਡਾਈ ਕੀਤੀ ਅਤੇ ਪਾਣੀ ਦਿੱਤਾ। ਵਲੰਟੀਅਰਜ਼ ਨੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਲਈ ਸਫਾਈ ਕੀਤੀ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ ਨੇ ਕੈੰਪ ਦੀ ਕਾਰਗੁਜ਼ਾਰੀ ਦੌਰਾਨ ਸਮੂਲੀਅਤ ਕੀਤੀ ਅਤੇ ਸਮੁੱਚੇ ਕੰਮਕਾਜ ਦੀ ਸ਼ਲਾਘਾ ਕੀਤੀ। ਇਸ ਵਿਸ਼ੇਸ਼ ਮੌਕੇ ਲੈਕਚਰਾਰ ਜਸਵੀਰ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਸਮੂਹ ਸਟਾਫ ਨੇ ਹਾਜ਼ਰ ਸੀ।