ਜੋਗਾ
ਬੀਤੇ ਦਿਨੀਂ ਮਾਈ ਭਾਗੋ ਕਿਡਜ਼ੀ ਅਤੇ ਇੰਟਰਨੈਸ਼ਨਲ ਸਕੂਲ, ਰੱਲਾ ਵਿਖੇ ਪ੍ਰਿੰਸੀਪਲ ਸਵਿਤਾ ਕਾਠ ਦੀ ਅਗਵਾਈ ਤਹਿਤ ਸਾਉਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਵਾਗਤੀ ਸ਼ਬਦਾਂ ਵਿੱਚ ਪ੍ਰਿੰਸੀਪਲ ਸਵਿਤਾ ਕਾਠ ਨੇ ਸਭ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਆਪਣੀਆਂ ਜ੍ੜ੍ਹਾਂ ਨਾਲ ਜੁੜੇ ਰਹਿਣ ਦੀ ਗੱਲ ਆਖੀ। ਇਸ ਮੌਕੇ ਇਸ ਤਿਉਹਾਰ ਨੂੰ ਲੋਕ-ਰਵਾਇਤੀ ਢੰਗ ਨਾਲ ਸੰਪੰਨ ਕਰਨ ਲਈ ਬੱਚਿਆਂ ਦੀਆਂ ਮਾਤਾਵਾਂ ਅਤੇ ਅਧਿਆਪਕਾਵਾਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਰੂਪ ਵਿਚ ਸ੍ਰੀਮਤੀ ਕੁਲਜੀਤ ਕੌਰ, ਅੰਮ੍ਰਿਤਪਾਲ ਕੌਰ, ਭਿੰਦਰ ਕੌਰ ਅਤੇ ਲਵਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਬੱਚਿਆਂ ਦੀਆਂ ਮਾਤਾਵਾਂ ਦਾ ਵੱਖ-ਵੱਖ ਮੁਕਾਬਲੇ ਨਿਰਧਾਰਿਤ ਕਰਕੇ ਮੁਕਾਬਲੇ ਕਰਵਾਏ ਗਏ। ਜਿਸ ਵਿਚੋਂ ਸ੍ਰੀਮਤੀ ਹਰਪ੍ਰੀਤ ਕੌਰ ਉੱਭਾ ਨੂੰ ਮਿਸ ਤੀਜ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਸ ਵਿਸ਼ੇਸ਼ ਮੌਕੇ ਵੱਖ-ਵੱਖ ਪ੍ਰਕਾਰ ਦੀਆਂ ਸੰਬੰਧਿਤ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚੋਂ ਸ੍ਰੀਮਤੀ ਅਮਨਦੀਪ ਕੌਰ, ਰਮਨਦੀਪ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ ਜੇਤੂ ਰਹੀਆਂ। ਇਸ ਮੌਕੇ ਸ੍ਰੀਮਤੀ ਕੁਲਜੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸਭਿਆਚਾਰ ਵਿਚ ਅਹਿਮ ਸਥਾਨ ਰੱਖਦਾ ਹੈ। ਜਿਸ ਕਰਕੇ ਇਸਦੇ ਮਹੱਤਵ ਨੂੰ ਜਾਚਣ ਲਈ ਸਮੇਂ ਦੀ ਮੁੱਖ ਲੋੜ ਹੈ। ਸ੍ਰੀਮਤੀ ਅੰਮ੍ਰਿਤਪਾਲ ਕੌਰ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਤੀਆਂ ਦੇ ਤਿਉਹਾਰ ਸਾਉਣ ਮਹੀਨੇ ਵਿਚ ਅਹਿਮ ਸਥਾਨ ਰੱਖਦਾ ਹੈ। ਇਸ ਤਿਉਹਾਰ ਰਹੀਂ ਕੁੜੀਆਂ ਆਪਣੇ ਉਚੇਚੀਆਂ ਭਾਵਨਾਵਾਂ ਨੂੰ ਸਾਂਝੀਆਂ ਕਰਦੀਆਂ ਹਨ। ਇਸ ਮੌਕੇ ਸ੍ਰੀਮਤੀ ਭਿੰਦਰ ਕੌਰ ਦੁਆਰਾ ਤੀਆਂ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬੀ ਲੋਕ ਪਰੰਪਰਾ ਵਿਚ ਅਜਿਹੇ ਤਿਉਹਾਰਾਂ ਦਾ ਅਹਿਮ ਸਥਾਨ ਹੈ। ਤੀਆਂ ਦੇ ਤਿਉਹਾਰ ਦੀ ਬਣਤਰ ਅਤੇ ਇਸ ਵਿਚਲੇ ਭਾਵਾਂ ਦੀ ਗੱਲਬਾਤ ਨੂੰ ਉਨ੍ਹਾਂ ਵੱਖ-ਵੱਖ ਹਵਾਲਿਆਂ ਨਾਲ ਸਿੱਧ ਕਰਨ ਦਾ ਯਤਨ ਕੀਤਾ। ਸ੍ਰੀਮਤੀ ਲਵਪ੍ਰੀਤ ਕੌਰ ਦੁਆਰਾ ਇਸ ਮੌਕੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਜਿਹੇ ਖ਼ੁਸ਼ੀਆਂ ਦੇ ਪਲਾਂ ਵਿਚ ਹਰ ਸਖ਼ਸ਼ ਦੇ ਕੁਝ ਮਨੋ-ਭਾਵ ਹੁੰਦੇ ਹਨ। ਇਸ ਮੌਕੇ ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ, ਸ੍ਰ. ਮਨਜੀਤ ਸਿੰਘ, ਉਪ- ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਜਿਨ੍ਹਾਂ ਨੂੰ ਅਜਿਹੇ ਤਿਉਹਾਰਾਂ ਦੇ ਸਨਮੁੱਖ ਰੱਖ ਕੇ ਸਾਂਝੇ ਕੀਤਾ ਜਾ ਸਕਦਾ ਹੈ। ਇਸ ਮੌਕੇ ਸਕੂਲ ਕੌਆਰਡੀਨੇਟਰ ਸੁਪਰੀਆ ਗੋਇਲ ਅਤੇ ਅਧਿਆਪਕ ਸੰਦੀਪ ਕੌਰ, ਅਮਨਦੀਪ ਕੌਰ , ਅਮਨਜੋਤ ਕੌਰ , ਉਤੇਜਨਾ, ਅਕਣਦੀਪ ਕੌਰ, ਮੁਸਕਾਨ, ਸਰਬਜੀਤ ਕੌਰ, ਸਮਨਦੀਪ ਕੌਰ, ਅਮਨਦੀਪ ਕੌਰ, ਰਵੀ ਸਿੰਘ, ਰਾਮਪ੍ਰੀਤ ਸਿੰਘ, ਕਮਲ ਰਾਣੀ, ਪਿੰਦਰਪਾਲ ਕੌਰ, ਆਦਿ ਸ਼ਾਮਲ ਸਨ।