ਜੋਗਾ, 3 ਸਤੰਬਰ
ਮਾਈ ਭਾਗੋ ਕਾਲਜ ਆਫ ਐਜੂਕੇਸ਼ਨ ਰੱਲਾ ਵਿਖੇ ਕਾਲਜ ਕੋਆਰਡੀਨੇਟਰ ਮਨਦੀਪ ਸਿੰਘ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਬੀ.ਐਡ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਲਈ ਫਰੈਸਰ ਪਾਰਟੀ ਦਾ ਪ੍ਰਬੰਧਨ ਕੀਤਾ। ਇਸ ਮੌਕੇ ਦੋਵਾਂ ਕਲਾਸਾਂ ਨੇ ਸਾਂਝੇ ਰੂਪ ਵਿੱਚ ਸੱਭਿਆਚਾਰਕ ਪ੍ਰੋਗਰਾਮ ਆਯੋਜਨ ਕੀਤਾ।ਵਿਦਿਆਰਥੀ ਦੁਆਰਾ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਅਤੇ ਗੀਤ ਸੰਗੀਤ ਤੋਂ ਇਲਾਵਾ ਫਨ ਗੇਮਜ, ਮਾਡਲਿੰਗ ਅਤੇ ਕੋਰੀਓਗ੍ਰਾਫੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਡਾ.ਪਰਮਿੰਦਰ ਕੁਮਾਰੀ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਿ ਗਤੀਵਿਧੀਆਂ ਸਿੱਖਣ ਦਾ ਸਭ ਤੋਂ ਵੱਡਾ ਸ੍ਰੋਤ ਅਤੇ ਸੱਭਿਆਚਾਰ ਪ੍ਰਸਾਰਣ ਦਾ ਇੱਕ ਉੱਤਮ ਮਾਧਿਅਮ ਹੁੰਦੀਆਂ ਹਨ। ਪ੍ਰੋਗਰਾਮ ਦੌਰਾਨ ਮਿਸ ਫਰੈਸਰ ਦੇ ਖਿਤਾਬ ਲਈ ਵੱਖ ਵੱਖ ਮੁਕਾਬਲਿਆਂ ਦੀ ਜੱਜਮੈਂਟ ਪ੍ਰਿੰਸੀਪਲ ਡਾ.ਪਰਮਿੰਦਰ ਕੁਮਾਰੀ ਜੀ ਅਤੇ ਸਮੂਹ ਸਟਾਫ ਦੁਆਰਾ ਮਿਲ ਕੇ ਕੀਤੀ ਗਈ ਅਤੇ ਨਾਲ ਹੀ ਮਿਸ ਫਰੈਸਰ ਬਣੀ ਵਿਦਿਆਰਥਣ ਹੁਸਨਪ੍ਰੀਤ ਦੇ ਸਿਰ ਤਾਜ ਪਹਿਨਾਇਆ ਅਤੇ ਵਿਦਿਆਰਥਣ ਕਰੀਤੀ ਕੌਰ ਨੂੰ ਫਸਟ ਰਨਰ ਅੱਪ ਵਜੋਂ ਸਨਮਾਨਿਤ ਕੀਤਾ । ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਸ੍ਰ. ਕੁਲਦੀਪ ਸਿੰਘ ਖਿਆਲਾ, ਸਕੱਤਰ ਸ੍ਰ ਮਨਜੀਤ ਸਿੰਘ ਅਤੇ ਉਪ-ਚੇਅਰਪਰਸਨ ਸ੍ਰ. ਪਰਮਜੀਤ ਸਿੰਘ ਬੁਰਜ ਹਰੀ ਨੇ ਸਾਰੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਅਤੇ ਭਵਿੱਖ ਵਿਚ ਵੱਖ-ਵੱਖ ਗਤੀਵਿਧੀਆਂ ਦਾ ਹਿੱਸਾ ਬਣ ਕੇ ਆਪਣੀ ਗੁਣਵਤਾ ਨੂੰ ਪੇਸ਼ ਕਰਨ ਦੀ ਗੱਲ ਆਖੀ। ਇਸ ਵਿਸ਼ੇਸ਼ ਮੌਕੇ ਪ੍ਰੋਗਰਾਮ ਅਫਸਰ ਸ਼ਰਨਜੀਤ ਸਿੰਘ, ਕੋਆਰਡੀਨੇਟਰ ਰਾਜਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਗੁਰਤੇਜ ਸਿੰਘ, ਗੁਰਜੀਵਨ ਸਿੰਘ, ਅਸ਼ਵਨੀ ਬਾਵਾ ਅਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।