ਜੋਗਾ-ਮਾਈ ਭਾਗੋ ਕਾਲਜ ਆਫ ਐਜੂਕੇਸਨ ਰੱਲਾ ਅਧਿਆਪਨ ਖੇਤਰ ਦੇ ਵਿਕਾਸ ਅਤੇ ਬਦਲਦੀਆਂ ਸਿੱਖਿਅਕ ਲੋੜਾਂ ਦੇ ਸੰਦਰਭ ਵਿੱਚ ਵਿਦਿਆਰਥੀਆਂ ਨੂੰ ਨਵੀਆਂ ਜਾਣਕਾਰੀਆਂ ਮਹੁੱਈਆ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਹੈ।ਇਸੇ ਲੜੀ ਵਿੱਚ ਬੀਤੇ ਦਿਨੀ ਸੰਸਥਾ ਵੱਲੋਂ ਬੀ.ਐਡ.ਸਮੈਸਟਰ ਤੀਜਾ ਦੇ ਵਿਦਿਆਰਥੀਆਂ ਦੀ ਟੀਚਿੰਗ ਪ੍ਰਕੈਟਿਸ ਨੂੰ ਮੁੱਖ ਰਖਦੇ ਹੋਏ “ਸਕਿੱਲ ਐਂਡ ਟੀਚਿੰਗ” ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ।ਇਸ ਮੌਕੇ ਤੇ ਉਘੇ ਲੇਖਕ ਡਾ.ਕੁਲਵਿੰਦਰ ਸਿੰਘ ਜੀ ਪ੍ਰਿੰਸੀਪਲ ਦਾ ਰੌਇਲ ਗਰੁੱਪ ਆਫ ਕਾਲਜਿਜ ਬੋੜਾਵਾਲ ਅਤੇ ਡਾ.ਸੁਖਵਿੰਦਰ ਸਿੰਘ ਜੀ ਪ੍ਰੋਫੈਸਰ ਬਾਬਾ ਫਰੀਦ ਕਾਲਜ ਦਿਉਣ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।ਵਰਕਸ਼ਾਪ ਦੀ ਸੁਰੂਆਤ ਕਰਦੇ ਹੋਏ ਸੰਸਥਾ ਦੇ ਪ੍ਰਿੰਸੀਪਲ ਡਾ.ਪਰਮਿੰਦਰ ਕੁਮਾਰੀ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਦਿਆਰਥੀਆਂ ਨੂੰ ਅਧਿਆਪਨ ਕੌਸਲਾਂ ਦੀ ਮਹੱਤਤਾ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ।ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏੇ ਡਾ. ਕੁਲਵਿੰਦਰ ਸਿੰਘ ਜੀ ਨੇ ਅਧਿਆਪਕ ਦੀ ਸ਼ਖਸੀਅਤ ਨੂੰ ਅਧਿਆਪਨ ਦੇ ਇੱਕ ਵਿਸ਼ੇਸ ਪੱਖ ਵਜੋਂ ਉਭਾਰਿਆ,ਉਹਨਾਂ ਕਿਹਾ ਕਿ ਇੱਕ ਅਧਿਆਪਕ ਦੀ ਸ਼ਖਸੀਅਤ ਹੀ ਵਿਦਿਆਰਥੀ ਲਈ ਸਿੱਖਣ ਦਾ ਮੁੱਢਲਾ ਸ੍ਰੋਤ ਹੁੰਦੀ ਹੈ।ਉਹਨਾਂ ਨੇ ਅਧਿਆਪਨ ਨੂੰ ਇੱਕ ਕਿੱਤੇ ਦੇ ਨਾਲ ਨਾਲ ਇੱਕ ਵੱਡੀ ਜਿੰਮੇਵਾਰੀ ਵਜੋਂ ਨਿਭਾਉਣ ਦੀ ਪ੍ਰਰੇਨਾ ਦਿੱਤੀ।ਵਰਕਸ਼ਾਪ ਦੇ ਦੂਸਰੇ ਸ਼ੈਸ਼ਨ ਦੌਰਾਨ ਡਾ.ਸੁਖਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਪਾਠ ਯੋਜਨਾ ਦੀਆਂ ਵੱਖ ਵੱਖ ਵਿਧੀਆਂ ਤੋਂ ਜਾਣੂ ਕਰਵਾਇਆ, ਉਹਨਾਂ ਦੱਸਿਆ ਕਿ ਵੱਖ ਵੱਖ ਅਧਿਆਪਨ ਕੌਸਲ ਜਿਵੇਂ ਪ੍ਰਸਤੁਤੀਕਰਨ ,ਪ੍ਰਸਨ ਪੁੱਛਣਾ,ਉਦਾਹਨਾਂ ਦੇਣੀਆਂ, ਪ੍ਰੇਰਿਤ ਕਰਨਾ ਅਤੇ ਸਹਿ-ਸਬੰਧ ਆਦਿ ਪਾਠ ਨੂੰ ਸਫਲ ਅਤੇ ਸਕਾਰਾਤਮਕ ਬਣਾਉਦੇ ਹਨ।ਵਰਕਸ਼ਾਪ ਦੇ ਅਖੀਰ ਵਿੱਚ ਅੇਜੂਕੇਸ਼ਨ ਕਾਲਜ ਦੇ ਕੋਆਰਡੀਨੇਟਰ ਮਨਦੀਪ ਸਿੰਘ ਜੀ ਨੇ ਆਏ ਮੁੱਖ ਮਹਿਮਾਨਾ ਨੂੰ ਧੰਨਵਾਦੀ ਸ਼ਬਦ ਕਹੇ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇੱਕ ਯੋਗ ਅਧਿਆਪਕ ਬਨਣ ਲਈ ਮਿਹਨਤ ਤੇ ਲਗਨ ਦਾ ਸੁਨੇਹਾ ਦਿੱਤਾ।ਮੰਚ ਸੰਚਾਲਨ ਦੀ ਭੂਮਿਕਾ ਪ੍ਰੋਗਰਾਮ ਅਫਸਰ ਸ਼ਰਨਜੀਤ ਸਿੰਘ ਨੇ ਨਿਭਾਈ।ਇਸ ਮੌਕੇ ਤੇ ਸੰਸਥਾ ਦੇ ਚੇਅਰਪਰਸਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ,ਸਕੱਤਰ ਮਨਜੀਤ ਸਿੰਘ ਖਿਆਲਾ ਅਤੇ ਵਾਇਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਜੀ ਨੇ ਵਿਦਿਆਰਥੀਆਂ ਨੂੰ ਟੀਚਿੰਗ ਪ੍ਰੈਕਟਿਸ ਲਈ ਸੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਤੇ ਅਸਿ.ਪ੍ਰੋਫ. ਅਮਨਦੀਪ ਕੌਰ,ਮਨਪ੍ਰੀਤ ਕੌਰ,ਜਸਵੀਰ ਕੌਰ,ਮਨਪ੍ਰੀਤ ਕੌਰ ਸਿੱਧੂ ਗੁਰਤੇਜ ਸਿੰਘ ਅਤੇ ਸਮੂਹ ਸਟਾਫ ਹਾਜਿਰ ਸਨ।