ਬੋਹਾ 25 ਜੁਲਾਈ ( ਨਿਰੰਜਣ ਬੋਹਾ )
ਨਰਸੀ ਰਾਮ ਮੈਮੋਰੀਅਲ ਹੋਲੀ ਹਾਰਟ ਕੌਨਵੈੱਟ ਸਕੂਲ ਬੋਹਾ ਵੱਲੋਂ ਮਸ਼ੀਨੀ ਬੌਧਿਕਤਾ ਬਾਰੇ ਇਕ ਵਿਸ਼ੇਸ਼ ਪ੍ਰਦਰਸ਼ਨੀ ਮੇਲਾ ਲਾਇਆ ਗਿਆ। ਇਸ ਮੇਲੇ ਵਿਚ ਸਕੂਲ ਵਿਦਿਆਰਥੀਆਂ ਨੇ ਮਸ਼ੀਨੀ ਬੁੱਧੀ ਰਾਹੀਂ ਕੀਤੇ ਜਾ ਸਕਦੇ ਵੱਖ ਵੱਖ ਬੌਧਿਕ ਕਾਰਜ਼ਾਂ ਬਾਰੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਥਾਣਾ ਬੋਹਾ ਦੇ ਮੁੱਖੀ ਇੰਸਪੈਕਰ ਅਮਰੀਕ ਸਿੰਘ ਤੇ ਜਗਸੀਰ ਸਿੰਘ ਸਕੂਲ ਆਫ ਐਮੀਨੈਸ ਦੇ ਪਿੰਸੀਪਲ ਹਰਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਆਉਣ ਵਾਲਾ ਸਮਾ ਮਸ਼ੀਨੀ ਬੌਧਿਕਤਾ ਦਾ ਹੈ, ਇਸ ਲਈ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਇਸ ਬੌਧਿਕਤਾ ਰਾਹੀ ਕੀਤੇ ਜਾ ਸਕਦੇ ਕਾਰਜ਼ਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ। ਪ੍ਰਿੰਸੀਪਲ ਭੁੱਲਰ ਨੇ ਕਿਹਾ ਕਿ ਆਧੁਨਿਕ ਸਿੱਖਿਆਂ ਪ੍ਰਨਾਲੀ ਵਿੱਚ ਕੰਮਪਿਊਟਰ ਸਿੱਖਿਆਂ ਤੇ ਮਸ਼ੀਨੀ ਬੌਧਿਕਤਾ ਨੂੰ ਵਿਸ਼ੇਸ਼ ਮਹੱਤਤਾ ਦਿੰਤੀ ਜਾ ਰਹੀ ਹੈ। ਸਕੂਲ ਚੇਅਰਮੈਨ ਸੰਜੀਵ ਕੁਮਾਰ ਸਿੰਗਲਾ ਤੇ ਪ੍ਰਿਸੀਪਲ ਸੰਤ ਰਾਮ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਸਕੂਲ ਆਪਣੇ ਵਿਦਿਆਰਥੀਆਂ ਨੂੰ ਮਸ਼ੀਨੀ ਬੌਧਿਕਤਾ ਦੇ ਹਰ ਪੱਖ ਬਾਰੇ ਜਾਣੂ ਕਰਵਾ ਕੇ ਉਹਨਾਂ ਨੂੰ ਸਮੇ ਦਾ ਹਾਣੀ ਬਣਾਉਣਾ ਚਾਹੁੰਦਾ ਹੈ। ਸਕੂਲ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਫੋਟੋ- ਮਸੀਂਨੀ ਬੌਧਿਕਤਾ ਪ੍ਰਦਰਸ਼ਨੀ ਵੇਖਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਤੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ