ਪਿੰਡ ਖੀਵਾ ਕਲਾਂ ਦੀਆਂ ਹੋਣਹਾਰ ਧੀਆਂ ਦਾ ਕੀਤਾ ਸਨਮਾਨ
ਮਨੁੱਖੀ ਵਿਕਾਸ ਲਾਇਬਰੇਰੀ ਕਰਵਾਇਆ ਔਰਤ ਦਿਵਸ ਸਬੰਧੀ ਸਮਾਗਮ
ਭੀਖੀ 11 ਮਾਰਚ
ਨੇੜਲੇ ਪਿੰਡ ਖੀਵਾ ਕਲਾਂ ਵਿਖੇ ਮਨੁੱਖੀ ਵਿਕਾਸ਼ ਲਾਇਬਰੇਰੀ ਵੱਲੋਂ ਔਰਤ ਦਿਵਸ ਸਮਰਪਿਤ ਸਮਾਗਮ ਕਰਵਾਇਆ ਗਿਆ। ਖੀਵਾ ਕਲਾਂ ਦੀਆਂ ਧੀਆਂ ਜਿਹਨਾਂ ਨੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰੀਆਂ ਹਨ ਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਜਿਹਨਾਂ ਵਿਚ ਪਦਮਸ਼੍ਰੀ ਨਿਰਮਲ ਰਿਸ਼ੀ ਫਿਲਮੀ ਅਦਾਕਾਰ, ਡਾ. ਮਨਦੀਪ ਕੌਰ, ਸੋਮਾ ਸਰਮਾ, ਡਾ.ਹਰਪ੍ਰੀਤ ਕੌਰ, ਡਾ.ਆਸਥਾ, ਪਿ੍ਰੰਯਕਾ ਗਰਗ (ਜੱਜ), ਅਧਿਆਪਕਾ ਦਰਸ਼ਨਾ ਦੇਵੀ, ਬਿੰਦਰ ਕੌਰ, ਅੰਤੀ ਰਿਸ਼ੀ ਨੂੰ ਸਨਮਾਨਿਤ ਕੀਤਾ ਗਿਆ। ਲਾਇਬਰੇਰੀ ਦੀ ਸਰਪ੍ਰਸਤ ਰੇਖਾ ਰਿਸ਼ੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ, ਸਮਾਗਮ ਦੇ ਮੁੱਖ ਬੁਲਾਰੇ ਰੰਗਕਰਮੀ ਤੇ ਫਿਲਮੀ ਅਦਾਕਾਰਾ ਮਨਜੀਤ ਕੌਰ ਔਲਖ ਨੇ ਬੋਲਦਿਆਂ ਕਿਹਾ ਕੁੜੀਆਂ ਲਈ ਜ਼ਿੰਦਗੀ ਬਹੁਤ ਹੀ ਸੰਘਰਸ਼ਸ਼ੀਲ ਹੈ। ਉਨ੍ਹਾਂ ਲਈ ਹਰ ਮੋੜ ’ਤੇ ਬੰਦਸ਼ਾਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਪਿਛਲੇ ਸਮੇਂ ਕੁੜੀਆਂ ਦਾ ਘਰ ਵਿੱਚ ਜੰਮਣਾ ਪੱਥਰ ਸਮਝਿਆ ਜਾਂਦਾ ਸੀ। ਬਹੁਤੀਆਂ ਕੁੜੀਆਂ ਨੂੰ ਜੰਮਣ ਵੇਲੇ ਹੀ ਮਾਰ ਦਿੱਤਾ ਜਾਂਦਾ ਸੀ। ਕੁੜੀਆਂ ਨੂੰ ਪੜ੍ਹਾਈ ਪੱਖੋਂ ਵਿਰਵੇ ਰੱਖਿਆ ਜਾਂਦਾ ਸੀ। ਉਹ ਕੇਵਲ ਘਰ ਦੀ ਚਾਰਦਿਵਾਰੀ ਦੇ ਅੰਦਰ ਕੈਦ ਹੋ ਕੇ ਰਹਿ ਜਾਂਦੀਆਂ ਸਨ। ਅੱਜ ਕੱਲ੍ਹ ਲੜਕੀਆਂ ਲਈ ਬਹੁਤ ਸਾਰੇ ਮੌਕੇ ਹਨ। ਪਦਮਸ਼੍ਰੀ ਨਿਰਮਲ ਰਿਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਔਰਤਾਂ, ਮਰਦਾਂ ਨਾਲੋਂ ਕਿਸੇ ਵੀ ਕੰਮ ਵਿੱਚ ਘੱਟ ਨਹੀਂ ਹਨ ਇਹ ਕੇਵਲ ਸਾਡੇ ਸਮਾਜ ਦੀ ਖੁੰਢੀ ਸੋਚ ਹੈ ਜੋ ਉਨ੍ਹਾਂ ਨਾਲ਼ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਦੱਸਦਿਆਂ ਕਿਹਾ ਕਿ ਉਹਨਾਂ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ ਕੌਣ ਕੀ ਕਹਿ ਰਿਹਾ ਹੈ, ਹਮੇਸ਼ਾ ਅੱਗੇ ਵਧਣ ਲਈ ਹੀ ਸੋਚਿਆ ਤੇ ਅੱਗੇ ਵਧਦੀ ਗਈ ਤੇ ਅੱਜ ਬਹੁਤ ਸਾਰੇ ਮੁਕਾਮ ਹਾਸਿਲ ਕੀਤਾ ਹਨ। ਕੁੜੀਆਂ ਮੁੰਡਿਆਂ ਨਾਲੋਂ ਅੱਜ ਹਰ ਇੱਕ ਖੇਤਰ ਵਿੱਚ ਅੱਗੇ ਲੰਘ ਚੁੱਕੀਆਂ ਹਨ, ਆਪਣਾ, ਸਮਾਜ, ਪਿੰਡ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਮੰਚ ਸੰਚਾਲਨ ਅੰਮਿ੍ਰਤ ਰਿਸ਼ੀ ਨੇ ਬਾਖੂਬੀ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਕੁਲਦੀਪ ਕੌਰ, ਬਲਾਕ ਸੰਮਤੀ ਮੈਂਬਰ ਪ੍ਰਵੀਨ ਲਤਾ, ਸੰਤੋਸ਼ ਰਿਸ਼ੀ, ਵਰਿੰਦਰ ਕੁਮਾਰ, ਰਵਿੰਦਰ ਰਿਸ਼ੀ, ਮੋਹਿਤ ਕੁਮਾਰ, ਮਾ. ਗੁਰਪ੍ਰੀਤ ਸਿੰਘ, ਸੋਹਣਾ, ਭਗਵੰਤ ਸਿੰਘ, ਮਾ.ਮਨਦੀਪ ਕੁਮਾਰ, ਕੁਲਦੀਪ ਗਿਰ, ਜਗਤਾਰ ਸਿੰਘ ਪੇਂਟਰ, ਰੇਖਾ ਰਿਸ਼ੀ, ਕੁਲਦੀਪ ਸਿੰਘ, ਬਿੱਟੂ ਮਾਨਸਾ, ਭੁਪਿੰਦਰ ਫ਼ੌਜੀ, ਮਾ.ਛੱਜੂ ਰਾਮ ਰਿਸ਼ੀ ਆਦਿ ਹਾਜ਼ਰ ਸਨ।
ਮਰਦਾਂ ਤੋਂ ਕਿਸੇ ਵੀ ਕੰਮ ’ਚ ਘੱਟ ਨਹੀਂ ਔਰਤਾਂ-ਪਦਮਸ਼੍ਰੀ ਨਿਰਮਲ ਰਿਸ਼ੀ
Leave a comment