ਜਾਤੀ ਤੇ ਫਿਰਕੂ ਹਿੰਸਾ ਕਰਨ ਵਾਲਿਆਂ ਤੇ ਕਾਰਵਾਈ ਕਰੇ ਪੰਜਾਬ ਸਰਕਾਰ : ਜਥੇਬੰਦੀ
ਐੱਸ.ਸੀ ਕਮਿਸ਼ਨ ਮੈਂਬਰਾਂ ਦੀ ਗਿਣਤੀ ਪਹਿਲਾਂ ਦੀ ਤਰਾਂ 10 ਕਰੇ ਪੰਜਾਬ ਸਰਕਾਰ :-ਨਬੀਪੁਰ, ਗੁਰੂ, ਜਗਤਾਰ
2 ਅਗਸਤ-ਅੱਜ ਐੱਸ.ਸੀ /ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੰਘਰਸ਼ ਦੇ ਸੱਦੇ ਤੇ ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਜਿਲ੍ਹਾ ਪਟਿਆਲਾ ਵੱਲੋਂ ਸਟੇਟ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਲਛਮਣ ਸਿੰਘ ਨਬੀਪੁਰ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਭਾਰਤ ਦੇ ਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਚ ਜਾਤੀ ਹਿੰਸਾ ਦੀਆਂ ਘਟਨਾਵਾਂ ਤੇ ਰੋਕ ਲਾਉਣ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਸਬੰਧੀ ਮੰਗ ਪੱਤਰ ਦਿੱਤੇ ਗਏ।ਜਿਸ ਵਿੱਚ ਮਨੀਪੁਰ ਰਾਜ ਚ ਕੁੱਕੀ ਕਬੀਲੇ ਦੀਆਂ ਆਦਿਵਾਸੀ ਔਰਤਾਂ ਨਾਲ ਵਾਪਰੀਆਂ ਸਮੂਹਿਕ ਹੱਤਿਆ ਤੇ ਜਬਰ ਜਨਾਹ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਗਈ।ਆਗੂਆਂ ਨੇ ਇਹਨਾਂ ਅਤਿ ਨਿੰਦਣਯੋਗ ਘਟਨਾਵਾਂ ਨੂੰ ਨਾ ਰੋਕਣ ਕਾਰਨ ਮਨੀਪੁਰ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।ਇਸ ਮੌਕੇ ਤੇ ਪੰਜਾਬ ਚ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਿਣਤੀ 34%ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਐੱਸ.ਸੀ ਕਮਿਸ਼ਨ ਪੰਜਾਬ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰਨ ਦੀ ਕਾਰਵਾਈ ਚ ਸ਼ਾਮਿਲ ਡਾਕਟਰ ਬਲਜੀਤ ਕੌਰ ਭਲਾਈ ਮੰਤਰੀ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਬਿਜਲੀ ਮੰਤਰੀ ਹਰਭਜਨ ਤੇ ਲਾਲ ਚੰਦ ਕਟਾਰੂ ਚੱਕ ਤੇ ਹੋਰ ਐੱਸ.ਸੀ ਐੱਮ ਐੱਲ ਏਜ਼ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ, ਜੋ ਐੱਸ.ਸੀ/ਬੀ.ਸੀ ਸਮਾਜ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਚ ਅਸਫ਼ਲ ਰਹੇ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਚ ਅਨੁਸੂਚਿਤ ਜਾਤੀ ਤੇ ਪਛੜੇ ਵਰਗਾਂ ਤੇ ਜ਼ੁਲਮ ਵਧੇ ਨੇ ਜਿਸਦੀ ਤਾਜ਼ਾ ਮਿਸਾਲ ਚਾਹ ਦੇ ਕੱਪ ਨੂੰ ਹੱਥ ਲੱਗਣ ਤੇ ਹੀ, ਮਾਲੇਰਕੋਟਲਾ ਦੇ ਪਿੰਡ ਰਾਣਵਾਂ ਦੇ ਜਗਤਾਰ ਸਿੰਘ ਨਾਲ ਕੀਤੀ ਜਾਤੀ ਹਿੰਸਾ ਕਰ ਲੱਤਾਂ ਤੋੜ ਦਿੱਤੀਆਂ, ਜਿਸਦੀ ਜੱਥੇਬੰਦੀ ਦੇ ਆਗੂ ਸਾਹਿਬਾਨ ਨੇ ਘੋਰ ਨਿੰਦਾ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਨਬੀਪੁਰ ਨੇ ਕਿਹਾ ਕਿ ਇਸ ਸਰਕਾਰ ਨੇ ਅਜੇ ਤੱਕ ਵੀ 58 ਰਿਜ਼ਰਵ ਲਾਅ ਅਫਸਰਾਂ ਦੀ ਭਰਤੀ ਨਹੀਂ ਕੀਤੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਤੁਰੰਤ ਜਾਰੀ ਨਾ ਕਰਨ ਤੋਂ ਲੱਗਦਾ ਹੈ ਕਿ ਪੰਜਾਬ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਹੀ ਅਨੁਸੂਚਿਤ ਜਾਤੀ ਤੇ ਪਛੜੇ ਵਰਗਾਂ ਵਿਰੋਧੀ ਸਾਬਿਤ ਹੋ ਰਹੀ ਹੈ।ਇਸ ਸਮੇਂ ਅਮਰ ਸਿੰਘ ਸੈਂਪਲਾ, ਗੁਰਪ੍ਰੀਤ ਸਿੰਘ ਗੁਰੂ, ਜਗਤਾਰ ਸਿੰਘ, ਵਿਕਰਮਜੀਤ ਸਿੰਘ, ਸੋਹਣ ਸਿੰਘ, ਤਰਸੇਮ ਸਿੰਘ, ਲਾਲ ਸਿੰਘ, ਕੁਲਦੀਪ ਪਟਿਆਲਵੀ, ਅਨੀਤਾ, ਸੁਖਜੀਤ ਕੌਰ, ਛਿੰਦਰਪਾਲ ਕੌਰ, ਸੁਖਪਾਲ ਸਿੰਘ, ਅਮਰੀਕ ਸਿੰਘ, ਗੁਰਨੈਬ ਸਿੰਘ, ਮਲਕੀਤ ਸਿੰਘ, ਵੀਰਇੰਦਰ ਸਿੰਘ, ਭੀਮ ਸਿੰਘ, ਰਾਮ ਸਿੰਘ, ਲਖਵੀਰ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ, ਨਰਿੰਦਰਪਾਲ ਸਿੰਘ, ਅਮਨਦੀਪ ਸਿੰਘ, ਤਰਸੇਮ ਸਿੰਘ ਗਾਜੇਵਾਸ, ਸਤਵੀਰ ਸਿੰਘ ਤੇ ਪਰਮਜੀਤ ਸਿੰਘ ਸ਼ਾਮਿਲ ਹੋਏ।