ਭੀਖੀ/ਮਾਨਸਾ (ਕਰਨ ਸਿੰਘ ਭੀਖੀ ) ਮਨੀਪੁਰ ਵਿੱਚ ਔਰਤਾਂ ਨੂੰ ਨਗਨ ਕਰਕੇ ਘਮਾਉਣ , ਔਰਤਾਂ ਤੇ ਬੱਚਿਆਂ ਤੇ ਤਸ਼ੱਦਦ ਕਰਨ ਤੇ ਪੂਰੇ ਮਨੀਪੁਰ ਨੂੰ ਦੰਗਿਆਂ ਦੀ ਅੱਗ ਵਿੱਚ ਝੋਕਣ ਵਿਰੁੱਧ ਭੀਖੀ ਵਿੱਖੇ ਸੀਪੀਆਈ ਵਰਕਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੱਢਿਆ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੀ ਫਿਰਕੂ ਫਾਸ਼ੀਵਾਦੀ ਸੰਘੀ ਸੋਚ ਤਹਿਤ ਫਿਰਕੂ ਹਿੰਸਾ ਦਾ ਪੱਤਾ ਖੇਡ ਕੇ ਪੂਰੇ ਮਨੀਪੁਰ ਪ੍ਰਦੇਸ ਨੂੰ ਦੰਗਿਆਂ ਦੀ ਅੱਗ ਵਿੱਚ ਝੋਕ ਦਿੱਤਾ ਤੇ ਮਨੀਪੁਰ ਤੋਂ ਆ ਰਹੀਆਂ ਵੀਡੀਓਜ਼ ਦੱਸ ਰਹੀਆ ਹਨ ਕਿ ਸਥਿਤੀ ਕਿੰਨੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ।
ਆਗੂਆਂ ਨੇ ਕਿਹਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੇ ਲਏ ਨੋਟਿਸ ਤੋਂ ਪਹਿਲਾ ਆਪਣਾ ਮੂੰਹ ਨਹੀਂ ਖੋਲਿਆ ਤੇ ਮਨੀਪੁਰ ਦੇ ਮੁੱਖ ਮੰਤਰੀ ਅਸਤੀਫਾ ਵੀ ਨਹੀ ਲਿਆ ਗਿਆ , ਜੋ ਸਾਬਤ ਕਰਦਾ ਹੈ ਕਿ ਮਨੀਪੁਰ ਦੰਗੇ ਸੰਘ ਪਰਿਵਾਰ ਦੀ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹਨ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਪੀਆਈ ਦੇ ਸਬਡਵੀਜ਼ਨ ਭੀਖੀ ਦੇ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋ , ਕਾਮਰੇਡ ਕਰਨੈਲ ਸਿੰਘ ਭੀਖੀ , ਮਨਦੀਪ ਭੋਲਾ , ਤਰਸੇਮ ਚੰਦ ਡੀਸੀ , ਅਜੈਬ ਸਿੰਘ , ਮੰਗਤ ਭੀਖੀ , ਕੇਵਲ ਸਿੰਘ ਐਮ ਸੀ , ਰਾਜ ਰਾਣੀ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।
ਮਨੀਪੁਰ ਦੀ ਮੌਜੂਦਾ ਹਾਲਾਤ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਦੀ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ : ਕਾਮਰੇਡ ਚੌਹਾਨ/ਐਡਵੋਕੇਟ ਉੱਡਤ
Leave a comment