ਪਿੰਡ ਭੁਪਾਲ ਖੁਰਦ ਵਿਖੇ ਇਕਾਈ ਦਾ ਕੀਤਾ ਗਠਨ
17 ਜਨਵਰੀ (ਕਰਨ ਭੀਖੀ) ਭੀਖੀ: ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਦੇ ਜ਼ਿਲ੍ਹਾ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਕਾ. ਤੇਜਾ ਸਿੰਘ ਹੀਰਕੇ ਨੇ ਨੇੜਲੇ ਪਿੰਡ ਭੁਪਾਲ ਖੁਰਦ ਵਿਖੇ ਮਨਰੇਗਾ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਮਨਰੇਗਾ ਮਜ਼ਦੂਰਾਂ ਨਾਲ ਹੇਠਲੇ ਪੱਧਰ ਦੇ ਮੁਲਾਜ਼ਮਾਂ ਵੱਲੋਂ ਕੰਮ ਦੀ ਡਿਮਾਂਡ ਮੁਤਾਬਕ ਮਸਟਰੋਲ ਕੱਢਣ ਅਤੇ ਕੰਮ ਦੇਣ ਵਿੱਚ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਇੰਨ੍ਹਾਂ ਮੁਲਾਜ਼ਮਾਂ ਦਾ ਵਿਵਹਾਰ ਵੀ ਮਜ਼ਦੂਰਾਂ ਪ੍ਰਤੀ ਹੈਂਕੜ ਵਾਲਾ ਹੈ ਜਿਸਨੂੰ ਜਥੇਬੰਦੀ ਸਹਿਣ ਨਹੀਂ ਕਰੇਗੀ।
ਇਸ ਮੌਕੇ ਉਕਤ ਆਗੂਆਂ ਦੀ ਅਗਵਾਈ ਵਿੱਚ ਜਥੇਬੰਦੀ ਦੀ ਪਿੰਡ ਭੁਪਾਲ ਖੁਰਦ ਦੀ ਇਕਾਈ ਦਾ ਵੀ ਗਠਨ ਕੀਤਾ ਗਿਆ।
ਮਜ਼ਦੂਰ ਆਗੂਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਸਰਕਾਰੀ ਅਤੇ ਨਿੱਜੀ ਕੋਈ ਵੀ ਇੰਡਸਟਰੀ ਨਹੀਂ ਹੈ ਅਤੇ ਖੇਤੀ ਵਿੱਚ ਮਸ਼ੀਨੀਕਰਨ ਕਰਕੇ ਪੇਂਡੂ ਮਜ਼ਦੂਰਾਂ ਕੋਲ ਕੰਮ ਨਹੀਂ ਰਿਹਾ। ਮਨਰੇਗਾ ਕਾਨੂੰਨ ਅਧੀਨ ਹੀ ਪੇਂਡੂ ਮਜ਼ਦੂਰਾਂ ਪਾਸ ਨਿਗੂਣਾ ਜਿਹਾ ਰੁਜ਼ਗਾਰ ਹੈ।
ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਸਕੀਮ ਤਹਿਤ ਇੱਕ ਸੌ ਦਿਨ ਸਾਲਾਨਾ ਤੋਂ ਵਧਾਕੇ ਦੋ ਸੌ ਦਿਨ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਸੱਤ ਸੌ ਰੁਪਏ ਕੀਤੀ ਜਾਵੇ।
ਐਡਵੋਕੇਟ ਦਲਿਓ ਨੇ ਮਾਨ ਸਰਕਾਰ ਕਿਰਤੀ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਰਾਸ਼ਨ ਘਰ ਘਰ ਪਹੁੰਚਾਉਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਨੇ ਗਰੀਬਾਂ ਦੇ ਰਾਸ਼ਨ ਕਾਰਡ ਹੀ ਕੱਟ ਦਿੱਤੇ ਹਨ ਅਤੇ ਨਵੇਂ ਰਾਸ਼ਨ ਕਾਰਡ ਬਣਾਏ ਨਹੀਂ ਜਾ ਰਹੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਭਾਗ ਦੇ ਦੋ ਸਾਲ ਬੀਤਣ ਦੇ ਬਾਵਜੂਦ ਬੁਢਾਪਾ, ਵਿਧਵਾ , ਅੰਗਹੀਣ ਪੈਨਸ਼ਨ ਵਾਅਦੇ ਮੁਤਾਬਕ 2500 ਰੁਪਏ ਮਹੀਨਾ ਨਹੀਂ ਕੀਤੀ ਗਈ ਨਾ ਹੀ ਔਰਤਾਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਪਾਏ ਹਨ।
ਇਸ ਮੌਕੇ ਪਿੰਡ ਭੁਪਾਲ ਖੁਰਦ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ । ਜਿਸ ਵਿੱਚ ਪ੍ਰਧਾਨ ਜਗਸੀਰ ਸਿੰਘ ਕਾਲਾ , ਸੀਨੀਅਰ ਮੀਤ ਪ੍ਰਧਾਨ ਦਰਬਾਰਾ ਸਿੰਘ , ਜਨਰਲ ਸਕੱਤਰ ਸਤਗੁਰ ਸਿੰਘ , ਖਜ਼ਾਨਚੀ ਜੱਗਾ ਸਿੰਘ , ਮੀਤ ਪ੍ਰਧਾਨ ਬੂਟਾ ਸਿੰਘ , ਰਾਣੀ ਕੌਰ , ਤੇਜ ਕੌਰ , ਮੀਤ ਸਕੱਤਰ ਮੰਗਤ ਸਿੰਘ , ਸੁਖਦੀਪ ਕੌਰ , ਅੰਮ੍ਰਿਤਪਾਲ ਕੌਰ ਸਮੇਤ ਮਿੱਠੂ ਸਿੰਘ , ਗੁਰਦੀਪ ਸਿੰਘ ਗੋਰਾ , ਗੁਰਮੇਲ ਸਿੰਘ , ਰਾਜ ਕੌਰ , ਕਰਮਜੀਤ ਕੌਰ , ਪਰਮਜੀਤ ਕੌਰ ਬੂਟਾ , ਗੁਰਪ੍ਰੀਤ ਕੌਰ , ਪਰਮਜੀਤ ਕੌਰ , ਬਲਜੀਤ ਕੌਰ , ਸੁਖਜੀਤ ਕੌਰ , ਕਰਮਜੀਤ ਕੌਰ ਹਾਕਮ , ਲਾਭ ਕੌਰ , ਚਰਨਜੀਤ ਕੌਰ ਆਦ ਕਾਰਜਕਾਰਨੀ ਕਮੇਟੀ ਵਿੱਚ ਮੈਂਬਰ ਚੁਣੇ ਗਏ।
ਜਾਰੀ ਕਰਤਾ
ਸਵਰਨਜੀਤ ਸਿੰਘ ਦਲਿਓ ਐਡਵੋਕੇਟ
ਜ਼ਿਲ੍ਹਾ ਆਗੂ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ)
ਜ਼ਿਲ੍ਹਾ ਮਾਨ