21 ਫਰਬਰੀ ਦੇ ਬੀਡੀਪੀਓ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਜਨਤਕ ਮੀਟਿੰਗ
ਮਾਨਸਾ, 19 ਫਰਵਰੀ (ਨਾਨਕ ਸਿੰਘ ਖੁਰਮੀ) ਦਿੱਲੀ ਵਿੱਚ ਕੇਜਰੀਵਾਲ ਦੀ ਹੋਈ ਸਰਮਨਾਕ ਹਾਰ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋ ਤਿੰਨ ਸਾਲਾ ਦੀ ਨੀਦ ਤੋੜਣ ਤੋ ਬਾਅਦ ਅਚਨਚੇਤ ਸਰਕਾਰੀ ਦਫਤਰਾ ਦੀ ਸੁਰੂ ਕੀਤੀ ਛਾਪੇਮਾਰੀ ਦਾ ਮਹਿਜ ਇੱਕ ਡਰਾਮੇਬਾਜੀ ਹੈ ਤੇ ਆਉਣ ਵਾਲਿਆ ਵਿਧਾਨ ਸਭਾ ਦੀਆ ਚੌਣਾ ਵਿੱਚ ਮੁੱਖ ਮੰਤਰੀ ਨੂੰ ਆਪਣੀ ਹਾਰ ਸਾਫ ਦਿਖਾਈ ਦੇ ਰਹੀ ਹੈ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਦੂਲੋਵਾਲ ਵਿੱਖੇ 21 ਫਰਬਰੀ ਦੇ ਬੀਡੀਪੀਓ ਮਾਨਸਾ ਦੇ ਘਿਰਾਓ ਦੀ ਤਿਆਰੀ ਹਿੱਤ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਡੀਪੀਓ ਦਫਤਰਾ ਵਿੱਚ ਵੀ ਛਾਪੇ ਮਾਰੀ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਕਿਵੇ ਬੀਡੀਪੀਓ ਦਫਤਰਾ ਤੇ ਉਨ੍ਹਾਂ ਦੀ ਪਾਰਟੀ ਦੇ ਬੇਈਮਾਨ ਆਗੂਆ ਦੇ ਕਿਵੇ ਕਬਜੇ ਹੋਏ ਹਨ ਤੇ ਕਿਵੇ ਆਮ ਆਦਮੀ ਪਾਰਟੀ ਮਨਰੇਗਾ ਸਕੀਮ ਵਿੱਚ ਰਿਵਾਇਤੀ ਪਾਰਟੀਆ ਦੀਆ ਸਰਕਾਰਾ ਨਾਲੋ ਵੀ ਵੱਧ ਭਿ੍ਰਸਟਾਚਾਰ ਕਰ ਰਹੀ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਡਰਾਮੇਬਾਜੀ ਤੇ ਕਮੇਡੀ ਬੰਦ ਕਰਕੇ ਸੁਹਿਰਦ ਹੋ ਕੇ ਆਪਣੀਆ ਦਿੱਤੀਆ ਗਰੰਟੀਆ ਨੂੰ ਪੂਰਾ ਕਰਨ ਵੱਲ ਧਿਆਨ ਦੇਣ ਤਾਕਿ ਉਹ ਆਉਣ ਵਾਲੀਆ ਵਿਧਾਨ ਸਭਾ ਦੀਆ ਚੋਣਾ ਵਿੱਚ ਕੇਜਰੀਵਾਲ ਵਾਲੀ ਸਰਮਨਾਕ ਹਾਰ ਤੋ ਬੱਚ ਜਾਣ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਕਾਲਾ ਖਾਂ ਭੰਮੇ , ਕਰਨੈਲ ਸਿੰਘ ਦੂਲੋਵਾਲ, ਬਲਦੇਵ ਸਿੰਘ ਦੂਲੋਵਾਲ , ਨਿੱਕਾ ਸਿੰਘ ਦੂਲੋਵਾਲ , ਹਰਬੰਸ ਸਿੰਘ ਦੂਲੋਵਾਲ , ਬਿੱਲੂ ਸਿੰਘ ਦੂਲੋਵਾਲ , ਜੱਗਾ ਸਿੰਘ ਦੂਲੋਵਾਲ ਤੇ ਕਾਲੀ ਸਿੰਘ ਦੂਲੋਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।