ਮਨਜੀਤ ਗਾਮੀਵਾਲਾ ਕ਼ਤਲ ਕਾਂਡ ਸਬੰਧੀ ਇਨਸਾਫ਼ ਲਈ ਸੀ ਪੀ ਆਈ,ਐਸ ਕੇ ਐਮ ਵੱਲੋਂ ਘਿਰਾਓ ਕੀਤਾ ਗਿਆ।
ਬੋਹਾ, 2 ਮਈ (ਨਿਰੰਜਣ ਬੋਹਾ ) 8 ਮਾਰਚ 2025 ਨੂੰ ਸੀ ਪੀ ਆਈ ਆਗੂ ਕਮਰੇਡ ਮਨਜੀਤ ਕੌਰ ਗਾਮੀਵਾਲਾ ਦੇ ਵਹਿਸੀਅਨਾ ਢੰਗ ਨਾਲ ਹੋਏ ਕ਼ਤਲ ਸਬੰਧੀ ਇਨਸਾਫ਼ ਦਿਵਾਉਣ ਲਈ ਕੁਲ ਹਿੰਦ ਕਿਸਾਨ ਸਭਾ ਦੇ ਮਲਕੀਤ ਸਿੰਘ ਮੰਦਰਾਂ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਸੀਤਾਰਾਮ ਗੋਬਿੰਦਪੁਰਾ,ਏਟਕ ਆਗੂ ਜਗਸੀਰ ਰਾਏ ਕੇ ਦੀ ਅਗਵਾਈ ਹੇਠ ਸੈਕੜੇ ਪਾਰਟੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਥਾਣਾ ਬੋਹਾ ਅੱਗੇ ਵਿਸ਼ਾਲ ਰੋਹ ਭਰਪੂਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ . ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮਨਜੀਤ ਕੌਰ ਗਾਮੀਵਾਲਾ ਦੇ ਕਤਲ ਕੇਸ ਨੂੰ ਕੁਝ ਪੁਲਿਸ ਅਫਸਰ ਲਗਾਤਾਰ ਕਮਜ਼ੋਰ ਕਰ ਰਹੇ ਹਨ; ਉਨ੍ਹਾ ਕਿਹਾ ਕਿ ਕ਼ਤਲ ਕਾਂਡ ਦੇ ਮੁੱਖ ਸਾਜ਼ਿਸ਼ ਕਰਤਾ ਨੂੰ ਜਾਣ ਬੁੱਝ ਕੇ ਬਚਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਖਿਲਾਫ ਜਿਥੇ ਇਲਾਕੇ ਜਨਤਕ ਧਿਰਾਂ ਤੇ ਸਿਆਸੀ ਖੇਤਰ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਇਸ ਕਤਲ ਕਾਂਡ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਮੰਗ ਕਰਦਿਆਂ ਕਿਹਾ ਕਿ ਜੇ ਪੁਲਿਸ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇ ਵਿਚ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੋਹਾਨ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਇਨਸਾਨ ਲੈਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਤੇ ਹਰ ਪੱਖੋਂ ਸਹਿਯੋਗ ਦੀ ਅਪੀਲ ਕੀਤੀ।ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਕੁਲਵੰਤ ਸਿੰਘ ਕਿਸ਼ਨਗੜ੍ਹ,ਲਛਮਣ ਸਿੰਘ ਚੱਕ ਅਲੀ ਸ਼ੇਰ,ਪ੍ਰਸੋਤਮ ਸਿੰਘ ਗਿੱਲ,ਰਾਮਫਲ ਸਿੰਘ ਚੱਕ ਅਲੀ ਸ਼ੇਰ, ਅਮਰੀਕ ਸਿੰਘ ਫਫੜੇ, ਜਗਦੇਵ ਸਿੰਘ ਚਕੇਰੀਆਂ,ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਕਾਂਗਰਸ ਦੇ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਸੁਖਪਾਲ ਸਿੰਘ ਹਾਕਮ ਵਾਲਾ,ਆਦਿ ਬੁਲਾਰਿਆਂ ਨੇ ਵੀ ਕ਼ਤਲ ਕਾਂਡ ਵਿਚ ਸਾਜ਼ਿਸ਼ ਕਰਤਾ ਨੂੰ ਜਨਤਕ ਕਰਕੇ ਸਜ਼ਾ ਦੇਣ, ਰਹਿੰਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ, ਥਾਨਾ ਬੋਹਾ ਦੇ ਉਸ ਮੌਕੇ ਦੇ ਮੁਖੀ ਨੂੰ ਬਰਖਾਸਤ ਕਰਨ ਦੀ ਮੰਗ ਦੀ ਹਿਮਾਇਤ ਕੀਤੀ । ਇਸ ਮੌਕੇ ਸਬ ਡਿਵਿਜਨ ਬੁਢਲਾਡਾ ਦੇ ਉਪ ਪੁਲਿਸ ਕਪਤਾਨ
ਸਿੰਕਦਰ ਸਿੰਘ ਚੀਮਾ ਨੇ ਪਰਿਵਾਰ ਨੂੰ ਇਨਸਾਫ਼ ਦੇਣ ਸਬੰਧੀ ਵਿਸ਼ਵਾਸ ਦਿਵਾਇਆ ਗਿਆ।
ਧਰਨੇ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਕਰਨੈਲ ਭੀਖੀ,ਹਰਪ੍ਰੀਤ ਪਿਆਰੀ, ਲਛਮਣ ਸਿੰਘ ਗੰਢੂ, ਹਰਪ੍ਰੀਤ ਮਾਨਸਾ,ਹਰਮੀਤ ਸਿੰਘ ਬੋੜਾਵਾਲ,ਰਤਨ ਭੋਲਾ, ਭੁਪਿੰਦਰ ਗੁਰਨੇ,ਹਰੀ ਸਿੰਘ ਅੱਕਾਂ ਵਾਲੀ, ਤਰਸੇਮ ਬੋਹਾ, ਜੱਗਾ ਸ਼ੇਰ ਖਾਂ, ਮਲਕੀਤ ਸਿੰਘ ਬਖਸ਼ੀਵਾਲਾ,ਪਵਨ ਬੁਢਲਾਡਾ, ਹਰਬੰਸ ਸਿੰਘ ਫੋਜੀ,ਚਿਮਨ ਲਾਲ ਕਾਕਾ, ਮਨਪ੍ਰੀਤ ਫਰੀਦ ਕੇ,ਕੇਵਲ ਮੰਦਰਾਂ ਅਸ਼ੋਕ ਲਾਕੜਾ,ਆਦਿ ਆਗੂ ਸ਼ਾਮਲ ਹੋਏ। ਸਟੇਜ ਸਕੱਤਰ ਦੀ ਭੂਮਿਕਾ ਮਲਕੀਤ ਮੰਦਰਾਂ ਵੱਲੋਂ ਨਿਭਾਈ ਗਈ।
ਫੋਟੋ – ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਾਮਰੇਡ ਹਰਦੇਵ ਸਿੰਘ ਅਰਸੀ
ਮਨਜੀਤ ਕੌਰ ਗਾਮੀਵਾਲਾ ਦੇ ਕਤਲ ਦੀ ਸਾਜ਼ਿਸ਼ ਤੋਂ ਪੁਲਿਸ ਪਰਦਾ ਚੁੱਕੇ- ਕਾਮਰੇਡ ਅਰਸੀ

Leave a comment