ਨੂਰਪੁਰ ਬੇਦੀ 5 ਅਗਸਤ (ਚਾਨਾ)
ਖੇਤਰ ਦੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ)ਦੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਤੰਦਰੁਸਤੀ ਭਰੀ ਜ਼ਿੰਦਗੀ ਜਿਊਣ ਨੂੰ ਦਾ ਸੁਨੇਹਾ ਦਿੰਦੇ ਹੋਏ ਗਰੀਨ ਡੇ ਮਨਾਇਆ ਗਿਆ ।ਇਸ ਦੌਰਾਨ ਨੰਨ੍ਹੇ ਮੁੰਨੇ ਬੱਚੇ ਹਰੇ ਰੰਗ ਵਿੱਚ ਨਜ਼ਰ ਆਏ। ਬੱਚੇ ਅਤੇ ਅਧਿਆਪਕ ਗਰੀਨ ਰੰਗ ਦੇ ਕੱਪੜਿਆਂ ਵਿੱਚ ਬਹੁਤ ਸੁੰਦਰ ਲੱਗ ਰਹੇ ਸਨ। ਅਧਿਆਪਿਕਾਂ ਨੇ ਬੱਚਿਆਂ ਨੂੰ ਹਰੇ ਰੰਗ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਹੈ। ਸਕੂਲ ਕੈਂਪਸ ਨੂੰ ਹਰੇ ਰੰਗ ਦੇ ਗੁਬਾਰਿਆਂ, ਫੁੱਲਾਂ ਅਤੇ ਝਾਲਰਾਂ ਨਾਲ ਸਜਾਇਆ ਗਿਆ। ਇਸਨੂੰ ਵੇਖ ਕੇ ਬੱਚੇ ਉਤਸ਼ਾਹਿਤ ਹੋਏ। ਇਸ ਤੋਂ ਬਾਅਦ ਬੱਚਿਆਂ ਨੇ ਹਰੇ ਰੰਗ ਨਾਲ ਸੰਬੰਧਿਤ ਗਤੀਵਿਧੀਆਂ ਕੀਤੀਆਂ। ਬੱਚਿਆ ਦੇ ਸਿਰ ਤੇ ਹਰੇ ਰੰਗ ਦੇ ਮੁਕਟ ਲਾਏ ਹੋਏ ਸਨ।
ਕਿੰਡਰ ਗਾਰਡਨ ਦੇ ਪ੍ਰਿੰਸੀਪਲ ਮੈਡਮ ਪ੍ਰਿਯਕਾ ਸਿੰਘ ਨੇ ਦੱਸਿਆ ਕਿ ਇਨਾਂ ਗਤੀਵਿਧੀਆਂ ਦਾ ਉਦੇਸ਼ ਬੱਚਿਆਂ ਨੂੰ ਉਨਾਂ ਦੇ ਆਸ ਪਾਸ ਦਿਖਾਈ ਦੇਣ ਵਾਲੀਆਂ ਵਸਤੂਆਂ ਵਿੱਚ ਹਰੇ ਰੰਗ ਦੀ ਪਛਾਣ ਕਰਨ ਦੇ ਨਾਲ ਨਾਲ ਵਾਤਾਵਰਣ ਨੂੰ ਹਰਾ ਭਰਿਆ ਰੱਖਣ ਦਾ ਅਹਿਮ ਸੰਦੇਸ਼ ਦੇਣਾ ਸੀ। ਉੱਥੇ ਹੀ ਇਸ ਮੌਕੇ ਤੇ ਬੱਚਿਆਂ ਵੱਲੋਂ ਆਪਣੇ ਅਧਿਆਪਕਾਂ ਦੀ ਦੇਖ ਰੇਖ ‘ਚ ਘਰਾਂ ਤੋਂ ਲਿਆਂਦੀਆਂ ਹਰੀਆਂ ਸਬਜ਼ਿਆਂ ਅਤੇ ਫਲਾਂ ਨੂੰ ਇਕ ਦੂਸਰੇ ਨਾਲ ਸਾਂਝਾ ਕਰਦੇ ਹੋਏ ਆਪਸੀ ਪਿਆਰ ਦਾ ਸਬੂਤ ਦਿਤਾ।
ਇਸ ਮੌਕੇ ਤੇ ਮੈਡਮ ਦੀਪਿਕਾ ਪੁਰੀ, ਮੈਡਮ ਅਨੂ ਕੌਂਸਲ, ਬਬੀਤਾ ਰਾਣਾ, ਮਨਦੀਪ ਕੌਰ, ਰਜਨੀ ਰਾਣੀ, ਸਿਮਰਨ ਕੌਰ, ਅਵਤਾਰ ਸਿੰਘ, ਸੀਮਾ ਰਾਣੀ, ਅਵਿਨਾਸ਼ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਮਧੂਵਨ ਵਾਟਿਕਾ ਸਕੂਲ ‘ਚ ਮਨਾਇਆ ਗਿਆ ਗਰੀਨ ਡੇ
Leave a comment