ਅੱਜ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਵੱਲੋਂ ਬਾਬਾ ਬੂਝਾ ਸਿੰਘ ਭਵਨ ਵਿਖੇ ਮੋਰਚੇ ਵੱਲੋ ਰੱਖੀ ਮਜ਼ਦੂਰ ਲਲਕਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਤਹਿ ਕੀਤੇ ਅਨੁਸਾਰ 28 ਅਗਸਤ ਨੂੰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਮਜਦੂਰਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਅਤੇ ਔਰਤਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ, ਮਾਨਸਾ ਜ਼ਿਲ੍ਹੇ ਵਿੱਚ ਹੜਾਂ ਕਾਰਨ ਬੁਢਲਾਡਾ ਅਤੇ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਵਿੱਚ ਮਜਦੂਰਾਂ ਟੁੱਟ ਗਏ ਘਰਾਂ ਦੇ ਮੁਆਵਜ਼ੇ ਦੇ ਵਾਅਦੇ ਸਹਿਤ ਹੋਰ ਮੰਗਾਂ ਮਸਲਿਆਂ ਸਬੰਧਿਤ ਮਾਨਸਾ ਵਿਖੇ ਹੋਣ ਵਾਲੀ ਮਜ਼ਦੂਰ ਲਲਕਾਰ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਜਿਸ ਵਿੱਚ ਲਗਭਗ 80 ਪਿੰਡਾਂ ਵਿੱਚ ਪੰਜ ਪ੍ਰਚਾਰ ਟੀਮਾਂ ਬੁਢਲਾਡਾ ਹਲਕੇ ਤਰਸੇਮ ਸਿੰਘ ਬਹਾਦਰਪੁਰ, ਭੋਲਾ ਸਿੰਘ ਗੜੱਦੀ, ਜੀਤ ਸਿੰਘ ਬੋਹਾ, ਛੱਜੂ ਸਿੰਘ ਦਿਆਲਪੁਰਾ, ਸ਼ਿੰਦਰਪਾਲ ਕੌਰ ਕਣਕਵਾਲ ਅਗਵਾਈ ਹੇਠ, ਸਰਦੂਲਗੜ੍ਹ ਹਲਕੇ ਵਿੱਚ ਬਿੰਦਰ ਕੌਰ ਉਡਤ ਭਗਤ ਰਾਮ, ਦਰਸ਼ਨ ਸਿੰਘ ਦਾਨੇਵਾਲ, ਬਲਵਿੰਦਰ ਸਿੰਘ ਘਰਾਂਗਣਾ , ਹਰਮੇਸ ਸਿੰਘ ਭੰਮੇ, ਗੁਰਪ੍ਰੀਤ ਸਿੰਘ ਰੂੜੇਕੇ ਦੀ ਅਗਵਾਈ ਹੇਠ, ਮਾਨਸਾ ਵਿਜੈ ਕੁਮਾਰ ਭੀਖੀ, ਗਗਨ ਖੜਕ ਸਿੰਘ ਵਾਲਾ, ਕੇਵਲ ਸਿੰਘ ਅਕਲੀਆ, ਧਰਮਪਾਲ ਨੀਟਾ, ਰਘਬੀਰ ਸਿੰਘ ਭੀਖੀ, ਸੰਦੀਪ ਕੌਰ ਸਮਾਓ,ਮਲਕੀਤ ਸਿੰਘ ਸਮਾਉਂ ਗੁਰਸੇਵਕ ਸਿੰਘ ਮਾਨ, ਕ੍ਰਿਸ਼ਨਾ ਕੌਰ ਮਾਨਸਾ ਜੀ ਦੀ ਅਗਵਾਈ ਹੇਠ ਪ੍ਰਚਾਰ ਕੀਤਾ ਗਿਆ ਜਿਸ ਵਿਚੋਂ 50 ਦੇ ਕਰੀਬ ਸਾਧਨ ਆਉਣ ਦੀ ਸੰਭਾਵਨਾ ਹੈ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਪੇਂਡੂ ਅਤੇ ਦਲਿਤ ਖ਼ੇਤ ਮਜਦੂਰਾਂ ਨੂੰ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ ਜਿਸ ਵਿਚ ਹਰ ਘਰ ਰੋਜਗਾਰ, ਨਰੇਗਾ ਕਾਮਿਆਂ ਨੂੰ ਵੱਧ ਦਿਹਾੜੀ, ਪੰਜ ਮਰਲੇ ਜ਼ਮੀਨ, ਤੀਜੇ ਹਿੱਸੇ ਦੀ ਖੇਤੀ ਲਈ ਜ਼ਮੀਨ, ਪੈਂਨਸ਼ਨ ਵਿੱਚ ਵਾਧਾ ਕਰਨ ਅਤੇ ਹੋਰ ਅਨੇਕਾਂ ਅਜਿਹੇ ਵਾਅਦੇ ਪੰਜਾਬ ਦੇ ਮਜਦੂਰਾਂ ਨੂੰ ਕੀਤੇ ਗਏ ਪਰ ਅੱਜ ਮਾਨ ਸਰਕਾਰ ਨੇ ਪੰਜਾਬ ਦੇ ਪੇਂਡੂ ਅਤੇ ਦਲਿਤ ਖ਼ੇਤ ਮਜਦੂਰਾਂ ਨੂੰ ਬਜ਼ਟ ਵਿੱਚ ਵੀ ਕੁਝ ਨਹੀਂ ਦਿੱਤਾ ਅਤੇ ਨਾਂ ਹੀ ਹਾਲੇ ਤੱਕ ਮਜਦੂਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਮਾਨ ਸਰਕਾਰ ਮਜ਼ਦੂਰ ਵਿਰੋਧੀ ਸਰਕਾਰ ਹੈ ਜਿਸ ਖਿਲਾਫ਼ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਵੱਲੋਂ ਜਨਤਕ ਲਾਮਬੰਦੀ ਕਰਕੇ ਮਜਦੂਰਾਂ ਦੀ ਆਪਣੀ ਸ਼ਕਤੀ ਕਾਇਮ ਕੀਤੀ ਜਾਏਗੀ ਜਿਸ ਦਾ ਮੁੱਖ ਕੰਮ ਮਾਨ ਸਰਕਾਰ ਨੂੰ ਮਜਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਕੀਤੇ ਵਾਅਦੇ ਲਾਗੂ ਕਰਵਾਉਣ ਲਈ ਸੰਘਰਸ਼ ਕਰਨਾ ਹੈ।
28 ਅਗਸਤ ਨੂੰ ਮਾਨਸਾ ਵਿਖੇ ਅਸੀਂ ਮਾਨਸਾ ਜ਼ਿਲ੍ਹੇ ਦੇ ਸਤਿਕਾਰਯੋਗ ਸੰਪਾਦਕ/ਐਡੀਟਰ/ਪੱਤਰਕਾਰ ਸਾਹਿਬਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੱਲ ਹੋਣ ਵਾਲੀ ਮਜ਼ਦੂਰ ਰੈਲੀ ਵਿੱਚ ਜ਼ਰੂਰ ਆਉਣ ਤੇ ਮਾਨਸਾ ਜ਼ਿਲ੍ਹੇ ਵਿੱਚੋਂ ਉੱਠੀ ਇਸ ਮਜ਼ਦੂਰ ਲਲਕਾਰ ਨੂੰ ਆਪਣੇ ਚੈਨਲਾਂ, ਅਖ਼ਬਾਰਾਂ, ਸੋਸ਼ਲ ਮੀਡੀਆ ਰਾਹੀਂ ਮਾਨ ਸਰਕਾਰ ਤੱਕ ਜ਼ਰੂਰ ਪਹੁੰਚਾਉਣ।
ਇਸ ਸਮੇਂ ਦਰਸ਼ਨ ਸਿੰਘ ਦਾਨੇਵਾਲ, ਬਲਵਿੰਦਰ ਸਿੰਘ ਘਰਾਂਗਨਾ , ਬਿੰਦਰ ਕੌਰ ਉਡਤ ਭਗਤ ਰਾਮ, ਕ੍ਰਿਸ਼ਨਾ ਕੌਰ ਮਾਨਸਾ, ਸੇਵਕ ਸਿੰਘ ਮਾਨ ਸਹਿਤ ਪਾਰਟੀ ਇੰਚਾਰਜ ਪ੍ਰੋਸ਼ੋਤਮ ਸ਼ਰਮਾ ਵੀ ਮੋਜੂਦ ਸਨ।