ਭੀਖੀ – ਜੁਲਾਈ (ਡੀ ਪੀ ਜਿੰਦਲ)
ਅੱਜ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਬਲਾਕ ਦੇ ਮੀਟਿੰਗ ਸਾਥੀ ਦਿਨੇਸ਼ ਸੋਨੀ ਭੀਖੀ ਦੀ ਗਵਾਹੀ ਵਿੱਚ ਹੋਈ ਅੱਜ ਦੀ ਇਸ ਮੀਟਿੰਗ ਨੂੰ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੇ ਸਵਾਲ ਤੇ ਸਰਕਾਰ ਦਾ ਹਰਾ ਪਿੰਨ ਟੁੱਟ ਚੁੱਕਿਆ। ਮੌਜੂਦਾ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਅਮੀਰਜਾਦਿਆਂ ਤੇ ਲੁਟੇਰਿਆਂ ਲਈ ਕੰਮ ਕਰ ਰਹੀ ਹੈ। ਮਜ਼ਦੂਰ ਜਮਾਤ ਉਸਦੇ ਕਿਸੇ ਵੀ ਖਾਨੇ ਵਿੱਚ ਨਹੀਂ। ਇਸ ਲਈ ਮਜ਼ਦੂਰਾਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਮਿਲ ਕੇ ਮਜਬੂਤ ਲੜਾਈ ਦੇਣ ਦੀ ਲੋੜ ਹੈ। ਜਿਸ ਦੇ ਤਹਿਤ 20 ਤਰੀਕ ਬਠਿੰਡਾ ਵਿਖੇ ਸਾਂਝੇ ਮਜ਼ਦੂਰ ਫਰੰਟ ਵੱਲੋਂ ਕਨਵੈਂਸ਼ਨ ਰੱਖੀ ਗਈ ਹੈ। ਮੋਰਚੇ ਦੇ ਤਹਿਸੀਲ ਆਗੂ ਦਿਨੇਸ਼ ਸੋਨੀ ਨੇ ਕਿਹਾ ਕਿ ਮਜ਼ਦੂਰਾਂ ਦੀ ਤੀਜੇ ਹਿੱਸੇ ਦੀ ਜਮੀਨ ਨਰੇਗਾ ਦਾ ਕੰਮ ਘੱਟੋ ਘੱਟ 200 ਦਿਨ ਤੇ 700 ਦਿਹਾੜੀ ਮਜ਼ਦੂਰਾਂ ਦੀ ਘੱਟੋ ਘੱਟ ਸਕੇਲ 26000 ਤੋਂ ਸ਼ੁਰੂ ਕਰਕੇ ਲਾਗੂ ਕੀਤਾ ਜਾਵੇ ਮਜ਼ਦੂਰ ਪਰਿਵਾਰਾਂ ਨੂੰ 10 ਮਰਲੇ ਦੇ ਪਲਾਟ ਤੇ ਘਰ ਪਾਉਣ ਲਈ ਗਰਾਂਟ ਦਿੱਤੀ ਜਾਵੇ ਘੱਟੋ ਘੱਟ ਬੁਢਾਪਾ ਪੈਨਸ਼ਨ 5000 ਰੁਪਏ ਕੀਤੀ ਜਾਵੇ ਮਜ਼ਦੂਰਾਂ ਨਾਲ ਮੀਟਿੰਗ ਕਰਕੇ ਸਾਰੇ ਮਸਲਿਆਂ ਤੇ ਵਿਚਾਰ ਕੀਤੀ ਜਾਵੇ ਤੇ ਮਜ਼ਦੂਰਾਂ ਤੇ ਪਾਏ ਕੇਸ ਰੱਦ ਕੀਤੇ ਜਾਣ।
ਅੱਜ ਦੀ ਮੀਟਿੰਗ ਨੇ ਮਤਾ ਪਾਸ ਕਰਕੇ ਭੀਖੀ ਬਲਾਕ ਨੂੰ ਤੋੜਨਾ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਤੇ ਬਲਾਕ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਦੇ ਵਿੱਚ ਪੂਰਨ ਸਹਿਯੋਗ ਦਿੰਦੇ ਰਹਿਣ ਬਾਰੇ ਸਹਿਮਤੀ ਜਤਾਈ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ਖੀਵਾ, ਰਘਵੀਰ ਸਿੰਘ, ਜਸਵੰਤ ਸਿੰਘ ਭੀਖੀ, ਬੂਟਾ ਸਿੰਘ ਭੁਪਾਲ, ਬਲਵੀਰ ਸਿੰਘ ਆਦਿ ਨੇ ਵੀ ਵਿਚਾਰ ਰੱਖੇ। ਤੇ ਬਠਿੰਡਾ ਕਨਵੈਨਸਨ ਨੂੰ ਸਫ਼ਲ ਕਰਨ ਲਈ ਤਿਆਰੀ ਨਾਲ ਜਾਣ ਦੀ ਸਹਿਮਤੀ ਦਿੱਤੀ।
ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਬਲਾਕ ਦੀ ਮੀਟਿੰਗ ਹੋਈ

Leave a comment