25 ਫਰਵਰੀ (ਗਗਨਦੀਪ ਸਿੰਘ) ਰਾਮਪੁਰਾ ਫੂਲ: ਭੋਲੇ ਦੇ ਭਗਤਾਂ ਵੱਲੋਂ ਗੰਗਾ ਦਾ ਪਵਿੱਤਰ ਜਲ ਲੈ ਕੇ ਕਾਵੜੀਆਂ ਦੇ ਰੂਪ ਵਿੱਚ ਰਾਮਪੁਰਾ ਫੂਲ ਦੇ ਵੱਲ ਕੀਤੀ ਗਈ ਰਵਾਨਗੀ ਅਸੀਂ ਸਾਰੇ ਇਸ ਗੱਲ ਨਾਲ ਚੰਗੀ ਤਰ੍ਹਾਂ ਜਾਣੂ ਹਾਂ ਕਿ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਸਮਾਂ ਆ ਰਿਹਾ ਹੈ ਇਸ ਪਵਿੱਤਰ ਸਮੇਂ ਮੌਕੇ ਉੱਪਰ ਵਿਸ਼ਵ ਭਰ ਦੇ ਭੋਲੇ ਦੀ ਭਗਤਾਂ ਵੱਲੋਂ ਪਵਿੱਤਰ ਗੰਗਾ ਜਲ ਨੂੰ ਹਰੀਦੁਆਰ ਤੋਂ ਲੈ ਕੇ ਆਪਣੇ ਨੇੜੇ ਦੇ ਸ਼ਿਵ ਮੰਦਿਰ ਵਿੱਚ ਪੂਰੀ ਰੀਤੀ ਰਿਵਾਜਾਂ ਨਾਲ ਪੂਜਾ ਅਰਚਨਾ ਕਰਦੇ ਹੋਏ ਸ਼ਿਵਲਿੰਗ ਦਾ ਜਲ ਅਭਿਸ਼ੇਕ ਕਰਵਾਇਆ ਜਾਂਦਾ ਹੈ ਇਸ ਦੇ ਸਬੰਧ ਵਿੱਚ ਕਾਵੜੀਆਂ ਦੇ ਰੂਪ ਵਿੱਚ ਜਲ ਲਿਆ ਰਹੇ ਭੋਲੇ ਨੇ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਜੈ ਸ਼ੰਕਰ ਦੀ ਜੀ ਪਹਿਲਾਂ ਤਾਂ ਸਾਡਾ ਜਦੋਂ ਅਸੀਂ ਸੰਕਲਪ ਲੈ ਲੈਦੇ ਆਂ ਉਸ ਤੋਂ ਬਾਅਦ ਸਾਡਾ ਕੋਈ ਨਾਮ ਨਹੀਂ ਸਾਨੂੰ ਸੰਕਲਪ ਤੋਂ ਬਾਅਦ ਭੋਲੇ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਸਾਡੇ ਵੱਲੋਂ ਡੇਰੇ ਟਾਲੀਆਂ ਵਿਖੇ ਫੂਲ ਟਾਊਨ ਸੰਕਲਪ ਲਈਆਂ ਸੀ ਕਿ 21 ਤਰੀਕ ਨੂੰ ਅਸੀਂ ਚੱਲੇ ਸੀ ਸੰਕਲਪ ਸਾਡੇ ਵੱਲੋਂ ਇਹੀ ਲਿੱਤਾ ਜਾਂਦਾ ਹੈ ਨਗਰ ਖੇੜੇ ਦੀ ਖੁਸ਼ੀ ਦੇ ਲਈ ਔਰ ਆਪਣੇ ਸੁੱਖ ਸ਼ਾਂਤੀ ਦੇ ਲਈ ਸਾਰੇ ਕਾਵੜੀਏ ਵੀਰਾਂ ਦੇ ਲਈ ਜੋ ਵੀ ਕਮੇਟੀਆਂ ਲੰਗਰ ਲਾਉਂਦੀਆਂ ਉਹਨਾਂ ਦੀ ਸੁੱਖ ਸ਼ਾਂਤੀ ਦੇ ਲਈ ਭੋਲੇ ਸ਼ੰਕਰ ਜੀ ਮਹਾਰਾਜ ਕਿਰਪਾ ਬਣਾਈ ਰੱਖਣ ਤੇ ਇਦਾਂ ਹੀ ਸੁੱਖ ਸ਼ਾਂਤੀ ਬਣੀ ਰਹੇ ਵੀ ਡੇਰੇ ਟਰਾਲੀਆਂ ਵਿਖੇ ਫੂਲ ਟਾਊਨ ਤੋਂ 21 ਤਰੀਕ ਨੂੰ ਸ਼ਾਮ ਨੂੰ ਚੱਲੇ ਸੀਗੇ ਤੇ 23 ਤਰੀਕ ਨੂੰ ਸਵੇਰੇ 2 ਵਜੇ ਦੁਪਹਿਰੇ 2 ਵਜੇ ਅਸੀਂ ਉਥੋਂ ਗੰਗਾ ਜਲ ਭਰ ਕੇ ਅਸੀਂ ਹਰਿਦੁਆਰ ਤੋਂ ਡੇਰਾ ਟਾਲੀਆਂ ਵਿਖੇ ਫੂਲ ਟਾਊਨ ਚਾਲੇ ਪਾਏ ਸੀਗੇ ਗੰਗਾ ਜਲ ਚੱਕ ਕੇ ਵਿਧੀ ਵਿਧਾਨ ਦੇ ਨਾਲ ਪਾਠ ਪੂਜਾ ਕਰਕੇ ਅਸੀਂ 2 ਵਜੇ ਉਤੋਂ ਚਾਲੇ ਪਾਏ ਸੀ ਔਰ ਹੁਣ ਅਸੀਂ ਪਟਿਆਲਾ ਤੋਂ ਘਨੌਰ ਰੋਡ ਦੇ ਉੱਤੇ ਖੜੇ ਆਂ ਜਿੱਥੇ ਮੋਬਾਇਲ ਸਿਵਰ ਲੱਗਿਆ ਹੋਇਆ ਚੌਥਾ ਮੋਬਾਇਲ ਸਿਵਰ ਲੱਗਿਆ ਹੋਇਆ ਸਾਡੇ ਲਈ ਕਾਵੀਆਂ ਵੀਰਾਂ ਵੱਲੋਂ ਤੇ ਭੋਲਾ ਸ਼ਿਵਰ ਲੱਗਿਆ ਹੋਇਆ ਜਿਨਾਂ ਦੇ ਪ੍ਰਧਾਨ ਦੀ ਸਾਡੇ ਬਿਮਲ ਜੀਆਂ ਨੂੰ ਬਹੁਤ ਵਧੀਆ ਸ਼ੰਕਰ ਜੀ ਦਾ ਆਸ਼ੀਰਵਾਦ ਇਦਾਂ ਹੀ ਬਣਿਆ ਰਵੇ ਨੱਚਦੇ ਟੱਪਦੇ ਗੁਣਗਾਨ ਗਾਉਂਦੇ ਹੋਏ ਅਸੀਂ ਹੁਣ ਤੱਕ ਬਹੁਤ ਵਧੀਆ ਆਨੰਦ ਪਾਦੇ ਹੋਏ ਇੱਥੇ ਤੱਕ ਪਹੁੰਚੇ ਆਂ ਜਾਂ ਹੁਣ ਅੱਗੇ ਵੀ ਸਾਡਾ ਇਦਾਂ ਹੀ ਜਾਪ ਕਰਦੇ ਹੋਏ ਭੋਲੇ ਸ਼ੰਕਰ ਦਾ ਅਸੀਂ ਇਦਾਂ ਹੀ ਅੱਗੇ ਵੀ ਤੁਰਦੇ ਰਵਾਂਗੇ
ਭੋਲੇ ਦੇ ਭਗਤਾਂ ਵੱਲੋਂ ਗੰਗਾ ਦਾ ਪਵਿੱਤਰ ਜਲ ਲੈ ਕੇ ਕਾਵੜੀਆਂ ਦੇ ਰੂਪ ਵਿੱਚ ਰਾਮਪੁਰਾ ਫੂਲ ਦੇ ਵੱਲ ਕੀਤੀ ਗਈ ਰਵਾਨਗੀ

Leave a comment