ਭੀਖੀ 7 ਜੁਲਾਈ (ਕਰਨ ਭੀਖੀ)
ਬੀਡੀਪੀਓ ਦਫਤਰ ਭੀਖੀ ਨੂੰ ਮਾਨਸਾ ਵਿੱਚ ਨਾ ਰਲਾਉਣ ਬਾਰੇ ਭੀਖੀ ਬੀਡੀਪੀਓ ਦਫਤਰ ਵਿੱਚ ਅੱਜ ਦਾ ਧਰਨਾ 22 ਵੇਂ ਦਿਨ ਵਿਚ ਪਹੁੰਚ ਗਿਆ ਹੈ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਛੱਜੂ ਰਾਮ ਰਿਸ਼ੀ ਜਮਹੂਰੀ ਕਿਸਾਨ ਸਭਾ, ਗੁਰਨਾਮ ਸਿੰਘ ਭੀਖੀ ਪੰਜਾਬ ਕਿਸਾਨ ਯੂਨੀਅਨ ਸੂਬਾ ਸਕੱਤਰ ,ਗੁਰਚਰਨ ਸਿੰਘ ਭੀਖੀ ਬੀ ਬੀਕੇਯੂ ਸਿੱਧੂਪੁਰ ਸੂਬਾ ਆਗੂ, ਸੁਖਵਿੰਦਰ ਸਿੰਘ ਔਲਖ ਸਾਬਕਾ ਐਮ ਐਲ ਏ ,ਨਿੱਕਾ ਸਿੰਘ ਬਹਾਦਰਪੁਰ ਜ਼ਿਲਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ, ਕਾਮਰੇਡ ਕ੍ਰਿਸ਼ਨ ਚੌਹਾਨ ਸੂਬਾ ਮੀਤ ਪ੍ਰਧਾਨ ਖੇਤ ਮਜ਼ਦੂਰ ਸਭਾ, ਧਰਮਪਾਲ ਨੀਟਾ ਸੀਪੀਆਈ ਐਮ ਐਲ ਲਿਬਰੇਸ਼ਨ ,ਸਤਪਾਲ ਰਿਸ਼ੀ ਜਿਲਾ ਪ੍ਰਧਾਨ ਮੈਡੀਕਲ ਐਸੋਸੀਏਸ਼ਨ, ਜਸਪਾਲ ਅਤਲਾ
ਬਿਜਲੀ ਬੋਰਡ ਆਗੂ ,ਚਮਕੌਰ ਸਿੰਘ ਸਿੱਧੂ ਮੂਸਾ ਕਾਂਗਰਸੀ ਆਗੂ, ਚਰਨਜੀਤ ਸਿੰਘ ਮਾਖਾ ਸਾਬਕਾ ਸਰਪੰਚ, ਡਾਕਟਰ ਜਨਕ ਰਾਜ ਸਿੰਗਲਾ ਬੋਇਸ ਆਫ ਮਾਨਸਾ ,ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ, ਲਖਵਿੰਦਰ ਸਿੰਘ ਮੂਸਾ ਰਿਟਾਇਰਡ ਪੀਸੀਐਸ ,ਬਿਕਰ ਸਿੰਘ ਮਘਾਣੀਆ ਸੀਨੀਅਰ ਸਿਟੀਜਨ, ਹਰਿੰਦਰ ਸਿੰਘ ਮਾਨਸਾਹੀਆ ਸੋਸਲਿਸਟ ਪਾਰਟੀ ਪੰਜਾਬ ,ਮੰਗਤ ਰਾਏ ਭੀਖੀ ਬੀ ਐਸ ਪੀ ਆਗੂ ਸੂਬਾ ਸਕੱਤਰ, ਭੋਲਾ ਸਿੰਘ ਸਮਾਉ ਪੰਜਾਬ ਕਿਸਾਨ ਯੂਨੀਅਨ, ਰੂਪ ਸਿੰਘ ਢਿੱਲੋਂ ਜਿਲਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਕਰਨੈਲ ਭੀਖੀ ਏਟਕ ਆਗੂ, ਕੇਵਲ ਸਿੰਘ ਸਮਾਉ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸਭਾ, ਬਲਜੀਤ ਸ਼ਰਮਾ ਜ਼ਿਲਾ ਪ੍ਰਧਾਨ ਕਿਸਾਨ ਕਾਂਗਰਸ ਨੇ ਸੰਬੋਧਨ ਕਰਦਿਆਂ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਜੇਕਰ ਭੀਖੀ ਬਲਾਕ ਦਫਤਰ ਨੂੰ ਸ਼ਿਫਟ ਕੀਤਾ ਤਾਂ ਸੰਘਰਸ਼ ਕਮੇਟੀ ਚੁੱਪ ਨਹੀਂ ਬੈਠੇਗੀ ਅਤੇ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਪ੍ਰਧਾਨ ਨਗਰ ਪੰਚਾਇਤ ਅਤੇ ਚੇਅਰਮੈਨ ਮਾਰਕੀਟ ਕਮੇਟੀ ਭੀਖੀ ਰਾਹੀਂ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਬੀਡੀਪੀਓ ਬਲਾਕ ਭੀਖੀ ਨੂੰ ਮਾਨਸਾ ਬਲਾਕ ਵਿੱਚ ਨਾ ਮਰਜ ਕੀਤਾ ਜਾਵੇ । ਜਿੰਨਾ ਚਿਰ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਧਰਨਾ ਉਨਾ ਚਿਰ ਜਾਰੀ ਰਹੇਗਾ ਅਤੇ ਹਰ ਸੋਮਵਾਰ ਨੂੰ ਵੱਡਾ ਇਕੱਠ ਕਰਕੇ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਨਰੇਗਾ ਔਰਤਾਂ ਨੇ ਸਮੂਲੀਅਤ ਕੀਤੀ ਇਸ ਮੌਕੇ ਹਾਜ਼ਰ ਗੁਲਾਬ ਸਿੰਘ ਖੀਵਾ ਖੁਰਦ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ,ਰਣ ਸਿੰਘ ਸਮਾਉ, ਅਮਰੀਕ ਸਿੰਘ ਭੀਖੀ ,ਸੁਖਵਿੰਦਰ ਸਿੰਘ ਅਤਲਾ, ਅਮੋਲਕ ਸਿੰਘ ਖੀਵਾ ਖੁਰਦ, ਧੰਨਾ ਸਿੰਘ ਸਾਬਕਾ ਸਰਪੰਚ ਖੀਵਾ ਇਕਬਾਲ ਸਿੰਘ ਫੱਫੜੇ ,ਬਿੰਦਰ ਸਿੰਘ ਬੋਗ ਕਾ, ਗੁਰਦੀਪ ਸਿੰਘ ਦੀਪਾ, ਭੂਰਾ ਸਿੰਘ ਸਮਾਉ ਰੇੜੀ ਯੂਨੀਅਨ, ਰਘਵੀਰ ਸਿੰਘ ਫੜੀ ਯੂਨੀਅਨ, ਜਸਵੰਤ ਸਿੰਘ ਭੀਖੀ, ਮੱਘਰ ਸਿੰਘ ਭੀਖੀ ਕਾਦੀਆਂ, ਗੋਰਾ ਸਿੰਘ ਕਾਦੀਆਂ, ਮਲਕੀਤ ਸ਼ਰਮਾ ਕਾਦੀਆਂ ਭੀਖੀ, ਕਾਲਾ ਭੀਖੀ ਬੀਕੇਯੂ ਕਾਦੀਆਂ, ਪਰਮਜੀਤ ਸਿੰਘ ਖੀਵਾ, ਡਾਕਟਰ ਗੁਲਾਬ ਸਿੰਘ ਹੀਰੋ ਕਲਾਂ, ਸੌਂਦਾ ਸਿੰਘ ਖੀਵਾ ਕਲਾਂ, ਨੈਬ ਸਿੰਘ ਖੀਵਾ ਕਲਾਂ, ਬੀਰ ਦਵਿੰਦਰ ਸਿੰਘ ਹਲਕਾ ਕੁਆਰਡੀਨੇਟਰ ਕਾਂਗਰਸ ਬੁਢਲਾਡਾ, ਲਾਜਪਤ ਰਾਏ ਭੀਖੀ, ਬਾਵਾ ਸਿੰਘ ਖੀਵਾ ਕਲਾਂ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਧਨੇਰ, ਸੁਖਵਿੰਦਰ ਸਿੰਘ ਅਤਲਾ ਸਿੱਧੂਪੁਰ, ਅਤੇ ਕਿਸਾਨ ਮਜ਼ਦੂਰ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਧਰਨੇ ਵਿੱਚ ਹਾਜਰੀ ਲਵਾਈ ਅਤੇ ਸਟੇਜ ਦੀ ਕਾਰਵਾਈ ਬਾਲਮ ਸਿੰਘ ਢੈਪੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬਾਖੂਬੀ ਨਾਲ ਨਿਭਾਈ।