20 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸ਼੍ਰੌਮਣੀ ਅਕਾਲੀ ਦਲ ਫਤਿਹ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ 2007 ਵਿਚ ਡੇਰਾ ਸੱਚਾ ਸੌਦਾ ਮੁਖੀ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਦ ਰਚਾਇਆ ਗਿਆ ਸੀ। ਇਸ ਤੋਂ ਬਾਅਦ ਸਮੁੱਚੀ ਸਿੱਖ ਸੰਗਤ ਵਿਚ ਇਸ ਖਿਲਾਫ ਕਾਫੀ ਰੋਹ ਪੈਦਾ ਹੋਇਆ ਅਤੇ ਸਿੱਖਾਂ ਨੇ ਸੜਕਾਂ ‘ਤੇ ਆ ਕੇ ਡੇਰਾ ਮੁਖੀ ਦਾ ਵਿਰੋਧ ਕੀਤਾ। ਇਸ ਉਪਰੰਤ ਕਈ ਵਾਰ ਇਸ ਸਾਧ ਦੇ ਚੇਲਿਆਂ ਨਾਲ ਸਿੱਖ ਸੰਗਤਾਂ ਦਾ ਆਪਸ ਵਿੱਚ ਟਕਰਾਅ ਹੋਇਆ ਉਸ ਉਪਰੰਤ ਝੂਠੇ ਸੌਦੇ ਵਾਲੇ ਸਾਧ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਲਿਆ ਗਿਆ ਕਿ ਇਸ ਸਾਧ ਨਾਲ ਸਿੱਖ ਸੰਗਤ ਕਿਸੇ ਤਰ੍ਹਾਂ ਦਾ ਮੇਲ ਮਿਲਾਪ ਨਹੀਂ ਰੱਖੇਗੀ ਉਪਰੰਤ ਝੂਠੇ ਸੌਦੇ ਵਾਲੇ ਨੂੰ ਬਲਾਤਕਾਰ ਦੇ ਕੇਸ ਵਿੱਚ 20 ਸਾਲ ਦੀ ਕੈਦ ਹੋਈ ਅਤੇ ਹੋਰ ਅਨੇਕਾਂ ਪਰਚੇ ਇਸ ਉੱਪਰ ਦਰਜ ਹੋਏ ਅਕਾਲ ਤਖਤ ਸਾਹਿਬ ਵੱਲੋਂ ਇਸ ਦੇ ਡੇਰਿਆਂ ਉੱਪਰ ਰੋਕ ਲਾਈ ਗਈ ਪਰ ਹੁਣ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਵੋਟਾਂ ਦੇ ਲਾਲਚ ਦੇ ਵਿੱਚ ਇਸਦੇ ਡੇਰਿਆਂ ਦੀ ਰਾਖੀ ਕਰ ਰਹੀ ਹੈ ਅਤੇ ਤਾਜ਼ਾ ਮਸਲਾ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੇ ਪਿੰਡ ਕੋਟੜਾ ਕਲਾਂ ਦੇ ਵਿੱਚਕਾਰ ਬਣ ਰਹੇ ਡੇਰੇ ਨਾਲ ਸੰਬੰਧਿਤ ਹੈ ਇਸ ਸਬੰਧੀ ਪੰਥਕ ਜੱਥੇਬੰਦੀਆਂ ਵੱਲੋਂ ਐਸ ਐਸ ਪੀ ਮਾਨਸਾ ਭਗੀਰਥ ਸਿੰਘ ਮੀਨਾ ਅਤੇ ਏ ਡੀ ਸੀ ਮਾਨਸਾ ਨਿਰਮਲ ਓਸੇਪਚਨ ਆਈ,ਏ, ਐੱਸ ਨੂੰ ਮੱਗ ਪੱਤਰ ਦਿੱਤਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਲਾਉਣ ਦੇ ਬਾਵਜੂਦ ਇਹ ਸਾਧ ਦੇ ਪੈਰੋਕਾਰ ਨਵਾਂ ਡੇਰਾ ਬਣਾਕੇ ਪੰਜਾਬ ਦਾ ਮਾਹੋਲ ਖਰਾਬ ਕਰਨ ਲੱਗੇ ਹੋਏ ਹਨ ਇਸ ਲਈ ਇਸ ਡੇਰੇ ਦੇ ਪ੍ਰਬੰਧਕਾਂ ਵਿਰੁੱਧ ਪਰਚਾ ਦਰਜ ਕਰਕੇ ਇਹਨਾਂ ਨੂੰ ਤਰੁੰਤ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਮਾਨਸਾ ਜ਼ਿਲ੍ਹੇ ਦੇ ਪੁਲਿਸ ਮੁਖੀ ਸ੍ਰੀ ਭਗੀਰਥ ਸਿੰਘ ਮੀਨਾ ਜੀ ਅਤੇ ਏ ਡੀ ਸੀ ਮਾਨਸਾ ਨਿਰਮਲ ਓਸੇਪਚਨ ਆਈ,ਏ, ਐੱਸ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਸ ਡੇਰੇ ਦਾ ਕੰਮ ਤੁਰੰਤ ਬੰਦ ਕਰਵਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਦੇ ਸਹਿਯੋਗ ਨਾ ਡੇਰੇ ਦਾ ਕੰਮ ਆਪ ਸੰਗਤਾਂ ਵੱਲੋਂ ਬੰਦ ਕਰਵਾਇਆ ਜਾਵੇਗਾ।ਪਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਡੇਰੇ ਦੀ ਉਸਾਰੀ ਵੀ ਚੱਲ ਰਹੀ ਹੈ ਅਤੇ ਉਹ ਉਥੇ ਕੂੜ ਚਰਚਾ ਵੀ ਕਰ ਰਹੇ ਹਨ ਇਸ ਲਈ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਤੰਬਰ ਸਵੇਰੇ 11 ਵਜੇ ਗੁਰਦੁਆਰਾ ਸਿੰਘ ਸਭਾ ਮਾਨਸਾ ਨੇੜੇ 12 ਹੱਟਾ ਚੌਂਕ ਅਤੇ ਰੇਲਵੇ ਸਟੇਸ਼ਨ ਵਿਖੇ ਇੱਕ ਜਰੂਰੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਆਪਾਂ ਵੱਡੀ ਗਿਣਤੀ ਵਿੱਚ ਪਹੁੰਚੀਏ ਉਹਨਾਂ ਸਮੂਹ ਗ੍ਰੰਥੀ ਸਭਾਵਾਂ, ਸਤਿਕਾਰ ਕਮੇਟੀਆਂ, ਰਾਗੀ ਢਾਡੀ ਅਤੇ ਕਵੀਸ਼ਰੀ ਪ੍ਰਚਾਰਕ ਸਭਾਵਾਂ ਅਤੇ ਪੰਥਕ ਜੱਥੇਬੰਦੀਆਂ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਉਹਨਾਂ ਦੱਸਿਆ ਕਿ ਇਸ ਸਬੰਧੀ ਬਾਬਾ ਬਖਸ਼ੀਸ਼ ਸਿੰਘ ਜੀ, ਸਾਬਕਾ ਐਮਐਲਏ ਮਾਨਸਾ ਸ੍ਰ ਸੁਖਵਿੰਦਰ ਸਿੰਘ ਔਲਖ ਜੀ, ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਆਲ ਇੰਡੀਆ ਦੇ ਪ੍ਰਧਾਨ ਬਾਬਾ ਰਾਜਵਿੰਦਰ ਸਿੰਘ ਘਰਾਗਣੇ ਵਾਲੇ,ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ, ਸ਼੍ਰੌਮਣੀ ਅਕਾਲੀ ਦਲ ਫਤਿਹ ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਹੋਰ ਕਈ ਅਹਿਮ ਸ਼ਖ਼ਸੀਅਤਾਂ ਨੇ ਸਾਥ ਦੇਣ ਦੀ ਗੱਲ ਕਹੀ ਹੈ।ਇਸ ਮੌਕੇ ਸੁਖਜੀਤ ਕੋਰ ਅਤਲਾ,ਜੈ ਸਿੰਘ ਭਾਦੜਾ, ਦਰਸ਼ਨ ਸਿੰਘ ਭਾਦੜਾ, ਕਰਨਪ੍ਰੀਤ ਸਿੰਘ ਜੋਗਾ ਅਤੇ ਸੁਖਰਾਜ ਸਿੰਘ ਅਤਲਾ ਆਦਿ ਹਾਜ਼ਰ ਸਨ।