ਭੀਖੀ 22 ਫਰਵਰੀ
ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ‘ਗ੍ਰਾਮ ਲੋਕ’ਪ੍ਰੋਗਰਾਮ ਉਲੀਕੇ ਗਏ ਹਨ।ਜੋ ਪਿੰਡਾਂ ਵਿੱਚ ਸਾਹਿਤ ਨੂੰ ਪ੍ਰਫੁਲਤ ਕਰਨ ਦਾ ਇੱਕ ਯਤਨ ਹੈ।ਇਸ ਤਹਿਤ ਨਵਯੁਗ ਸਾਹਿਤ ਕਲਾ ਮੰਚ ਭੀਖੀ ਦੇ ਸਹਿਯੋਗ ਨਾਲ਼ 25 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਇਹ ਪ੍ਰੋਗਰਾਮ ਰੱਖਿਆ ਗਿਆ ਹੈ।ਮੰਚ ਦੇ ਪ੍ਰਧਾਨ ਭੁਪਿੰਦਰ ਫ਼ੌਜੀ ਤੇ ਸਕੱਤਰ ਮਾ.ਅਮਰੀਕ ਭੀਖੀ ਨੇ ਦੱਸਿਆ ਇਹ ਪ੍ਰੋਗਰਾਮ ‘ਗੁਰਚਰਨ ਚਾਹਲ ਭੀਖੀ ਦੀ ਕਹਾਣੀ ਕਲਾ ’ਤੇ ਕੇਂਦਰਤ ਹੈ।ਸਾਹਿਤ ਅਕਾਦਮੀ ਦੇ ਕਨਵੀਨਰ ਉੱਘੇ ਲੇਖਕ ਬੁਟਾ ਸਿੰਘ ਚੌਹਾਨ ਦੀ ਸਰਪ੍ਰਸਤੀ ਹੇਠ ਇਹ ਪ੍ਰੋਗਰਾਮ ਹੋਣਾ ਹੈ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨਿਰੰਜਣ ਬੋਹਾ ਪ੍ਰਸਿੱਧ ਪੰਜਾਬੀ ਅਲੋਚਕ ਕਰਨਗੇ।ਮੁੱਖ ਬੁਲਾਰੇ ਲਕਸ਼ਮੀ ਨਾਰਾਇਣ ਭੀਖੀ, ਪ੍ਰੋ.ਗੁਰਦੀਪ ਸਿੰਘ ਢਿੱਲੋਂ,ਦਰਸ਼ਨ ਜੋਗਾ ਤੇ ਐੱਸ.ਡੀ.ਓ. ਰਾਜਿੰਦਰ ਸਿੰਘ ਰੋਹੀ ਗੁਰਚਰਨ ਚਾਹਲ ਭੀਖੀ ਦੀ ਲੇਖਣੀ ਦੇ ਵੱਖ-ਵੱਖ ਵਿਸ਼ਿਆਂ ’ਤੇ ਆਪਣੀ ਗੱਲਬਾਤ ਰੱਖਣਗੇ।ਮੰਚ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ,ਐੱਸ.ਡੀ.ਓ. ਰਾਜਿੰਦਰ ਸਿੰਘ ਰੋਹੀ,ਐਡਵੋਕੇਟ ਮਹਿਮੂਦ ਅਲੀ,ਬਲਦੇਵ ਸਿੰਘ ਸਿੱਧੂ,ਕਾ.ਧਰਮਪਾਲ ਨੀਟਾ,ਰਾਜਿੰਦਰ ਸਿੰਘ ਜਾਫਰੀ, ਡਾ.ਭਰਪੂਰ ਸਿੰਘ ਮੰਨਣ,ਹਰਵਿੰਦਰ ਭੀਖੀ, ਗੁਰਿੰਦਰ ਸਿੰਘ ਔਲਖ,ਜਸਪਾਲ ਅਤਲਾ,ਮਾ.ਬੂਟਾ ਸਿੰਘ ਕਲੇਰ ਆਦਿ ਹਾਜ਼ਰ ਸਨ।
ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪ੍ਰੋਗਰਾਮ 25 ਨੂੰ
Leave a comment