8 ਮਈ (ਗਗਨਦੀਪ ਸਿੰਘ) ਫ਼ਰੀਦਕੋਟ: ਅੱਜ ਭਾਰਤੀ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵੱਲੋਂ ਰੈੱਡ ਕਰਾਸ ਸਪੈਸ਼ਲ ਸਕੂਲਾਂ ਦੇ ਕੰਪਲੈਕਸ, ਕੋਟਕਪੂਰਾ ਤਲਵੰਡੀ ਬਾਈਪਾਸ ਰੋਡ,ਫਰੀਦਕੋਟ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਣਯੋਗ ਚੀਫ਼ ਜ਼ੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐਮ) ਫ਼ਰੀਦਕੋਟ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ ਇਸ ਮੌਕੇ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਦੇ ਸੈਕਟਰੀ ਮਨਦੀਪ ਸਿੰਘ, ਕੁਲਦੀਪ ਸਿੰਘ ਸੁਪਰਡੈਂਟ ਰੈਡ ਕਰਾਸ ਬਿਰਧ ਆਸ਼ਰਮ, ਸ਼੍ਰੀਮਤੀ ਮੰਜੂ ਸੁਖੀਜਾ ਸੀਨੀਅਰ ਮੈਂਬਰ, ਸ਼੍ਰੀਮਤੀ ਚਿਤਰਾ ਸ਼ਰਮਾ, ਸ਼੍ਰੀਮਤੀ ਬ੍ਰਹਮ ਪ੍ਰਕਾਸ਼ ਕੌਰ ਬਰਾੜ, ਸ਼੍ਰੀ ਕੇ ਪੀ ਸਿੰਘ ਸਰਾਂ, ਗੁਰਜੀਤ ਸਿੰਘ ਹੈਰੀ ਢਿੱਲੋਂ ,ਰਾਜੀਵ ਮਲਿਕ ਆਦਿ ਤੋਂ ਇਲਾਵਾ ਰੈਡ ਕਰਾਸ ਸੋਸਾਇਟੀ ਫਰੀਦਕੋਟ ਦੇ ਸਮੂਹ ਸਟਾਫ ਮੈਂਬਰ ਹਾਜਰ ਸਨ। ਇਸ ਮੌਕੇ ਖ਼ੂਨ ਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ।