18 ਸਤੰਬਰ (ਸੁਖਪਾਲ ਸਿੰਘ ਬੀਰ) ਬੁਢਲਾਡਾ: ਅੱਜ ਮਿਤੀ 18/09/24 ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮਹੀਨਾਵਾਰ ਮੀਟਿੰਗ ਗੁਰੂਘਰ ਇਲਾਕਾ ਬਾਰਾ ਬੁਢਲਾਡਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਲਾਭ ਸਿੰਘ ਨੇ ਕੀਤੀ। ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਕਲੀਪੁਰ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਕਈ ਅਹਿਮ ਮੁੱਦਿਆਂ ਉੱਪਰ ਚਰਚਾ ਕੀਤੀ।
ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਖਰੀਦੋ ਫਰੋਖ਼ਤ ਦੇ ਸੱਚਾਰੂ ਪ੍ਰਬੰਧ ਕਰਵਾਉਣ ਤੇ ਜ਼ੋਰ ਦਿੱਤਾ ਗਿਆ। ਹਾੜੀ ਦੀ ਫ਼ਸਲ ਲਈ ਲੋੜੀਂਦੀ ਡੀ.ਏ.ਪੀ. ਖਾਦ ਅਤੇ ਨਰਮੇ ਦੀ ਖਰੀਦ ਦਾ ਸਹੀ ਪ੍ਰਬੰਧ ਕਰਵਾਉਣ ਸਬੰਧੀ ਵੀ ਚਰਚਾ ਕੀਤੀ ਗਈ। ਉਕਤ ਮੁੱਦਿਆਂ ਤੋਂ ਇਲਾਵਾ ਬੁਢਲਾਡਾ ਦੀ ਨਵੀਂ ਅਨਾਜ ਮੰਡੀ ਬਨਾਉਣ ਸਬੰਧੀ ਕੀਤੇ ਗਏ ਸਰਕਾਰੀ ਵਾਅਦੇ ਦੀ ਪੂਰਤੀ ਸਬੰਧੀ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸ੍ਰੀ ਸਤੀਸ਼ ਸਿੰਗਲਾ ਜੀ ਨਾਲ ਵੀ ਮਲਾਕਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕਿਸਾਨੀ ਭਾਈਚਾਰੇ ਨੂੰ ਹਰ ਤਰ੍ਹਾਂ ਦੀ ਸਮੱਸਿਆ ਤੋਂ ਮੁਕਤ ਰੱਖਣ ਦਾ ਯਕੀਨ ਦਿਵਾਇਆ ਅਤੇ ਸਰਕਾਰੀ ਵਾਅਦੇ ਮੁਤਾਬਿਕ ਅਨਾਜ ਮੰਡੀ ਜਲਦੀ ਹੀ ਸ਼ੂਗਰ ਮਿਲ ਵਾਲੀ ਥਾਂ ਸਿਫਟ ਕਰਨ ਦੀ ਗੱਲ ‘ਤੇ ਵੀ ਹਾਮੀ ਭਰੀ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਵਿੱਚ ਬੁਢਲਾਡਾ ਵਿਖੇ ਕੀਤੀ ਗਈ ਅਹਿਮ ਮੁੱਦਿਆਂ ਉੱਪਰ ਚਰਚਾ
Leave a comment