ਮਾਨਸਾ 29 ਜੁਲਾਈ (ਨਾਨਕ ਸਿੰਘ ਖੁਰਮੀ)
ਮਾਨਸਾ ਦੇ ਵਾਰਡ ਨੰਬਰ 7 ਦੇ ਇਕ ਮਜਦੂਰ ਪਰਿਵਾਰ ਦੀ ਕੇਨਰਾ ਬੈਂਕ ਵਲੋ ਕੁਰਕੀ ਲਿਆਂਦੀ ਗਈ ।ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਵਰਕਰ ਇਸ ਗਰੀਬ ਪ੍ਰੀਵਾਰ ਦੇ ਹੱਕ ਆਏ।ਅਤੇ ਕੋਈ ਬੈਂਕ ਅਧਿਕਾਰੀ ਕੁਰਕੀ ਕਰਨ ਨਹੀਂ ਆਇਆ,ਜਿਕਰ ਯੋਗ ਹੈ ਕਿ ਜਸਪਾਲ ਸਿੰਘ ਜੱਸੀ, ਪੁੱਤਰ ਭਗਵਾਨ ਦਾਸ ਨੇ 2017 ਵਿੱਚ ਕੇਨਰਾ ਬੈਂਕ ਤੋ 4 ਲੱਖ ਦਾ ਲੋਨ ਲਿਆ ਸੀ ਅਤੇ ਮੋਬਾਈਲ ਰਿਪੇਅਰ ਦੀ ਦੁਕਾਨ ਖੋਲੀ ਸੀ,ਕਰਜਦਾਰ ਵਲੋ 2 ਲੱਖ 50 ਹਜਾਰ ਬੈਂਕ ਨੂੰ ਮੋੜ ਦਿੱਤਾ ਸੀ, ਪਰ ਕਰੋਨਾ ਕਾਲ ਆਉਣ ਕਾਰਨ ਕਰਜਾ ਭਰਿਆ ਨਹੀਂ ਗਿਆ ਤਾਂ ਬੈਂਕ ਵਲੋ ਅਦਾਲਤ ਰਾਹੀਂ ਇਸ ਪ੍ਰੀਵਾਰ ਦੇ ਘਰ ਦੀ ਕੁਰਕੀ ਲਿਆਂਦੀ ਗਈ। ਇਸ ਮੌਕੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਰਜ਼ੇ ਬਦਲੇ ਕਿਸੇ ਕਿਸਾਨ ਮਜ਼ਦੂਰ ਦੀ ਜ਼ਮੀਨ ਅਤੇ ਘਰ ਦੀ ਨਿਲਾਮੀ ਨਹੀਂ ਕਰਨ ਦੇਵੇਗੇ ।ਇਸ ਧਰਨੇ ਮੌਕੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਕੋਟਲੀ ,ਗੁਰਤੇਜ ਸਿੰਘ ਕੋਟਲੀ, ਜ਼ਿਲ੍ਹਾ ਆਗੂ ਬਲਵਿੰਦਰ ਸ਼ਰਮਾ ਖਿਆਲਾਂ ,ਸਿਕੰਦਰ ਸਿੰਘ, ਰੂਪ ਸ਼ਰਮਾ ਖਿਆਲਾ, ਕਲਾਂ, ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ,ਲੀਲਾ ਸਿੰਘ ਮੂਸਾ,ਕਾਕਾ ਸਿੰਘ ਖਿਆਲਾ,ਲਾਭ ਸਿੰਘ,ਅਮਰੀਕ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।