26 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਆਮ ਆਦਮੀ ਪਾਰਟੀ ਦੇ ਮਾਨਸਾ ਜਿਲੇ ਨਾਲ ਸਬੰਧਿਤ ਤਿੰਨ ਵਿਧਾਇਕਾਂ ਦੇ ਘਰਾਂ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਮੰਗ ਨੂੰ ਲੈ ਕੇ ਲਾਏ ਦਿਨ ਰਾਤ ਦੇ ਧਰਨੇ ਅੱਜ 9ਵੇਂ ਦਿਨ ਵੀ ਜਾਰੀ ਰਹੇ। ਵਿਧਾਇਕ ਵਿਜੈ ਸਿੰਗਲਾ ਦੇ ਘਰ ਅੱਗੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨ ਹੀ ਇੱਕ ਅਜਿਹਾ ਵਰਗ ਹੈ ਜਿਸ ਨੂੰ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਡੀHਏHਪੀH ਜਾਂ ਯੂਰੀਆਂ ਖਾਦ ਹੋਵੇ। ਉਸ ਨੂੰ ਲੈਣ ਲਈ ਵੀ ਧਰਨੇ$ਮੁਜਾਹਰੇ ਕਰਨੇ ਪੈਂਦੇ ਹਨ ਅਤੇ ਮਿਹਨਤ ਨਾਲ ਪੈਦਾ ਕੀਤੀ ਫਸਲ ਨੂੰ ਮੰਡੀਆਂ ਵਿੱਚ ਸਰਕਾਰੀ ਰੇਟ ਤੇ ਖਰੀਦ ਕਰਵਾਉਣ ਲਈ ਤਿੱਖੇ ਸੰਘਰਸ਼ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਝੋਨੇ ਦੀ ਸਹੀ ਢੰਗ ਨਾਲ ਖਰੀਦ ਨਾ ਕਰਕੇ ਕਿਸਾਨਾਂ ਨੂੰ ਜਾਣਬੁੱਝ ਕੇ ਪੇ੍ਰਸ਼ਾਨ ਕਰ ਰਹੀ ਹੈ। ਇਸੇ ਹੀ ਰਸਤੇ ਤੇ ਪੰਜਾਬ ਦੀ ਮੌਜੂਦਾ ਸਰਕਾਰ ਚੱਲ ਰਹੀ ਹੈ ਉਨਾਂ ਕਿਹਾ ਕਿ ਖੇਤਾਂ ਵਿੱਚੋਂ ਝੋਨਾ ਵੱੱਢਣ ਤੋਂ ਬਾਅਦ ਅਗਲੀ ਫਸਲ ਬੀਜਣ ਲਈ ਪਰਾਲੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜ਼ਬੂਰੀ ਬਣਦੀ ਹੈ ਜਿਸਨੂੰ ਰੋਕਣ ਲਈ ਤਾਂ ਪੰਜਾਬ ਸਰਕਾਰ ਨੇ ਸਿਰੇ ਦਾ ਜ਼ੋਰ ਲਾ ਛੱਡਿਆ। ਪੁਲਿਸ ਸਮੇਤ ਸਿਵਲ ਅਫ਼ਸਰਾਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਕਿਸਾਨਾਂ ਸਿਰ ਕੇਸ ਦਰਜ ਕਰਨ, ਜ਼ੁਰਮਾਨੇ ਪਾਉਣ ਅਤੇ ਜ਼ਮੀਨ ਦੀਆਂ ਲਾਲ ਇੰਟਰੀਆਂ ਪਾਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਪਰ ਇਸ ਦੇ ਉਲਟ ਉਨਾਂ ਹੀ ਖੇਤਾਂ ਵਿੱਚੋਂ ਵੱਢ ਕੇ ਲਿਆਂਦੀ ਝੋਨੇ ਦੀ ਫਸਲ ਮੰਡੀਆਂ ਵਿੱਚ ਰੁਲਦੀ ਪਈ ਹੈ ਜਿਸ ਨੂੰ ਦੇਖਣ ਲਈ ਵੀ ਕਿਸੇ ਅਫ਼ਸਰ ਦੀ ਡਿਊਟੀ ਪੰਜਾਬ ਸਰਕਾਰ ਨੇ ਖਰੀਦਣ ਲਈ ਸਖਤ ਹਦਾਇਤਾਂ ਕਰਕੇ ਨਹੀਂ ਲਾਈ। ਉਨਾਂ ਕਿਹਾ ਕਿ ਸਰਕਾਰਾਂ ਦੀਆਂ ਇਹ ਕਿਸਾਨ ਵਿਰੋਧੀ ਕਾਰਵਾਈਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਤਿੰਨੋਂ ਵਿਧਾਇਕਾਂ ਦੇ ਘਰਾਂ ਅੱਗੇ ਲੱਗੇ ਧਰਨਿਆਂ ਦੌਰਾਨ ਜੋਗਿੰਦਰ ਸਿੰਘ ਦਿਆਲਪੁਰਾ, ਸੁੱਖਾ ਸਿੰਘ ਗੋਰਖਨਾਥ, ਮੇਜਰ ਸਿੰਘ ਗੋਬਿੰਦਪੁਰਾ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਜਾਗੀ ਮਾਨਸਾ, ਉFੱਤਮ ਸਿੰਘ ਰਾਮਾਂਨੰਦੀ, ਸਾਧੂ ਸਿੰਘ ਅਕਲੀਆ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ ਨੇ ਸੰਬੋਧਨ ਕੀਤਾ।