ਖੇਡਾਂ ਸਰੀਰਿਕ ਅਤੇ ਮਾਨਸਿਕ ਸੰਤੁਸ਼ਟੀ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਕਰਦੀਆਂ ਹਨ : – ਪ੍ਰੇਮ ਕੁਮਾਰ ਅਰੋੜਾ
ਮਾਨਸਾ, 17 ਜੁਲਾਈ
ਯੂਥ ਐਂਡ ਸਪੋਰਟਸ ਪ੍ਰਮੋਸ਼ਨ ਐਸੋਸੀਏਸ਼ਨ ਵੱਲੋਂ ਜਿਲ੍ਹਾ ਮਾਨਸਾ ਦੇ ਬੱਚਿਆਂ ਦੀਆਂ ਜਿਲ੍ਹਾ ਪੱਧਰੀ ਖੇਡਾਂ ਫੁੱਟਬਾਲ ਅੰਡਰ-17 ਲੜਕੇ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਕਰਵਾਈ ਗਈ, ਰਹਿਨਮਾਈ ਗੁਰਪ੍ਰੀਤ ਸਿੰਘ ਪੰਜਾਬ ਪ੍ਰਧਾਨ ਨੇ ਕੀਤੀ ਨੇ ਕੀਤੀ ਗੁਰਬਾਣੀ ਸ਼ਬਦ ਨਾਲ ਇਸ ਦੀ ਸ਼ੁੱਭ ਸ਼ੁਰੂਆਤ ਕੀਤੀ, ਉਦਘਾਟਨ ਕਰਨ ਸਮੇਂ ਗੁਰਦੀਪ ਸਿੰਘ ਸੱਗੂ ਨੇ ਬੱਚਿਆ ਨੂੰ ਖੇਡਾਂ ਵਿੱਚ ਭਾਗ ਲੈਣ ਤੇ ਮੁਬਾਰਕਬਾਦ ਦਿੰਦਿਆਂ ਨੈਸ਼ਨਲ ਲੈਵਲ ਤੇ ਭਾਗੀਦਾਰੀ ਲਈ ਆਪਣਾ ਖੇਡ ਤਜ਼ਰਬਾ ਸਾਂਝਾ ਕਰਦੇ ਹੋਏ ਪ੍ਰੇਰਿਤ ਕੀਤਾ ਇਸ ਸਮੇਂ ਭਾਈ ਬਹਿਲੋ ਪਬਲਿਕ ਸਕੂਲ ਫਾਫ਼ੜੇ ਭਾਈਕੇ ਪ੍ਰਿੰਸੀਪਲ ਸਰਦਾਰ ਜਸਵਿੰਦਰ ਸਿੰਘ ਜੀ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਿਆਂ ਟੁਰਨਾਂਮੈਂਟ ਦੀ ਅਗਵਾਈ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਪੰਜਾਬੀ ਅਧਿਆਪਕ ਹਰਜੀਵਨ ਸਿੰਘ ਕੁਲੈਹਰੀ ਵੱਲੋਂ ਨਿਭਾਈ ਗਈ।ਸਕੂਲ ਗਰਾਊੰਡ ਦੇ ਪ੍ਰਬੰਧਾਂ ਨੂੰ ਡੀ.ਪੀ ਕਿਰਨਦੀਪ ਕੌਰ ਨੇ ਬੜੇ ਬਾਖੂਬੀ ਢੰਗ ਨਾਲ ਨਿਭਾਇਆ।
ਫੁੱਟਬਾਲ (ਅੰਡਰ19) ਲੜਕੇ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਪਹਿਲਾ ਸਥਾਨ, ਬੇਨੜਾ ਨੇ ਦੂਜਾ ਸਥਾਨ(
ਅੰਡਰ19) ਲੜਕੀਆਂ ਬੇਨੜਾ ਪਹਿਲਾ ਸਥਾਨ, ਅਕਾਲ ਅਕੈਡਮੀ ਉੱਡਤ ਸੈਦੇਵਾਲਾ ਦੂਜਾ ਸਥਾਨ , ਫ਼ੁਟਬਾਲ (ਅੰਡਰ 17) ਅਕਾਲ ਅਕੈਡਮੀ ਫ਼ਫੜੇ ਭਾਈਕੇ ਪਹਿਲਾ, ਬੇਨੜਾ ਦੂਜਾ ਸਥਾਨ ਪ੍ਰਾਪਤ ਕੀਤਾ।
ਹਾਕੀ ਅੰਡਰ 19 ਲੜਕੇ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਪਹਿਲਾ ਸਥਾਨ , ਫਫੜੇ ਭਾਈ ਕੇ ਦੂਜਾ ਸਥਾਨ , ਅੰਡਰ 17 ਲੜਕੇ ਅਕਾਲ ਅਕੈਡਮੀ ਫਫੜੇ ਭਾਈ ਕੇ ਪਹਿਲਾ ਸਥਾਨ, ਅਕਾਲ ਅਕੈਡਮੀ ਬੇਨੜਾ ਦੂਜਾ ਸਥਾਨ
ਅੰਡਰ 19 ਲੜਕੀਆਂ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਪਹਿਲਾ ਸਥਾਨ, ਅਕਾਲ ਅਕੈਡਮੀ ਬੇਨੜਾ ਦੂਜਾ ਸਥਾਨ
ਅੰਡਰ 17 ਲੜਕੀਆਂ ਅਕਾਲ ਅਕੈਡਮੀ ਬੇਨੜਾ ਪਹਿਲਾ ਸਥਾਨ, ਅਕਾਲ ਅਕੈਡਮੀ ਫਫੜੇ ਭਾਈ ਕੇ ਦੂਜਾ ਸਥਾਨ ਪ੍ਰਾਪਤ ਕੀਤਾ।
ਰੱਸਾਕੱਸੀ ਅੰਡਰ 17 ਲੜਕੀਆਂ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਪਹਿਲਾ ਸਥਾਨ , ਅੰਡਰ-17 ਲੜਕੇ ਬਾਬਾ ਨਾਥ ਸਪੋਰਟਸ ਕਲੱਬ ਕੁਲੈਹਿਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮੁੱਖ ਮਹਿਮਾਨ ਪ੍ਰੇਮ ਕੁਮਾਰ ਅਰੋੜਾ ਜ਼ਿਲ੍ਹਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ । ਯੂਥ ਸਪੋਰਟਸ ਪ੍ਰਮੋਸ਼ਨ ਐਸੋਸੀਏਸ਼ਨ ਮਾਨਸਾ ਪ੍ਰਧਾਨ ਜੋਧ ਸਿੰਘ(ਰੂਬੀ ਮੰਡੇਰ)ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਟੂਰਨਾਮੈਂਟ ਵਿੱਚ ਫੁੱਟਬਾਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਨੇ ਕੀਤਾ, ਇਸੇ ਤਰ੍ਹਾਂ ਹਾਕੀ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਨੇ ਕੀਤਾ,
ਰੱਸਾਕੱਸੀ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਨੇ ਕੀਤਾ ਅਤੇ ਅਥਰੈਟਿਕ ਵਿੱਚ ਬਾਬਾ ਨਾਥ ਯੂਥ ਕਲੱਬ ਕਲਹਿਰੀ ਨੇ ਬਾਜ਼ੀ ਮਾਰੀ।ਇਸ ਸਮੇਂ ਸਮਾਜ ਸੇਵੀ ਪ੍ਰਧਾਨ ਨਿਰਭੈ ਸਿੰਘ ਕੁਲੈਹਰੀ ਵੱਲੋਂ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਗਿਆ।ਅਥਲੈਟਿਕਸ ਮੁਕਾਬਲੇ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਬਲਵਿੰਦਰ ਸਿੰਘ ਉੱਡਤ ਨੇ ਦੱਸਿਆ ਨੇ ਦੱਸਿਆ ਇਹਨਾਂ ਟੂਰਨਾਮੈਂਟਾਂ ਵਿੱਚੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਸਟੇਟ ਪੱਧਰ ਤੇ ਭਾਗ ਲੈਣਗੇ।