ਭੀਖੀ, 19 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬ੍ਰਾਂਚ ਸੰਸਥਾ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖੇ ਇੰਟਰ ਹਾਊਸ ਫੁੱਟਬਾਲ ਮੈਚ ਹਫ਼ਤਾਵਰੀ ਐਕਟੀਵਿਟੀ ਤਹਿਤ ਕਰਵਾਏ ਗਏ। ਜਾਣਕਾਰੀ ਦਿੰਦਿਆਂ ਸਕੂਲ ਮੀਡੀਆ ਇੰਚਾਰਜ਼ ਯਾਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਤੀਸਰੀ ਤੋਂ ਸੱਤਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ । ਸਕੂਲ ਫਿਜ਼ੀਕਲ ਐਜੂਕੇਸ਼ਨ ਮੁਖੀ ਕਿਰਨਦੀਪ ਕੌਰ ਦੀ ਅਗਵਾਈ ਵਿੱਚ ਮੈਚ ਚਾਰ ਹਾਊਸ ਸ਼ਹੀਦ ਭਗਤ ਸਿੰਘ ਹਾਊਸ , ਗਿਆਨੀ ਦਿੱਤ ਸਿੰਘ ਹਾਊਸ, ਕਰਤਾਰ ਸਿੰਘ ਸਰਾਭਾ ਹਾਊਸ ਅਤੇ ਸ਼ਹੀਦ ਉਧਮ ਸਿੰਘ ਹਾਊਸ ਵਿਚਕਾਰ ਕਰਵਾਏ ਗਏ। ਮੈਚ ਦੌਰਾਨ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਨੇ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਸਰੀਰਕ ਤੰਦਰੁਸਤੀ ਲਈ ਪ੍ਰੇਰਿਤ ਕੀਤਾ । ਪਹਿਲਾ ਸਥਾਨ ਜੇਤੂ ਹਾਊਸ ਗਿਆਨੀ ਦਿੱਤ ਸਿੰਘ ਨੂੰ ਰੱਨਰ-ਅੱਪ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਲਗਾਤਾਰ ਫੁੱਟਬਾਲ ਗਿਆਨੀ ਦਿੱਤ ਸਿੰਘ ਹਾਊਸ ਇਸ ਟਰਾਫ਼ੀ ਤੇ ਕਾਬਜ਼ ਹੈ । ਫਾਈਨਲ ਮੈਚ ਵਿੱਚ ਹਾਊਸ ਸ਼ਹੀਦ ਉੱਧਮ ਸਿੰਘ ਦੂਸਰੇ ਸਥਾਨ ਤੇ ਰਿਹਾ । ਇਸ ਸਮੇਂ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।