ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਅਹੁੱਦੇਦਾਰ ਕੀਤੇ ਨਿਯੁਕਤ
ਭੀਖੀ, 30 ਜੁਲਾਈ (ਕਰਨ ਭੀਖੀ):ਮੁਸਲਿਮ ਭਾਈਚਾਰੇ ਦੇ ਧਾਰਮਿਕ ਹਿੱਤਾ ਅਤੇ ਮਾਰਗਦਰਸ਼ਨ ਜੱਥੇਬੰਦੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਮੁੱਖੀ ਸ਼ਾਹੀ ਇਮਾਮ ਮੋਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਹਾਜ਼ਰੀ ਵਿੱਚ ਜੱਥੇਬੰਦੀ ਦੀ ਜਿਲ੍ਹਾ ਇਕਾਈ ਦਾ ਐਲਾਣ ਸਥਾਨਕ ਮਦੀਨਾ ਮਸਜਿਦ ਨੇੜੇ ਡੇਰਾ ਬਾਬਾ ਗੁੱਦੜ ਸ਼ਾਹ ਵਿਖੇ ਕੀਤਾ ਗਿਆ। ਜਿਲ੍ਹਾ ਪ੍ਰਧਾਨ ਡਾ ਸੁਲਤਾਨ ਸ਼ਾਹ ਤੋਂ ਇਲਾਵਾ ਬਹਾਦਰ ਖਾਂ ਨੂੰ ਜਿਲ੍ਹਾ ਸਕੱਤਰ, ਬਲਾਕ ਭੀਖੀ ਪ੍ਰਧਾਨ ਸਿਕੰਦਰ ਖਾਂ, ਬਲਾਕ ਮਾਨਸਾ ਤੋਂ ਸ਼ਹਿਨਾਜ਼ ਅਲੀ, ਬਲਾਕ ਝੁਨੀਰ ਦੇ ਸਲਮਾਨ ਖਾਂ, ਸਰਦੂਲਗੜ੍ਹ ਬਲਾਕ ਤੋਂ ਮਹਿਮੂਦ ਅਲੀ, ਬੁਢਲਾਡਾ ਸ਼ਾਹਰੁੱਖ ਖਾਂ, ਬਲਾਕ ਬਰੇਟਾ ਤੋਂ ਸਿਤਾਰ ਅਲੀ, ਜੋਗਾ ਤੋਂ ਸਲੀਮ ਖਾਂ ਤੋਂ ਇਲਾਵਾ ਜੁਗਰਾਜ ਖਾਂ ਨੂੰ ਬੁਢਲਾਡਾ ਦਾ ਉੱਪ ਪ੍ਰਧਾਨ ਅਤੇ ਮੁਹੰਮਦ ਸਕਸੂਦ ਨੂੰ ਜਿਲ੍ਹਾ ਸਲਾਹਕਾਰ ਨਿਯੁੱਕਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਇੱਕਲੀਆਂ ਇਬਾਦਰ ਨਹੀ ਸਿਖਾਉਦਾ ਬਲਕਿ ਸੁੱਚਾ ਆਚਰਨ, ਭਾਈਚਾਰਕ ਸਾਂਝ ਅਤੇ ਉੱਚ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਕਰਕੇ ਸਮਾਜ ਅਤੇ ਮਨੁੱਖਤਾ ਦੀ ਸੇਵਾ ਕਰਨਾ ਵੀ ਅਤਿ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇੱਕ ਸੱਚੇ ਮੁਸਲਮਾਨ ਦਾ ਕਿਰਦਾਰ ਸਮਾਜ ਨੂੰ ਜੋੜਨ,ਅਮਨ ਅਤੇ ਭਾਈਚਾਰਕ ਸ਼ਾਂਝ ਨੂੰ ਹੋਰ ਮਜ਼ਬੂਤ ਕਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂ-ਪੀਰਾ ਦੀ ਧਰਤੀ ਹੈ, ਇੱਥੇ ਨਫਰਤ ਦਾ ਬੀਜ਼ ਕਦੇ ਵੀ ਉੱਗ ਨਹੀ ਸਕਦਾ ਤੇ ਜੋ ਲੋਕ ਧਰਮ ਦੀ ਆੜ ਵਿੱਚ ਭਾਈਚਾਰਕ, ਸੱਭਿਆਚਾਰਕ ਅਤੇ ਧਾਰਮਿਕ ਵੰਡੀਆਂ ਪਾਉਣ ਦਾ ਯਤਨ ਕਰਨਗੇ ਉਹ ਕਦੇ ਵੀ ਇੱਥੇ ਕਾਮਯਾਬ ਹੋਣਗੇ।ਉਨ੍ਹਾ ਇਸ ਮੌਕੇ ਮੁਸਲਿਮ ਭਾਈਚਾਰੇ ਨੂੰ ਅਹਿਦ ਕੀਤਾ ਕਿ ਉਹ ਵੱਧ ਤੋਂ ਵੱਧ ਜੱਥੇਬੰਦੀ ਦੇ ਮੈਂਬਰ ਬਣਕੇ ਮਨੁੱਖਤਾਂ ਦੀ ਸੇਵਾ ਕਰਨ।ਇਸ ਅਵਸਰ ਤੇ ਮੁਹੰਮਦ ਮੁਸਤਕੀਮ, ਦਿਲਬਰ ਖਾਂ ਬਾਦਸ਼ਾਹਪੁੱਰ, ਮੌਲਾਨਾ ਮੁਹੰਮਦ ਕਾਮਰਨ, ਮੁਹੰਮਦ ਜਿਊਨਸ਼, ਸਰਦਾਰ ਅਲੀ, ਅਫਤਾਬ ਖਾਂ ਸਮੀ, ਪੰਚ ਸਿਕੰਦਰ ਖਾਂ ਤੋਗਾਵਾਲ,ਡਾ ਫਿਰੋਜ਼ ਖਾਂ, ਨਵਾਬ ਖਾਂ, ਫੇਜ਼ਦੀਨ ਖਾਂ, ਮਿੱਠੂ ਖਾਂ, ਅਬਦੁੱਲ ਖਾਂ, ਬਾਰੂ ਖਾਂ ਆਦਿ ਮੋਜੂਦ ਸਨ।
ਭਾਈਚਾਰਕ ਸਾਂਝ ਅਮਨ ਅਤੇ ਸਮਾਜ ਭਲਾਈ ਲਈ ਸਮੁੱਚਾ ਮੁਸਲਿਮ ਭਾਈਚਾਰਾਂ ਪ੍ਰਤੀਬੱਧ-ਸ਼ਾਹੀ ਇਮਾਮ

Leave a comment