ਭੀਖੀ, 28 ਜੁਲਾਈ (ਕਰਨ ਸਿੰਘ ਭੀਖੀ)ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬੀ.ਐੱਡ. ਦਸੰਬਰ 2022 ਸਮੈਸਟਰ ਤੀਸਰਾ ਦੇ ਐਲਾਨੇ ਗਏ ਨਤੀਜੇ ਵਿੱਚ 88% ਤੋਂ 93% ਤੱਕ ਅੰਕ ਪ੍ਰਾਪਤ ਕੀਤੇ। ਸੰਸਥਾ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ।ਇਸ ਨਤੀਜੇ ਵਿੱਚ ਸ਼ਿਵਾਨੀ ਪੁੱਤਰੀ ਵਿਜੇ ਕੁਮਾਰ ਅਤੇ ਰਿਤੂ ਸ਼ਰਮਾ ਪੁੱਤਰੀ ਮਹਿੰਦਰਪਾਲ ਦੋਹਾਂ ਨੇ 93.66% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ, ਬਲਵਿੰਦਰ ਕੌਰ ਪੁੱਤਰੀ ਬੀਰਬਲ ਸਿੰਘ ਨੇ 93% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਸੈæਰੀ ਪੁੱਤਰੀ ਸ਼ਾਮ ਸੁੰਦਰ ,ਲਵਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ, ਅਰਸ਼ਦੀਪ ਕੌਰ ਪੁਤਰੀ ਗੁਰਚੇਤ ਸਿੰਘ ਤਿੰਨਾਂ ਵਿਦਿਆਰਥਣਾ ਨੇ 91.33% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸੰਸਥਾ ਦੀ ਸਮੂਹ ਮੈਨੇਜਮੈਂਟ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਇਸ ਕਾਮਯਾਬੀ ਦੇ ਸਿਲਸਿਲੇ ਨੂੰ ਬਰਕਰਾਰ ਰੱਖਣ ਲਈ ਕਿਹਾ ਅਤੇ ਸੰਸਥਾ ਦਾ ਨਾਮ ਹਮੇਸ਼ਾ ਚਮਕਾਉਂਦੇ ਰਹਿਣ ਦਾ ਅਸ਼ੀਰਵਾਦ ਦਿੱਤਾ।