ਭੀਖੀ, 4 ਮਈ ਗੁਰਿੰਦਰ ਸਿੰਘ ਔਲਖ
ਸਥਾਨਕ ਨੈਸ਼ਨਲ ਕਾਲਜ ਭੀਖੀ ਦੇ ਸਭ ਤੋਂ ਪੁਰਾਣੇ ਮੁਲਾਜ਼ਮ ਗੁਰਜੰਟ ਸਿੰਘ ਜੀ ਆਪਣੀਆਂ ਬੱਤੀ ਸਾਲਾਂ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਰਿਟਾਇਰ ਹੋ ਗਏ। ਕਾਲਜ ਪ੍ਰਿੰਸੀਪਲ ਡਾ. ਐਮ ਕੇ ਮਿਸ਼ਰਾ ਨੇ ਕਾਲਜ ਵਿੱਚ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਉਹਨਾਂ ਆਖਿਆ ਕਿ ਗੁਰਜੰਟ ਸਿੰਘ ਇੱਕ ਸੱਚੇ ਸੁੱਚੇ ਅਤੇ ਨਰਮ ਸ਼ਖ਼ਸੀਅਤ ਦੇ ਮਾਲਕ ਹਨ। ਉਹਨਾਂ ਦੀਆਂ ਸੇਵਾਵਾਂ ਕਾਲਜ ਲਈ ਵਡਮੁੱਲੀਆਂ ਹਨ। ਕਾਲਜ ਪ੍ਰਧਾਨ ਹਰਬੰਸ ਦਾਸ ਬਾਵਾ ਨੇ ਗੁਰਜੰਟ ਸਿੰਘ ਜੀ ਦੀ ਰਿਟਾਇਰਮੈਂਟ ਮੌਕੇ ਸੰਬੋਧਿਤ ਹੁੰਦੇ ਆਖਿਆ ਕਿ ਗੁਰਜੰਟ ਸਿੰਘ ਨੇ ਆਪਣੀਆਂ ਸ਼ਾਨਦਾਰ ਬੇਦਾਗ ਸੇਵਾਵਾਂ ਕਾਲਜ ਨੂੰ ਪ੍ਰਦਾਨ ਕੀਤੀਆਂ। ਕਾਲਜ ਪ੍ਰਧਾਨ ਨੇ ਆਪਣੇ ਲੰਮੇ ਸਮੇਂ ਦੇ ਗੁਰਜੰਟ ਸਿੰਘ ਨਾਲ ਤਜ਼ੁਰਬੇ ਸਾਂਝੇ ਕੀਤੇ ਅਤੇ ਭਵਿੱਖ ਵਿਚ ਉਹਨਾਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਕਾਮਨਾ ਕੀਤੀ। ਇਸ ਮੌਕੇ ਮੈਨੇਜਮੈਂਟ ਕਮੇਟੀ ਮੈਂਬਰ, ਪ੍ਰੋ ਗੁਰਤੇਜ ਸਿੰਘ ਤੇਜੀ, ਪ੍ਰੋ ਸ਼ੰਟੀ ਕੁਮਾਰ, ਪ੍ਰੋ ਅਵਤਾਰ ਸਿੰਘ, ਪ੍ਰੋ ਅਮਨਜੀਤ ਸਿੰਘ, ਪ੍ਰੋ ਜਸਪ੍ਰੀਤ ਕੌਰ, ਪ੍ਰੋ ਬਿਕਰਮ ਕੌਰ, ਪ੍ਰਗਟ ਸਿੰਘ, ਧਰਮ ਸਿੰਘ ਸਮੂਹ ਸਟਾਫ਼ ਹਾਜ਼ਰ ਸੀ।