14 ਅਕਤੂਬਰ (ਐਸ.ਐਸ.ਬੀਰ) ਬੁਢਲਾਡਾ: ਪਿਛਲੇ ਦਿਨੀਂ ਬੁਢਲਾਡਾ ਦੇ ਬੀ.ਐਨ. ਗੁਰੂਕੁਲ ਇੰਟਰਨੈਸ਼ਨਲ ਸਕੂਲ ਵਿੱਚ ਡਾਂਡੀਆ ਦਾ ਇੱਕ ਸਪੈਸ਼ਲ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਬੱਚਿਆਂ ਨੂੰ ਪੜ੍ਹਾਈ ਤੋਂ ਛੁੱਟੀ ਕਰਦਿਆਂ ਗੁਜਰਾਤੀ ਡਾਂਡੀਆ ਡਰੈੱਸ ਵਿੱਚ ਸਕੂਲ ਆਉਣ ਲਈ ਪ੍ਰੇਰਿਆ ਗਿਆ। ਨਾਲ ਹੀ ਬੱਚਿਆਂ ਦੀਆਂ ਮਾਤਾਵਾਂ ਨੂੰ ਸੱਦਾ ਦਿੱਤਾ ਗਿਆ ਤਾਂ ਜੋ ਬੱਚੇ ਬੇਝਿਜਕ ਹੋ ਕੇ ਆਪੋ ਆਪਣੀਆਂ ਮਾਤਾਵਾਂ ਨਾਲ ਡਾਂਡੀਆ ਖੇਡ ਕੇ ਆਨੰਦ ਲੈ ਸਕਣ।ਬੱਚਿਆਂ ਨੇ ਪ੍ਰੋਗਰਾਮ ਦਾ ਆਨੰਦ ਵੀ ਮਾਣਿਆ ਤੇ ਖੁਸ਼ੀ ਵੀ ਹਾਸਿਲ ਕੀਤੀ। ਇਹ ਗੱਲ ਜ਼ਿਕਰਯੋਗ ਹੈ ਕਿ ਇਹ ਸਕੂਲ, ਪ੍ਰਿੰਸੀਪਲ ਮੈਮ ਦੀਪਿਕਾ ਸਿੰਗਲਾ ਜੀ ਦੀ ਦੇਖ ਰੇਖ ਹੇਠ ਦਿਨ-ਬ-ਦਿਨ ਤਰੱਕੀ ਦੀਆਂ ਮੰਜ਼ਿਲਾਂ ਛੂਅ ਰਿਹਾ ਹੈ। ਇਸਦੀ ਮਨੇਜਮੈਂਟ ਲੋੜਬੰਦ ਬੱਚਿਆਂ ਦੀ ਹਰ ਔਖ-ਸੌਖ ਵਿੱਚ ਅਗਵਾਈ ਕਰਦੀ ਹੈ। ਬੱਚਿਆਂ ਦੀਆਂ ਇੰਚਾਰਜ਼ ਅਧਿਆਪਕਾਵਾਂ ਦੀ ਵੀ ਇਹ ਖਾਸਿਅਤ ਹੈ ਕਿ ਉਹ ਕਲਾਸ ਦੇ ਬੱਚਿਆਂ ਨੂੰ ਮਾਵਾਂ ਦੀ ਤਰਾਂ ਸੰਭਾਲਣ ਦਾ ਯਤਨ ਕਰਦੀਆਂ ਹਨ। ਜੋ ਕਿ ਆਮ ਜਾਂ ਮਹਿੰਗੇ ਸਕੂਲਾਂਂ ਵਿੱਚ ਕਦਾਪਿ ਨਹੀਂ ਕੀਤਾ ਜਾਂਦਾ।