ਮਾਨਸਾ 27ਨਵੰਬਰ :”ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਕੌਮ ਤੇ ਸੰਗਠਨਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਸਮੂਹਿਕ ਅਰਦਾਸ ਵਿਚ ਸਿੱਖਾਂ ਨੂੰ ਸਾਮਿਲ ਹੋਣ ਤੇ ਜ਼ਬਰੀ ਰੋਕਣ ਲਈ ਜੋ ਭਗਵੰਤ ਮਾਨ ਸਰਕਾਰ ਵੱਲੋਂ ਛਾਪੇ ਮਾਰ ਕੇ ਘਰਾਂ ਵਿਚ ਨਜਰ ਬੰਦ ਕਰਨ ਅਤੇ ਇਸ ਅਰਦਾਸ ਵਿਚ ਵਿਘਨ ਪਾਉਣ ਦੀਆਂ ਜੋ ਅਤਿ ਦੁੱਖਦਾਇਕ ਅਤੇ ਅਸਹਿ ਕਾਰਵਾਈਆ ਹੋਈਆ ਹਨ, ਉਹ ਸਿੱਖ ਧਰਮ ਦੇ ਉੱਦਮਾਂ ਵਿਚ ਸਿੱਧੀ ਦਖਲ ਅੰਦਾਜੀ ਹੈ ਅਤੇ ਨਿੰਦਣਯੋਗ ਹੈ ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਭਗਵੰਤ ਮਾਨ ਨੇ ਇਹ ਕਾਰਵਾਈ ਕਰਕੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਪੰਜਾਬ ਦੀ ਸਰਕਾਰ ਮਾਰ ਐਸ ਐਸ ਦੇ ਗਿਧਾ ਤਕ ਮਾਗਨ ਲਾਗੇ ਇਸ਼ਕੇ ਤੇ ਉਨ੍ਹਾਂ ਸਿੱਖ ਵਿਰੋਧੀ ਹੁਕਮਾ ਨੂੰ ਲਾਗੂ ਕਰਕੇ ਪੰਜਾਬ ਸਰਕਾਰ ਨੇ ਸਿੱਖ ਕੌਮ ਨਾਲ ਇਕ ਨਵੀਂ ਭਾਜੀ ਪਾਈ ਹੈ ਜਿਸਦੇ ਨਤੀਜੇ ਕਦਾਚਿਤ ਸੂਬੇ ਤੇ ਸਰਕਾਰ ਦੇ ਪੱਖ ਵਿਚ ਨਹੀ ਨਿਕਲ ਸਕਣਗੇ। ਬਲਕਿ ਪਹਿਲੇ ਹੀ ਵੱਡੇ ਪੱਧਰ ਤੇ ਵਿਗੜੀ ਹੋਈ ਕਾਨੂੰਨੀ ਸਥਿਤੀ ਨੂੰ ਹੋਰ ਵਿਸਫੋਟਕ ਬਣਾਉਣ ਵਾਲੀਆ ਕਾਰਵਾਈਆ ਹਨ ਜੋ ਅਤਿ ਸ਼ਰਮਨਾਕ ਹਨ ।” ਇਹ ਵਿਚਾਰ ਸ੍ਰ ਅਮ੍ਰਿਤਪਾਲ ਸਿੰਘ ਸਿੱਧੂ ਲੋਂਗੋਵਾਲ ਮੈਂਬਰ ਪੀਏਸੀ ਕੌਮੀ ਜਨਰਲ ਸਕੱਤਰ ਅਤੇ ਸ੍ਰ ਸੁਖਚੈਨ ਸਿੰਘ ਅਤਲਾ ਮੈਂਬਰ ਪੀਏਸੀ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਫਤਿਹ ) ਕੌਮੀ ਜਨਰਲ ਸਕੱਤਰ ਕਿਸਾਨ ਯੂਨੀਅਨ ਅੰਮ੍ਰਿਤਸਰ ਨੇ ਆਪਣੀ ਕੌਮੀ, ਧਾਰਮਿਕ ਨੀਤੀ ਪ੍ਰਤੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਭਗਵੰਤ ਮਾਨ ਸਰਕਾਰ ਦੀ ਸਿੱਖ ਧਰਮ ਵਿਚ ਸਿੱਧੀ ਦਖਲ ਅੰਦਾਜੀ ਕਰਨ ਦੇ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਥੋਂ ਦੀ ਸਥਿਤੀ ਨੂੰ ਹਕੂਮਤੀ ਪੱਧਰ ਤੇ ਹੋਰ ਵਿਸਫੋਟਕ ਬਣਾਉਣ ਦੀ ਕਾਰਵਾਈ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਇਕ ਸਿੱਖ ਪਰਿਵਾਰ ਵਿਚੋਂ ਹਨ, ਜਿਨ੍ਹਾਂ ਨੂੰ ਸਿੱਖਾਂ ਦੇ ਫਖ਼ਰ ਵਾਲੇ ਇਤਿਹਾਸ ਬਾਰੇ ਜਾਣਕਾਰੀ ਹੈ, ਫਿਰ ਉਹ ਬੀਜੇਪੀ-ਆਰ.ਐਸ.ਐਸ, ਦੀ ਜੀ ਕੇਜਰੀਵਾਲ ਆਦਿ ਹਿੰਦੁਤਵ ਆਗੂਆ ਦੀ ਜੀ ਹਜੂਰੀ ਕਰਦੇ ਹੋਏ ਸਿੱਖ ਕੌਮ ਨਾਲ ਕਿਸ ਪ੍ਰਾਪਤੀ ਲਈ ਅਜਿਹੀ ਮੱਥਾ ਲਗਾਉਣ ਦੀ ਗੁਸਤਾਖੀ ਕਰ ਰਹੇ ਹਨ ? ਉਨ੍ਹਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਿਸ ਕਿਸਾਨ ਅੰਦੋਲਨ ਨੂੰ ਕੁੱਚਲਣ ਲਈ ਕੱਟੜਵਾਦੀ ਸ੍ਰੀ ਮੋਦੀ ਤੇ ਹਿੰਦੁਤਵ ਸੰਗਠਨਾਂ ਨੇ ਤਿੱਲ ਦਾ ਜੋਰ ਲਗਾਇਆ, ਪਰ ਫਿਰ ਵੀ ਕਿਸਾਨ ਅੰਦੋਲਨ ਨੂੰ ਦਬਾਉਣ ਵਿਚ ਸੈਟਰ ਸਰਕਾਰ ਕਾਮਯਾਬ ਨਹੀ ਹੈ ਸਕੀ। ਬਲਕਿ ਸ੍ਰੀ ਮੋਦੀ ਨੂੰ ਖੁਦ ਥੁੱਕ ਕੇ ਚੱਟਣਾ ਪਿਆ। ਫਿਰ ਭਗਵੰਤ ਮਾਨ ਸਿੱਖ ਕੌਮ ਦੇ ਗੁਰੂਘਰਾਂ ਦੀਆਂ ਪ੍ਰਚੱਲਿਤ ਮਰਿਯਾਦਾਵਾ ਵਿਚ ਹਕੂਮਤੀ ਪੱਧਰ ਤੇ ਦਖਲ ਦੇ ਕੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ ਕਰਨ ਦੀ ਗੱਲ ਕਰ ਰਹੇ ਹਨ ਜਾਂ ਤਾਕਤ ਦੇ ਨਸੇ ਵਿਚ ਅਜਿਹਾ ਕਰ ਰਹੇ ਹਨ। ਜਿਸਦੇ ਨਤੀਜੇ ਉਨ੍ਹਾਂ ਦੀ ਹਕੂਮਤ ਤੇ ਪ੍ਰਬੰਧ ਦੇ ਵਿਰੁੱਧ ਹੀ ਜਾਣਗੇ। ਉਨ੍ਹਾਂ ਕਿਹਾ ਕਿ ਜਦੋ ਸਿੱਖ ਕੰਮ ਨੂੰ ਅਹਿਮਦਸ਼ਾਹ ਅਬਦਾਲੀ, ਨਾਦਰ ਸਾਹ,ਤੈਮੂਰ, ਔਰੰਗਜੇਬ ਵਰਗੇ ਜਾਬਰ ਤੇ ਜਾਲਮ ਹੁਕਮਰਾਨ ਆਪਣੇ ਸਰਬੱਤ ਦੇ ਭਲੇ ਤੇ ਕੌਮੀ ਨਿਸ਼ਾਨੇ ਤੇ ਥਿੜਕਾਉਣ ਵਿਚ ਕਾਮਯਾਬ ਨਹੀ ਹੋ ਸਕੇ, ਫਿਰ ਇਸ ਸਰਕਾਰ ਲਈ ਇਹ ਬਿਹਤਰ ਹੋਵੇਗਾ ਕਿ ਉਹ ਅਜਿਹੀ ਗੁਸਤਾਖੀ ਨਾ ਕਰੇ ਜਿਸ ਨਾਲ ਭਗਵੰਤ ਮਾਨ ਤੇ ਉਸਦੀ ਸਰਕਾਰ ਨੂੰ ਕੌਮਾਂਤਰੀ ਪੱਧਰ ਤੇ ਨਮੋਸ਼ੀ ਝੱਲਣੀ ਪਵੇ । ਸ.ਅਤਲਾ ਨੇ ਸਮੁੱਚੀ ਕੌਮ, ਸਿੱਖ ਸੰਗਠਨਾਂ ਨੂੰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਕਿਸੇ ਵੀ ਸਿਆਸੀ ਜਾਂ ਧਾਰਮਿਕ ਸੰਗਠਨ ਨਾਲ ਸੰਬੰਧਤ ਹੋਣ, ਉਹ ਆਪਣੇ ਵਿਚਾਰਿਕ ਵਖਰੇਵਿਆ ਤੋਂ ਉੱਚਾ ਉੱਠਕੇ ਅਜਿਹੇ ਕੌਮੀ ਤੇ ਸਮੂਹਿਕ ਪ੍ਰੋਗਰਾਮਾਂ ਵਿਚ ਆਪਣੀ ਕੌਮੀ ਜਿੰਮੇਵਾਰੀ ਸਮਝਕੇ ਹਰ ਖੇਤਰ ਵਿਚ ਯੋਗਦਾਨ ਪਾਉਣ ਅਤੇ 3 ਦਸੰਬਰ ਨੂੰ ਜੋ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੇ ਸਾਥੀਆ ਅਤੇ ਨੇ ਲੰਮੇ ਸਮੇ ਤੋਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਮੂਹ ਸਿੰਘਾਂ ਦੀ ਰਿਹਾਈ ਲਈ ਕੌਮ ਵੱਲੋਂ ਅਰਦਾਸ ਹੋਣ ਜਾ ਰਹੀ ਹੈ, ਉਸ ਵਿਚ ਬਿਨ੍ਹਾਂ ਕਿਸੇ ਡਰ-ਭੈ ਤੋਂ ਸਮੂਲੀਅਤ ਕਰਨ। ਜੇਕਰ ਹਕੂਮਤੀ ਪੱਧਰ ਉਤੇ ਫਿਰ ਅਮਨ ਚੈਨ ਚਾਹੁੰਣ ਵਾਲੇ ਅਤੇ ਜਮਹੂਰੀਅਤ ਢੰਗ ਨਾਲ ਆਪਣੀਆ ਧਾਰਮਿਕ ਰਹੁਰੀਤੀਆ ਅਨੁਸਾਰ ਅਰਦਾਸ ਕਰਨ ਵਾਲੇ ਸਿੱਖਾਂ ਤੇ ਸਿੱਖ ਸੰਗਠਨਾਂ ਦੇ ਆਗੂਆ ਨੂੰ ਸ੍ਰੀ ਭਗਵੰਤ ਮਾਨ ਦੀ ਸਰਕਾਰ ਨੇ ਫਿਰ ਸਾਡੇ ਧਰਮੀ ਕੰਮਾਂ ਵਿਚ ਦਖਲ ਦੇਣ ਦੀ ਕੋਸਿਸ਼ ਕੀਤੀ ਤਾਂ ਸਮੁੱਚੀ ਸਿੱਖ ਕੌਮ ਨੂੰ ਏਕਤਾ ਦਾ ਸਬੂਤ ਦਿੰਦੇ ਹੋਏ ਆਪਣੀਆ ਪੁਰਾਤਨ ਰਵਾਇਤਾ ਅਨੁਸਾਰ ਹਉਮੈ ਵਿਚ ਆਏ ਹਾਕਮਾ ਦੇ ਮੂੰਹ ਮੋੜਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ । ਕਿਉਂਕਿ ਸਿੱਖ ਕੌਮ ਨੇ ਨਾ ਤਾਂ ਦੁਸਮਣਾਂ ਅੱਗੇ ਕਦੇ ਈਨ ਮੰਨੀ ਹੈ ਅਤੇ ਨਾ ਹੀ ਕੌਮੀ ਦੁਸ਼ਮਣਾ ਨੂੰ ਕਦੇ ਮੁਆਫ਼ ਕੀਤਾ ਹੈ। ਉਹਨਾਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਸਮੂਹ ਅਹੁਦੇਦਾਰਾਂ ਅਤੇ ਸਮੁੱਚੀ ਕੌਮ ਨੂੰ 3 ਦਸੰਬਰ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ|