ਮਾਨਸਾ, 23 ਜੂਨ ( ਸੋਨੂੰ ਕਟਾਰੀਆ )
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਰਤ ਦੇ ਸੂਬੇ ਓੁੜੀਸਾ ਦੇ ਵੱਖ ਵੱਖ ਜੰਗਲਾਂ ਵਿੱਚ ਵਸੇ ਹੋਏ ਛੋਟੇ ਛੋਟੇ ਪਿੰਡਾਂ ਵਿੱਚ ਤਿੰਨ ਜੂਨ ਤੋ ਜੋ ਸਮਰਸੀਬਲ ਪੰਪਾ ਦੀ ਛਬੀਲ ਸ਼ੁਰੂ ਕੀਤੀ ਗਈ ਸੀ ਲਗਾਤਾਰ ਜਾਰੀ ਹੈ। ਸੰਸਥਾ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਰੀਬ ਬੇਸਹਾਰਾਂ ਜ਼ਰੂਰਤਮੰਦ ਤੇ ਬਹੁਤ ਹੀ ਲੋੜਮੰਦ ਲਚਾਰ ਲੋਕ ਜਿਹੜੇ ਕੇ ਕਈ ਸਾਲਾਂ ਤੋ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦੀ ਗੁਹਾਰ ਲਾਕੇ ਮੰਗ ਕਰ ਰਹੇ ਸਨ। ਉਹਨਾਂ ਦੀ ਏਸ ਮੁਸ਼ਕਲ ਨੂੰ ਵੇਖਦੇ ਹੋਏ ਹੁਣ ਬੇਗਮਪੁਰਾ ਏਡ ਇੰਟਰਨੈਸ਼ਨਲ ਵਲੋ ਸਾਫ਼ ਸੁਥਰੇ ਪੀਣ ਵਾਲੇ ਪਾਣੀ ਵਾਸਤੇ ਉੱਥੇ ਦੇ ਪਿੰਡਾਂ ਵਿੱਚ ਲਗਾਤਾਰ ਸਮਰਸੀਬਲ ਪੰਪਾਂ ਨੂੰ ਲਗਵਾਇਆ ਜਾਂ ਰਿਹਾ ਹੈ।ਜਿਕਰਯੋਗ ਹੈ ਸਦੀਆਂ ਬੀਤ ਜਾਣ ਤੋਂ ਬਾਅਦ ਇਹਨਾਂ ਆਦਿ-ਵਾਸੀਆਂ ਨੂੰ ਸਾਫ਼ ਪਾਣੀ ਪੀਣ ਵਾਲਾਂ ਨਸੀਬ ਹੋਇਆ ਹੈਂ ਇਸ ਤੋਂ ਪਹਿਲਾਂ ਇਹ ਲੋਕ ਛੱਪੜਾਂ ਟੋਭਿਆ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਸੀ ਤੇ ਗੰਦਲਾਂ ਪਾਣੀ ਪੀਣ ਕਾਰਣ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਪਿੱਛਲੇ ਸਾਲ ਬੇਗਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਵੱਲੋਂ ਇਹਨਾਂ ਜੰਗਲਾਂ ਵਿੱਚ ਵਸੇ ਹੋਏ ਛੋਟੇ ਛੋਟੇ ਪਿੰਡਾਂ ਵਿੱਚ ਸਰਵੇ ਕਰਨ ਤੋ ਉਪਰੰਤ ਹੀ ਸਮਰਸੀਬਲ ਪੰਪ ਲਗਵਾਉਣ ਲਈ ਬੇਗਮਪੁਰ ਏਡ ਇੰਟਰਨੈਸ਼ਨਲ ਸੰਸਥਾ ਦੀ ਟੀਮ ਗਈ ਹੋਈ ਹੈ। ਉੱਥੇ ਦੇ ਲੋਕਾਂ ਦੇ ਦਿਲਾਂ ਵਿੱਚ ਸੰਸਥਾ ਪ੍ਰਤੀ ਬਹੁਤ ਮੁਹੱਬਤ ਪ੍ਰੇਮ ਪਿਆਰ ਦੇਖਣ ਨੂੰ ਮਿਲਿਆ। ਉਹ ਲੋਕ ਇਸ ਤਰਾਂ ਭਾਵਕ ਹੋਏ ਫਿਰਦੇ ਹਨ ਤੇ ਪੁੱਛਦੇ ਹਨ ਤੁਸੀ ਤਾ ਵਿਦੇਸ਼ਾਂ ਦੀ ਧਰਤੀ ਤੇ ਰਹਿੰਦੇ ਹੋ ਤਾ ਸਾਡੀ ਮੱਦਦ ਇਹਨੀਂ ਦੂਰ ਕਿਉਂ ਕਰਨ ਆਏ ਹੋ। ਤਾ ਸਾਡੀ ਸੰਸਥਾ ਦੀ ਟੀਮ ਵਲੋ ਉੱਥੇ ਪਹੁੰਚ ਕੇ ਘਰਾ ਵਿੱਚ ਜਾ ਜਾ ਕੇ ਉਹਨਾਂ ਲੋਕਾਂ ਨੂੰ ਜਦੋਂ (ਬੇਗਮਪੁਰਾ) ਸ਼ਬਦ ਦੇ ਅਰਥ ਕਰਕੇ ਦੱਸੇ ਤੇ ਕਿਹਾ ਅਸੀਂ ਇਨਸਾਨੀਅਤ ਤੇ ਜ਼ਰੂਰਤਮੰਦਾਂ ਦੀ ਸੇਵਾ ਨੂੰ ਰੱਬ ਦੀ ਸੇਵਾ ਸਮਝਕੇ ਕਰਦੇ ਹਾਂ ਤਾ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਅਖੀਰ ਵਿੱਚ ਅਸੀ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹਾਂ ਕੇ ਉਹ ਵੀ ਅਪਣੀ ਕਿਰਤ ਕਮਾਈ ਵਿੱਚੋਂ ਬਣਦਾ ਯੋਗਦਾਨ ਜ਼ਰੂਰ ਪਾਵੋ ਤਾ ਜੋ ਸੰਸਥਾ ਵਲੋ ਜ਼ਰੂਰਤ ਮੰਦ ਲੋਕਾਂ ਦੀ ਸਮੇਂ ਸਿਰ ਮੱਦਦ ਹੋ ਸਕੇ ।