27 ਅਪ੍ਰੈਲ (ਦੇਸ ਪੰਜਾਬ ਬਿਊਰੋ) ਭੀਖੀ : ਇਥੋਂ ਨੇੜਲੇ ਪਿੰਡ ਬੀਰ ਖੁਰਦ ਦੇ ਵਸਨੀਕ ਸ੍ਰ ਜਗਰੂਪ ਸਿੰਘ ਦਿੜ੍ਹਬੇ ਵਾਲੇ ਦੀ ਕੱਲ੍ਹ 3-4 ਮਹੀਨਿਆਂ ਦੀ ਐਕਸੀਡੈਂਟਲੀ ਔਖ ਤੇ ਉਮਰ ਦਰਾਜ਼ ਹੋਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਦੀ ਅਗਾਂਵਧੂ ਤੇ ਪਰਉਪਕਾਰੀ ਸੋਚ ਹੋਣ ਕਾਰਨ ਮਿਰਤਕ ਸਰੀਰ ਨੂੰ ਅਗਨ ਭੇਂਟ ਕਰਨ ਦੀ ਬਜ਼ਾਏ ਡਾਕਟਰੀ ਖੋਜ ਬੀਨ ਲਈ ਸਰੀਰ ਦਾਨ ਹੀ ਕਰ ਦਿੱਤਾ ਗਿਆ।
ਯਾਦ ਰਹੇ ਕਿ ਸ੍ਰ ਜਗਰੂਪ ਸਿੰਘ ਕਾਫ਼ੀ ਸਮਾਂ ਪਹਿਲਾਂ ਸਰਗਰਮ ਰਹੇ ਉੱਘੇ ਤਰਕਸ਼ੀਲ ਆਗੂ ਸੁਖਪਾਲ ਸਿੰਘ ਬੀਰ ਦੇ ਪਿਤਾ ਜੀ ਸਨ ਅੱਜ ਕੱਲ੍ਹ ਉਹ ਕਿਸਾਨੀ ਮੁਹਾਜ਼ ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਬੀਰ ਮੌਕੇ ਦੇ ਤਰਕਸ਼ੀਲ ਆਗੂ ਹਨ। ਸਰੀਰ ਦਾਨ ਦੀ ਸਾਰੀ ਕਾਰਵਾਈ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਨਿਯੁਕਤ ਕੀਤੀ ਟੀਮ ਦੀ ਅਗਵਾਈ ਹੇਠ ਨੇਪਰੇ ਚਾੜ੍ਹੀ ਗਈ। ਇਲਾਕੇ ਦੇ ਮਸ਼ਹੂਰ ਹਸਪਤਾਲ ਆਦੇਸ਼ ਹਸਪਤਾਲ ਭੁੱਚੋ ਮੰਡੀ ਤੋਂ ਡਾ. ਦੀਪਾਂਸ਼ੂ ਜੀ ਸਪੈਸਿਲੀ ਦਾਨ ਕੀਤੀ ਦੇਹ ਨੂੰ ਲੈਣ ਅਪਣੀ ਟੀਮ ਸਮੇਤ ਪੁਹੰਚੇ ਸਨ ਤੇ ਉਨ੍ਹਾਂ ਨੇ ਉੱਥੇ ਹਾਜ਼ਰੀਨ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਮਿਰਤਕ ਦੇਹ ਦਾਨ ਦੀ ਪ੍ਰਕਿਰਿਆ ਬਾਰੇ ਸਮਝਾਇਆ। ਤਰਕਸ਼ੀਲ ਸੁਸਾਇਟੀ ਵੱਲੋਂ ਮਾਸਟਰ ਲੱਖਾ ਸਿੰਘ ਜ਼ੋਨ ਕਨਵੀਨਰ, ਮਾਸਟਰ ਹਰਬੰਸ ਸਿੰਘ, ਨਰਿੰਦਰ ਕੌਰ ਬੁਰਜ਼ ਹਮੀਰਾ, ਭੁਪਿੰਦਰ ਫੌਜੀ ਭੀਖੀ ਤੇ ਬੂਟਾ ਗਿੱਲ ਬੀਰ ਨੇ ਵਾਰੋ ਵਾਰੀ ਸੰਬੋਧਨ ਕਰਦਿਆਂ ਸ੍ਰ ਜਗਰੂਪ ਸਿੰਘ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਪਿੰਡ ਜਾਂ ਇਲਾਕੇ ਦੇ ਪਹਿਲੇ ਸਰੀਰ ਦਾਨੀ ਹੋਣ ਦੀਆਂ ਮੁਬਾਰਕਾਂ ਪੇਸ਼ ਕੀਤੀਆਂ। ਭੂਸ਼ਨ ਵਰਮਾ ਬੁਢਲਾਡਾ ਤੇ ਹੋਰ ਕਈ ਸੱਜਣਾਂ ਨੇ ਇਸ ਕਾਰਵਾਈ ਉੱਪਰ ਹੈਰਾਨੀ ਭਰੀ ਖੁਸ਼ੀ ਵੀ ਜ਼ਾਹਰ ਕੀਤੀ। ਇਸ ਪ੍ਰੋਗਰਾਮ ਵਿੱਚ ਸਾਬਕਾ ਸਰਪੰਚ ਸਵਰਨ ਸਿੰਘ, ਮੈਂਬਰ ਅਸ਼ੋਕ ਕੁਮਾਰ, ਗੁਰਪਿਆਰ ਸਿੰਘ ਮਾਨ, ਸੁਰਜੀਤ ਕੌਰ, ਰਾਜਦੀਪ ਕੌਰ, ਗੁਰਪਿਆਰ ਕੌਰ, ਰੀਟਾ ਰਾਣੀ, ਕਿਰਨ ਕੌਰ ਭੀਖੀ, ਸਤਿੰਦਰ ਪਾਲ ਮਾਲੀ, ਹਰਦੀਪ ਸਿੰਘ ਗਿੱਲ, ਹੇਮ ਰਾਜ, ਰਿੰਕੂ ਕੁਮਾਰ, ਜਸਵੀਰ ਮਾਨ ਤੇ ਗੁਰਦਰਸ਼ਨ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਮਿਰਤਕ ਸਰੀਰ ਨੂੰ ਵਿਦਾਇਗੀ ਦੇਣ ਸਮੇਂ ਲੋਕਾਂ ਦੇ ਚਲਦੇ ਭਾਰੀ ਇਕੱਠ ਵਿੱਚ ਜਗਰੂਪ ਸਿੰਘ ਅਮਰ ਰਹੇ ਤੇ ਉਸਨੂੰ ਲਾਲ ਸਲਾਮ ਦੇ ਨਾਅਰਿਆਂ ਨਾਲ ਅੰਤਿਮ ਯਾਤਰਾ ਨੇ ਵੀ ਇਨਕਲਾਬੀ ਰੂਪ ਧਾਰਨ ਕਰ ਲਿਆ ਸੀ। ਸਮੁਚੇ ਪਿੰਡ ਅਤੇ ਇਲਾਕੇ ਵਿੱਚ ਅਜਿਹਾ ਪਹਿਲੀ ਵਾਰ ਹੋਣ ਤੇ ਇਹ ਸਾਰੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭੋਗ ਪਾਉਣ, ਫੁੱਲ ਚੁਗਣ ਜਾਂ ਕਿਸੇ ਅਗਲੇਰੀ ਕਾਰਵਾਈ ਸਬੰਧੀ ਸੁਖਪਾਲ ਬੀਰ ਤੇ ਸੁਖਵਿੰਦਰ ਬੀਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਪਿਤਾ ਸ੍ਰ ਜਗਰੂਪ ਸਿੰਘ ਜੀ ਦਾ ਸਰਧਾਂਜਲੀ ਸਮਾਗਮ ਤੇ ਭੋਗ 5 ਮਈ ਦਿਨ ਐਤਵਾਰ ਨੂੰ ਪਿੰਡ ਬੀਰ ਖੁਰਦ ਦੇ ਗੁਰੂ ਘਰ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਦੇ ਪਿਤਾ ਜੀ ਨੇ ਅਪਣੀ ਸਾਰੀ ਉਮਰ ਆਪਣੇ ਅਸੂਲਾਂ ਅਨੁਸਾਰ ਤੇ ਚੜ੍ਹਦੀ ਕਲਾ ਚ ਰਹਿ ਕੇ ਹੀ ਗੁਜ਼ਾਰੀ ਸੀ ਤੇ ਇਸੇ ਗੱਲ ਨੂੰ ਉਹ ਸਰਧਾਂਜਲੀ ਤੇ ਭੋਗ ਸਮਾਗਮ ਦਾ ਮੁੱਖ ਮੁੱਦਾ ਬਣਾ ਕੇ ਪੇਸ਼ ਕਰਨਗੇ।
ਬੀਰ ਖੁਰਦ ਦੇ ਸ੍ਰ ਜਗਰੂਪ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਮਿਰਤਕ ਸਰੀਰ ਕੀਤਾ ਗਿਆ ਦਾਨ
Leave a comment