—ਬੀਰਬਲ : ਬੀਰਬਲ ਭੱਟ ਵੰਸ਼ ਦਾ ਬ੍ਰਾਹਮਣ ਸੀ। ਇਸ ਦਾ ਅਸਲ ਨਾਮ ਮਹੇਸ਼ ਦਾਸ ਸੀ। ਇਸ ਦਾ ਜਨਮ 1528 ਵਿੱਚ ਯਮੁਨਾਨਗਰ ਦੇ ਨੇੜੇ ਪਿੰਡ ਬੂੜੀਆਂ ਵਿੱਚ ਹੋਇਆ। ਇਹ ਆਪਣੀ ਚਤੁਰ ਬੁੱਧੀ ਅਤੇ ਵਿਦਿਆ ਦੇ ਬਲ ਨਾਲ ਮੁਗਲ ਬਾਦਸ਼ਾਹ ਅਕਬਰ ਦਾ ਰਾਜ ਮੰਤਰੀ ਬਣ ਗਿਆ। ਅਕਬਰ ਨੇ ਇਸ ਨੂੰ ਰਾਜਾ ਦਾ ਖਿਤਾਬ ਦਿੱਤਾ ਅਤੇ ਪੰਜ ਹਜ਼ਾਰੀ ਮਨਸਵੀ ਮੁਕੱਰਰ ਕੀਤਾ। ਇਹ ਬੜਾ ਹਾਜ਼ਰ ਜਵਾਬ ਸੀ। ਇਸ ਨੇ ਅਕਬਰ ਵੱਲੋਂ ਚਲਾਇਆ ਧਰਮ ਦੀਨ-ਏ-ਇਲਾਹੀ ਕਬੂਲ ਕੀਤਾ ਅਤੇ ਬੀਰਬਲ ਅਖਵਾਇਆ। ਬੀਰਬਲ ਨੇ ਇੱਕ ਵਾਰ ਸਿੱਖਾਂ ਨਾਲ਼ ਮਤਭੇਦ ਹੋਣ ਤੇ ਕਰ (ਟੈਕਸ) ਨਾ ਦੇਣ ਤੇ ਸਿੱਖ ਧਰਮ ਬਾਰੇ ਗਲਤ ਟਿੱਪਣੀਆਂ ਕੀਤੀਆਂ। ਸਿੱਖਾਂ ਵੱਲੋਂ ਵਿਰੋਧ ਕਰਨ ਤੇ ਇਸ ਨੇ ਨਿਪਟ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਜੇ ਉਹ ਜ਼ਿੰਦਾ ਰਹੇਗਾ ਤਾਂ ਹੀ ਨਿਪਟੇਗਾ। ਕੁਦਰਤੀ ਇਹਨਾਂ ਤਣਾਅ ਭਰੇ ਦਿਨਾਂ ਵਿੱਚ ਯੂਸਫਜ਼ਈ ਪਠਾਨਾਂ ਨੇ ਬਗ਼ਾਵਤ ਕਰ ਦਿੱਤੀ। ਅਕਬਰ ਨੇ ਬੀਰਬਲ ਨੂੰ ਇਹ ਬਗ਼ਾਵਤ ਦਬਾਉਣ ਲਈ। ਭੇਜ ਦਿੱਤਾ। ਸੰਨ 1586 ਵਿੱਚ ਇਹ ਇਸ ਮੁਹਿੰਮ ਵਿਚ ਯੂਸਫ਼ਜ਼ਈ ਪਠਾਨਾਂ ਹੱਥੋਂ ਮਾਰਿਆ ਗਿਆ। ਇਸ ਚਤੁਰ ਮੰਤਰੀ ਦੇ ਮਰਨ ਤੇ ਅਕਬਰ ਨੇ ਬਹੁਤ ਸੋਗ ਮਨਾਇਆ ਅਤੇ ਦੋਹਾ ਲਿਖਿਆ।
‘ਦੀਨ ਜਾਨ ਸੁਖ ਦੀਨ, ਏਕ ਨਾ ਦੀਨੋ ਦੁਸਹ ਦੁਖ,
ਸੋ ਅਬ ਹਮ ਕੋ ਦੀਨ, ਕਵੂ ਨਾ ਰਾਖਯੋ ਬੀਰਬਲ
ਬੀਰਬਲ ਨੇ ਜੰਗ ਤੇ ਜਾਣ ਤੋਂ ਪਹਿਲਾਂ ਅਕਬਰ ਤੋਂ ਪੰਜਾਬ ਦੇ ਖੱਤਰੀਆਂ ਤੇ ਹਰ ਘਰ ਤੋਂ ਇੱਕ ਰੁਪਈਆ ਕਰ ਲਗਾਉਣ ਦੀ ਮਨਜ਼ੂਰੀ ਲੈ ਕੇ ਉਗਰਾਹੀ ਕੀਤੀ ਪਰ ਅੰਮ੍ਰਿਤਸਰ ਦੇ ਸਿੱਖਾਂ ਨੇ ਇਹ ਕਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਮੰਦੇ ਬੋਲ ਬੋਲੇ ਸਨ। ਉਸ ਵਿੱਚ ਜਾਤ-ਅਭਿਮਾਨੀ ਖੋਰ ਸੀ ਅਤੇ ਉਹ ਏਕ ਨੂਰ ਉਪਜ ਦਾ ਵਿਰੋਧੀ ਸੀ। ਬਹੁਤ ਸਾਰੀਆਂ ਮਨਘੜਤ ਨੀਤੀ ਕਥਾਵਾਂ ਬੀਰਬਲ ਦੇ ਨਾਮ ਨਾਲ ਜੋੜ ਕੇ ਆ ਕੇ ਉਸ ਨੂੰ ਆਪਣੇ ਸਮੇਂ ਦਾ ਸਭ ਤੋਂ ਚਤਰ, ਸਿਆਣਾ ਅਤੇ ਹਾਜ਼ਰ-ਜਵਾਬ ਸਿੱਧ ਕਰਨ ਦਾ ਜਤਨ ਕੀਤਾ ਗਿਆ ਹੈ।
— ਜਗਤਾਰ ਸਿੰਘ ਸੋਖੀ
ਬੀਰਬਲ – ਇਤਿਹਾਸ ਦੀ ਪਰਖ ਪੜਚੋਲ ਅਨੁਸਾਰ।
 
            
				                    1 Comment
				            
            
 
             
                                 
                              
								                            
ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ।