ਭੀਖੀ 17 ਜੁਲਾਈ
ਭੀਖੀ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ ਚੱਲ ਰਿਹਾ ਲਗਾਤਾਰ ਧਰਨਾ ਅੱਜ 32 ਵੇਂ ਦਿਨ ਜਾਰੀ ਰਿਹਾ ਅੱਜ ਭੋਲਾ ਸਿੰਘ ਸਮਾਓ ਪੰਜਾਬ ਕਿਸਾਨ ਯੂਨੀਅਨ, ਬੱਲਮ ਸਿੰਘ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ, ਮਿੱਠਾ ਸਿੰਘ ਸੇਵਾ ਮੁਕਤ ਬਿਜਲੀ ਮੁਲਾਜ਼ਮ ਦੀ ਪ੍ਰਧਾਨਗੀ ਹੇਠ ਰੈਲੀ ਨੂੰ ਸਬੋਧਨ ਕਰਦੇ ਹੋਏ ਬਲਦੇਵ ਸਿੰਘ ਸਮਾਉ, ਦਿਨੇਸ਼ ਸਿੰਘ ਸੋਨੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ, ਸੁਖਵਿੰਦਰ ਸਿੰਘ ਅਤਲਾ ਕਿਸਾਨ ਯੂਨੀਅਨ ਸਿੱਧੂਪੁਰ, ਜਸਵੰਤ ਸਿੰਘ ਭੀਖੀ, ਚਰਨ ਸਿੰਘ ਮੱਤੀ, ਭੂਰਾ ਸਿੰਘ ਸਮਾਓ ਰੇਹੜੀ ਯੂਨੀਅਨ,ਗੁਰਦੀਪ ਸਿੰਘ ਭੀਖੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਲਾਕ ਭੀਖੀ ਜਿਲਾ ਮਾਨਸਾ ਨੂੰ ਤੋੜਨ ਦੀ ਤਜਵੀਜ ਤੁਰੰਤ ਰੱਦ ਕੀਤੀ ਜਾਵੇ ਜੇਕਰ ਸਰਕਾਰ ਨੇ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਐਕਸ਼ਨ ਕਮੇਟੀ ਨੇ ਇੱਕ ਮਤੇ ਰਾਹੀਂ ਪੰਜਾਬ ਸਰਕਾਰ ਵਜੋਂ ਪੰਚਾਇਤਾਂ ਦੇ ਅਧਿਕਾਰਾਂ ਤੇ ਛਾਪਾ ਮਾਰਦੇ ਹੋਏ ਸਰਕਾਰੀ ਕੰਮ ਠੇਕੇ ਤੇ ਦੇਣ ਦੀ ਤਜਵੀਜ ਦਾ ਵਿਰੋਧ ਕਰਦੇ ਹੋਏ ਇਸ ਫੈਸਲੇ ਦੀ ਜ਼ੋਰਦਾਰ ਵਿਰੋਧ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਲਾਗੂ ਕਰਨ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਅਤੇ ਪੰਚਾਇਤਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ ਅਤੇ ਇਸ ਵਿੱਚ ਮਾਸਟਰ ਛੱਜੂ ਰਾਮ ਰਿਸ਼ੀ ਸੂਬਾ ਆਗੂ ਜਮਹੂਰੀ ਕਿਸਾਨ ਸਭਾ ਅਤੇ ਕਰਨੈਲ ਸਿੰਘ ਭੀਖੀ ਏਟਕ ਆਗੂ ਨੇ ਸਰਕਾਰ ਵੱਲੋਂ ਨਰੇਗਾ ਦੇ ਫੰਡਾਂ ਅਤੇ ਕੰਮਾਂ ਵਿੱਚ ਕੀਤੀ ਜਾ ਰਹੀ ਘਟੌਤੀ ਦਾ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਬੀਡੀਪੀਓ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ ਧਰਨਾ 32 ਵੇਂ ਦਿਨ ਜਾਰੀ

Leave a comment