ਭੀਖੀ9ਜੁਲਾਈ (ਕਰਨ ਭੀਖੀ)
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਭੀਖੀ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਨੂੰ ਭੀਖੀ ਤੋਂ ਬਦਲਣ ਦੇ ਖਿਲਾਫ਼ 24ਵੇਂ ਦਿਨ ਲਗਾਤਾਰ ਧਰਨਾ ਜਾਰੀ ਰਿਹਾ ਧਰਨੇ ਨੂੰ ਸੰਬੋਧਨ ਕਰਨ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਬੱਲਮ ਸਿੰਘ ਢੈਪੀ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਸਮਾਉਂ, ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਤਲਾ ,ਪੰਜਾਬ ਪ੍ਰਦੇਸ਼ ਕਿਸਾਨ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਬਲਜੀਤ ਸ਼ਰਮਾ, ਸੀਪੀਆਈ ਦੇ ਕਾਮਰੇਡ ਕੁਲਦੀਪ ਸਿੰਘ ਸਿੱਧੂ ,ਕੇਵਲ ਸਿੰਘ ਸਮਾਓਂ ਜਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸਭਾ, ਛੱਜੂ ਰਾਮ ਰਿਸ਼ੀ ਜਮਹੂਰੀ ਕਿਸਾਨ ਸਭਾ ਸੂਬਾ ਆਗੂ ਨੇ ਕਿਹਾ ਅੱਜ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਦੇਸ਼ ਦੀਆਂ ਬੈਂਕਾਂ, ਰੇਲਵੇ, ਬੀਮਾ ਖੇਤਰ ਅਤੇ ਹੋਰ ਸਰਕਾਰੀ ਅਦਾਰੇ ਦੀਆਂ ਸਰਕਾਰੀ ਕੰਪਨੀਆਂ ਨੂੰ ਕਾਰਪੋਰੇਟ ਕੋਲ ਵੇਚ ਕੇ ਨਿੱਜੀਕਰਨ ਦੇ ਖੇਤਰ ਨੂੰ ਪੂਰਾ ਜੋਰ ਲਾ ਰੱਖਿਆ ਹੈ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੀ ਸ਼ਹਿਰੀਕਰਨ ਦੇ ਨਾਂ ਹੇਠ ਕਿਸਾਨਾਂ ਦੀਆਂ ਜਮੀਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਮੀਨ ਨੂੰ ਅਦਲਾ ਬਦਲੀ ਕਰਨ ਅਤੇ ਕਿਸਾਨ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਕੋਈ ਵੀ ਲੋਨ ਵਗੈਰਾ ਨਹੀਂ ਲੈ ਸਕਦਾ। ਕੇਂਦਰ ਦੀ ਮੋਦੀ ਸਰਕਾਰ ਦੀ ਨਿਖੇਦੀ ਕਰਦਿਆਂ ਹੜਤਾਲ ਦਾ ਪੂਰਾ ਸਮਰਥਨ ਕੀਤਾ ਕੱਲ ਮਿਤੀ 10 ਜੁਲਾਈ 2025 ਨੂੰ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿੱਚ ਮੀਟਿੰਗ ਕਰਕੇ ਅਗਲੇ ਸੋਮਵਾਰ 14 ਜੁਲਾਈ ਨੂੰ ਦਿੱਤੇ ਜਾਣ ਵਾਲੇ ਵੱਡੇ ਧਰਨੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਬਲਾਕ ਨੂੰ ਬਚਾਉਣ ਵਾਸਤੇ ਸੰਯੁਕਤ ਮੋਰਚੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅੱਜ ਦੇ ਧਰਨੇ ਵਿੱਚ ਭੂਰਾ ਸਿੰਘ ਸਮਾਉ ਰੇੜੀ ਯੂਨੀਅਨ ,ਮੰਗਤ ਰਾਏ ਬੀ ਐਸ ਪੀ ਸੂਬਾ ਸਕੱਤਰ, ਕੁਕੂ ਰਾਮ ਪੰਡਿਤ, ਭੋਲਾ ਰਾਮ ਪਰਸੇ ਕਾ,ਗੁਰਦੀਪ ਸਿੰਘ ਦੀਪਾ, ਬਿੰਦਰ ਬੋਘ ਕਾ, ਅਮੋਲਕ ਸਿੰਘ ਬਲਾਕ ਪ੍ਰਧਾਨ ਖੀਵਾ ਖੁਰਦ, ਧੰਨਾ ਸਿੰਘ ਸਾਬਕਾ ਸਰਪੰਚ ਖੀਵਾ ਖੁਰਦ ਨੇ ਧਰਨੇ ਵਿੱਚ ਸਮੂਲੀਅਤ ਕੀਤੀ।
ਬੀਡੀਪੀਓ ਦਫ਼ਤਰ ਭੀਖੀ ਵਿਖੇ ਲੱਗਾ ਧਰਨਾ 34 ਵੇਂ ਦਿਨ ਪੁੱਜਾ

Leave a comment