ਭੀਖੀ 16 ਜੁਲਾਈ
ਭੀਖੀ ਬੀਡੀਪੀਓ ਦਫਤਰ ਨੂੰ ਤੋੜਨ ਦੇ ਖਿਲਾਫ ਲਗਾਤਾਰ 31ਵੇਂ ਦਿਨ ਵਿੱਚ ਜਾਰੀ ਰਿਹਾ ਅੱਜ ਮੁਜ਼ਾਰਾ ਲਹਿਰ ਦੇ ਲੀਡਰ ਦੇ ਮੋਢੀ ਤੇਜਾ ਸਿੰਘ ਸੁਤੰਤਰ ਦੇ 124ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਰਨਾ ਦਿੱਤਾ ਗਿਆ ਅੱਜ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਛੱਜੂ ਰਾਮ ਰਿਸ਼ੀ ਸੂਬਾ ਆਗੂ ਜਮਹੂਰੀ ਕਿਸਾਨ ਸਭਾ, ਰੂਪ ਸਿੰਘ ਢਿੱਲੋ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਭੋਲਾ ਸਿੰਘ ਸਮਾਓ ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ, ਕਰਨੈਲ ਸਿੰਘ ਭੀਖੀ ਏਟਕ ਆਗੂ, ਸੁਖਵਿੰਦਰ ਸਿੰਘ ਅਤਲਾ ਬੀਕੇਯੂ ਸਿੱਧੂਪੁਰ, ਦਿਨੇਸ਼ ਸੋਨੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ, ਭੂਰਾ ਸਿੰਘ ਸਮਾਓ ਮਜਦੂਰ ਮੁਕਤੀ ਮੋਰਚਾ ਆਜ਼ਾਦ ਨੇ ਸੰਬੋਧਨ ਕਰਦਿਆਂ ਜਿਲਾ ਪ੍ਰਸ਼ਾਸਨ ਤੋਂ ਮੰਗ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇ ਐਸਡੀਐਮ ਬਲਾਡਾ ਵੱਲੋਂ ਦਿੱਤੇ ਗਏ ਵਿਸ਼ਵਾਸ ਨੂੰ ਸ਼ੁਰੂ ਕਰਕੇ ਪ੍ਰਸ਼ਾਸਨ ਨਾਲ ਮੀਟਿੰਗ ਦਾ ਸਮਾਂ ਤੈਅ ਕਰਵਾਇਆ ਜਾਵੇ ਅਤੇ ਵਿਸ਼ਵਾਸ ਦਵਾਇਆ ਜਾਵੇ ਕਿ ਸਰਕਾਰ ਇਸ ਬਲਾਕ ਨੂੰ ਤੋੜਨ ਦਾ ਫੈਸਲਾ ਵਾਪਸ ਲਵੇਗੀ ਇਸ ਸੰਘਰਸ਼ ਕਮੇਟੀ ਵੱਲੋਂ ਆਉਣ ਵਾਲੇ ਸੋਮਵਾਰ ਮਿਤੀ 21/7/25 ਨੂੰ ਵੱਡਾ ਇਕੱਠ ਕਰਕੇ ਸਖਤ ਫੈਸਲਾ ਲਿਆ ਜਾਵੇਗਾ ਧਰਨੇ ਵਿੱਚ ਨਿਰਭੈ ਸਿੰਘ ਸਮਾਓ ਅਕਾਲੀ ਆਗੂ, ਚਰਨਾਂ ਸਿੰਘ ਮੱਤੀ, ਕੁਲਦੀਪ ਸਿੰਘ ਸਿੱਧੂ ਸੀਪੀਆਈ ਆਗੂ, ਬਾਲਮ ਸਿੰਘ ਢੈਪਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ, ਭੋਲਾ ਰਾਮ ਪਰਸੇ ਕਾ, ਅਜੈਬ ਸਿੰਘ ਖੀਵਾ ਕਾਂਗਰਸੀ ਆਗੂ, ਰਘਵੀਰ ਸਿੰਘ ਮਜ਼ਦੂਰ ਮੁਕਤੀ ਮੋਰਚਾ ਰੇੜੀ ਫੜੀ ਯੂਨੀਅਨ, ਜੱਗਾ ਸਿੰਘ ਸਮਾਓ ,ਬਲਦੇਵ ਸਿੰਘ ਸਮਾਓ ,ਦਰਸ਼ਨ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ ਖੀਵਾ ਕਲਾਂ, ਜਸਵੀਰ ਸਿੰਘ ਮੈਂਬਰ ਸਮਾਉ, ਸੌਂਦਾ ਸਿੰਘ ਖੀਵਾ ਕਲਾਂ, ਨੈਬ ਸਿੰਘ ਖੀਵਾ ਕਲਾਂ, ਲਾਲ ਸਿੰਘ ਸਾਬਕਾ ਮੈਂਬਰ ਸਮਾਉ, ਰਣ ਸਿੰਘ ਚੇਅਰਮੈਨ ਸਮਾਓ, ਬਿੰਦਰ ਸਿੰਘ ਬੋਗ ਕਾ ਆਦਿ ਨੇ ਧਰਨੇ ਵਿੱਚ ਹਾਜ਼ਰੀ ਲਵਾ ਕੇ ਕਿਹਾ ਕਿ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਵਾਂਗੇ ਜੇ ਸਰਕਾਰ ਨੇ ਇਹ ਬਲਾਕ ਤੋੜਨ ਵਾਲਾ ਫੈਸਲਾ ਵਾਪਸ ਨਾ ਲਿਆ ਸੰਘਰਸ਼ ਕਮੇਟੀ ਉਹਨਾਂ ਚਿਰ ਇਥੋਂ ਉੱਠਣ ਵਾਲੀ ਨਹੀਂ ਜਿੰਨਾ ਚਿਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਕੋਈ ਅਜਿਹਾ ਕਦਮ ਚੁੱਕਣ ਤੇ ਮਜਬੂਰ ਨਾ ਕਰੋ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਵੇ।
ਬੀਡੀਪੀਓ ਦਫਤਰ ਭੀਖੀ ਨੂੰ ਤੋੜਨ ਵਿਰੁੱਧ ਧਰਨਾ 31ਵੇਂ ਦਿਨ ਦਿੱਤਾ ਗਿਆ/-ਛੱਜੂ ਰਾਮ ਰਿਸ਼ੀ

Leave a comment