14 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਚੋਣ ਕਮਿਸ਼ਨ ਵੱਲੋਂ ਸ਼ਨਾਖ਼ਤੀ ਕਾਰਡ ਨਾ ਹੋਣ ਜਾਂ ਵੋਟਰ ਦੇ ਨਾਂਅ ‘ਚ ਕੋਈ ਸਪੈਲਿੰਗ ਦੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਵੋਟਰ ਨੂੰ ਵੋਟ ਪਾਉਣ ਦੀ ਆਗਿਆ ਦੇਣਾ ਸ਼ਲਾਘਾਯੋਗ ਕਦਮ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਭਿੱਖੀਵਿੰਡ ਤੋਂ ਸਮਾਜਸੇਵੀ ਸ਼ਾਂਤੀ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼ਾਂਤੀ ਪ੍ਰਸਾਦ ਨੇ ਕਿਹਾ ਕਿ ਵੋਟਰ ਵੋਟ ਪਾਉਣ ਤੋਂ ਵਾਂਝੇ ਨਾ ਰਹਿ ਜਾਣ ਤੇ ਵੋਟ ਫ਼ੀਸਦੀ ਦਰ ਵਧਾਉਣ ਲਈ ਦੇ ਲਈ ਸ਼ਨਾਖ਼ਤੀ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੀ ਵੋਟਰ ਨੂੰ ਵੋਟ ਪਾਉਣ ਦੀ ਆਗਿਆ ਦੇਣਾ ਚੋਣ ਕਮਿਸ਼ਨ ਦਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਕੋਲ ਸ਼ਨਾਖ਼ਤੀ ਕਾਰਡ ਨਹੀਂ ਹੈ ਜਾਂ ਸਪੈਲਿੰਗਾਂ ਦੀ ਗਲਤੀ ਜਾਂ ਕਿਸੇ ਕਲੈਰੀਕਲ ਗਲਤੀ ਕਾਰਨ ਉਸ ਦੀ ਪਹਿਚਾਣ ਨਹੀਂ ਪ੍ਰੰਤੂ ਉਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੈ ਤਾਂ ਉਹ ਕਿਸੇ ਹੋਰ ਫੋਟੋ ਵਾਲੇ ਸਰਕਾਰੀ ਪਛਾਣ ਪੱਤਰ ਨੂੰ ਵਿਖਾ ਕੇ ਆਪਣੀ ਵੋਟ ਪਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਵੋਟਰ ਕੋਲ ਕਿਸੇ ਹੋਰ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਹੈ ਤਾਂ ਉਹ ਵੀ ਸਵੀਕਾਰ ਕੀਤਾ ਜਾਵੇਗਾ ਬਸ਼ਰਤੇ ਵੋਟਰ ਦਾ ਵੋਟਰ ਸੂਚੀ ਵਿੱਚ ਨਾਮ ਦਰਜ ਹੋਏ। ਇਸ ਤੋਂ ਇਲਾਵਾ ਜੇਕਰ ਵੋਟਰ ਜਿਸ ਪੋਲਿੰਗ ਬੂਥ ‘ਤੇ ਵੋਟ ਪਾਉਣ ਗਿਆ ਹੈ,ਉਸ ਬੂਥ ਕੋਲ ਮੌਜੂਦ ਸੂਚੀ ਵਿੱਚ ਉਸ ਦੀ ਫੋਟੋ ਮੇਲ ਨਹੀਂ ਖਾਂਦੀ ਤਾਂ ਵੋਟਰ ਕਿਸੇ ਹੋਰ ਫੋਟੋ ਵਾਲੇ ਸਰਕਾਰੀ ਸਬੂਤ ਨੂੰ ਦਿਖਾ ਕੇ ਵੋਟ ਪਾ ਸਕਦਾ ਹੈ। ਇਸ ਮੌਕੇ ਸ਼ਾਂਤੀ ਪ੍ਰਸਾਦ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ।