ਮਾਨਸਾ 8 ਸਤੰਬਰ: (ਨਾਨਕ ਸਿੰਘ ਖੁਰਮੀ)ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ 531 ਵੇੰ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਬਾਬਾ ਸ੍ਰੀ ਚੰਦ ਵਿਰਕਤ ਕੁਟੀਆ ਸਵਾਮੀ ਨਿਰਜੰਣ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਬਾਬਾ ਸ੍ਰੀ ਪਰਸ਼ੋਤਮ ਦਾਸ ਉਦਾਸੀਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਮਹਾਨ ਗੁਰੂਆਂ ਦੇ ਉਪਦੇਸ਼ ਉਪਰ ਚੱਲਣ ਦਾ ਸਨੇਹਾ ਦਿੱਤਾ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਗੁਰੂਆਂ ਵੱਲ੍ਹੋਂ ਦਿਖਾਏ ਗਏ ਮਾਰਗ ਉਪਰ ਚੱਲਣ ਦਾ ਸਨੇਹਾ ਦਿੱਤਾ। ਉਨ੍ਹਾਂ ਇਸ ਮੌਕੇ ਹੜ੍ਹ ਪੀੜ੍ਹਤਾਂ ਲੋਕਾਂ ਦੀ ਭਲਾਈ ਲਈ ਅਰਦਾਸ ਕੀਤੀ। ਇਸ ਮੌਕੇ ਰਾਗੀ ਸਿੰਘਾਂ ਨੇ ਕਥਾ ਵਿਚਾਰਾਂ ਕੀਤੀਆਂ ਅਤੇ ਸੰਗਤਾਂ ਨੂੰ ਚੰਗੇ ਕਾਰਜ ਕਰਨ ਦਾ ਸਨੇਹਾ ਦਿੱਤਾ।
ਇਸ ਸਮਾਗਮ ਦੌਰਾਨ ਮਹੰਤ ਸੁਖਦੇਵ ਮੁਨੀ ਜੀ ਮਾਨਸਾ,ਮਹੰਤ ਰਾਮ ਦਾਸ ਜੀ ਢੈਪਈ,ਮਹੰਤ ਕੇਸ਼ਵ ਮੁਨੀ ਜੀ ਮਾਨਸਾ, ਮਹੰਤ ਬਸੰਤ ਦਾਸ ਭਾਵਾ,ਮਾਤਾ ਖੀਵੀ ਸੇਵਾ ਸੋਸਾਇਟੀ,ਸਮੂਹ ਕਮੇਟੀ ਗੁਰਦੁਆਰਾ ਨਿਹੰਗ ਸਿੰਘ ਛਾਉਣੀ ਬੁੱਢਾ ਦਲ ਮਾਨਸਾ ਖੁਰਦ, ਸਮੂਹ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਨਸਾ ਖੁਰਦ ਅਤੇ ਇਲਾਕੇ ਦੀ ਸੰਗਤ ਸਮੂਹ ਨਗਰ ਪੰਚਾਇਤ ਮਾਨਸਾ ਖੁਰਦ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮਾਸਟਰ ਭੀਮ ਮੋੜ ਦੇ ਕਵੀਸ਼ਰੀ ਜਥੇ ਨੇ ਬਾਬਾ ਸ੍ਰੀ ਚੰਦ ਜੀ ਬਾਰੇ ਕਵਿਤਾਵਾਂ ਸੁਣਾ ਕੇ ਪ੍ਰਭੂ ਦਾ ਗੁਣਗਾਨ ਕੀਤਾ
ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਸਾਬਕਾ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ,ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ, ਕਾਂਗਰਸੀ ਆਗੂ ਗੁਰਪ੍ਰੀਤ ਵਿੱਕੀ ਸਮੇਤ ਹੋਰਨਾਂ ਆਗੂਆਂ ਨੇ ਸ਼ਿਰਕਤ ਕੀਤੀ।