ਫ਼ਰੀਦਕੋਟ 25 ਅਗਸਤ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਵਾਈਸ ਚਾਂਸਲਰ ਪ੍ਰੋਫੈਸਰ(ਡਾ.) ਰਾਜੀਵ ਸੂਦ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਮਦਰ ਐਂਡ ਚਾਇਲਡ ਬਲਾਕ ਅਤੇ ਐਨ. ਆਈ. ਸੀ. NextGen ਈ-ਹਸਪਤਾਲ ਨੂੰ ਸ਼ੁਰੂ ਕਰਨ ਲਈ ਐਨ. ਆਈ. ਸੀ. ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਦਾ ਉਦਘਾਟਨ 22 ਸਤੰਬਰ, 2023 ਨੂੰ ਬਾਬਾ ਫਰੀਦ ਜੀ ਦੇ ਆਗਮਨ ਪੂਰਬ ਤੇ ਕਰਨ ਦਾ ਫੈਸਲਾ ਕੀਤਾ ਹੈ।
ਸ਼੍ਰੀ ਧਰਮੇਸ਼ ਕੁਮਾਰ ਸੀਨੀਅਰ ਡਾਇਰੈਕਟਰ (ਆਈ.ਟੀ.) ਅਤੇ ਸ੍ਰੀ ਰਾਜੇਸ਼ ਥਾਪਾ ਸੰਯੁਕਤ ਡਾਇਰੈਕਟਰ (ਆਈ. ਟੀ.) ਐਨ.ਆਈ.ਸੀ. ਪੰਜਾਬ ਚੰਡੀਗੜ੍ਹ ਨੇ ਮੀਟਿੰਗ ਦੌਰਾਨ ਵੱਖ-ਵੱਖ ਨੁਕਤਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਸ਼੍ਰੀ ਵਿਵੇਕ ਸ਼ਰਮਾਂ,ਐਸ.ਆਈ.ਓ. ਪੰਜਾਬ ਦੀ ਅਗਵਾਈ ਹੇਠ ਇਸ ਉੱਦਮ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦਾ ਤਕਨੀਕੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸ਼੍ਰੀ ਧਰਮੇਸ਼ ਕੁਮਾਰ ਸੀਨੀਅਰ ਡਾਇਰੈਕਟਰ (ਆਈ.ਟੀ.) ਨੇ ਵੀ ਸੀ, ਬੀਐਫਯੂਐਚਐਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ. ਅਨੁਰਾਗ ਅਗਰਵਾਲ, ਵਿਸ਼ੇਸ਼ ਮੁੱਖ ਸਕੱਤਰ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਐਨਆਈਸੀ ਪੰਜਾਬ ਨੂੰ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਦਾ ਦੌਰਾ ਕਰਨ ਅਤੇ ਪੰਜਾਬ ਵਿੱਚ ਨੈਕਸਟਜਨ ਈ-ਹਸਪਤਾਲ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਜੋ ਕਿ ਰਾਜ ਵਿੱਚ ਸਿਹਤ ਸੰਭਾਲ ਸੇਵਾਵਾਂ ਦੇ ਮਿਆਰਾਂ ਵਿੱਚ ਮਹੱਤਵਪੂਰਨ ਸੁਧਾਰ ਕਰਨਾ ਅਤੇ ਇਸਨੂੰ ਹੋਰ ਜਵਾਬਦੇਹ ਅਤੇ ਪਾਰਦਰਸ਼ੀ ਬਣਾਉਣਾ ਹੈ ਜੋ ਸਿਹਤ ਖੇਤਰ ਵਿੱਚ ਇੱਕ ਵੱਡੇ ਸੁਧਾਰ ਵਜੋਂ ਸਾਬਤ ਹੋਵੇਗਾ।
ਡਾ. ਰਾਜੀਵ ਸ਼ਰਮਾ, ਪ੍ਰਿੰਸੀਪਲ, ਡਾ. ਸ਼ਿਲੇਖ ਮਿੱਤਲ, ਮੈਡੀਕਲ ਸੁਪਰਡੈਂਟ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਹੋਰ ਨੋਡਲ ਅਫ਼ਸਰਾਂ ਨੇ ਦੱਸਿਆ ਕਿ ਹਸਪਤਾਲ ਦਾ ਬੁਨਿਆਦੀ ਢਾਂਚਾ ਨੈਕਸਟਜਨ ਈ-ਹਸਪਤਾਲ ਵਿੱਚ ਤਬਦੀਲ ਕਰਨ ਲਈ ਤਿਆਰ ਹੈ।
ਵਾਈਸ ਚਾਂਸਲਰ, ਬੀ.ਐਫ.ਯੂ.ਐਚ.ਐਸ. ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਅਧਿਕਾਰੀਆਂ ਨੂੰ ਪ੍ਰੇਰਿਆ ਕਿ ਪ੍ਰੋਜੈਕਟ ਨਾਲ ਜੁੜੇ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਸੁਚਾਰੂ ਤਾਲਮੇਲ ਕਾਇਮ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ।ਅੱਗੇ ਜਾਣਕਾਰੀ ਦਿੰਦੇ ਹੋਏ ਡਾ. ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਮਦਰ ਐਂਡ ਚਾਇਲਡ ਬਲਾਕ ਅਤੇ ਨੈਕਸਟਜਨ ਈ-ਹਸਪਤਾਲ ਦਾ ਉਦਘਾਟਨ ਨੂੰ 22 ਸਤੰਬਰ 2023 ਬਾਬਾ ਫਰੀਦ ਜੀ ਦੇ ਆਗਮਨ ਪੂਰਬ ਤੇ ਕਰਨ ਲਈ ਉਹ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੂੰ ਵੀ ਬੇਨਤੀ ਕਰਨਗੇ। ਉਹਨਾਂ ਨੇ ਇਹ ਵੀ ਦੱਸਿਆ ਕਿ ਨੈਕਸਟਜਨ ਈ-ਹਸਪਤਾਲ ਦੇ ਲਾਗੂ ਹੋਣ ਨਾਲ, ਮਰੀਜ਼ ਓਪੀਡੀ ਅਤੇ ਔਨਲਾਈਨ ਭੁਗਤਾਨਾਂ ਲਈ ਆਨਲਾਈਨ ਰਜਿਸਟਰ ਕਰ ਸਕਣਗੇ।ਅਗਲੇ ਪੜਾਅ ਵਿੱਚ, ਲੈਬਾਟਰੀ ਟੈਸਟਾਂ ਦੀਆਂ ਰਿਪੋਰਟਾਂ ਵੀ ਮਰੀਜ਼ਾਂ ਨੂੰ ਆਨਲਾਈਨ ਉਪਲਬਧ ਹੋਣਗੀਆਂ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵਿੱਚ ਇੱਕ ਐਨਆਈਸੀ-ਪੀਐੱਮਯੂ ਸਥਾਪਿਤ ਕੀਤਾ ਜਾਵੇਗਾ ਅਤੇ ਫਰੀਦਕੋਟ ਵਿਖੇ ਸ਼੍ਰੀ ਗੁਰਜਿੰਦਰ ਸਿੰਘ, ਜ਼ਿਲਾ ਸੂਚਨਾ ਵਿਗਿਆਨ ਅਫਸਰ,ਐੱਨ ਆਈ ਸੀ, ਫਰੀਦਕੋਟ ਵਿਖੇ ਤਾਲਮੇਲ ਕਰਨਗੇ।