ਭੀਖੀ, 16 ਜੁਲਾਈ (ਗੁਰਿੰਦਰ ਸਿੰਘ ਔਲਖ) ਧਰਤੀ ਸਾਡੀ ਮਾਂ ਤੇ ਰੁੱਖ ਸਾਡੀ ਛਾਂ ਦੇ ਬੈਨਰ ਹੇਠ ਬਾਬਾ ਨਾਮਦੇਵ ਵੈੱਲਫੇਅਰ ਸਭਾ ਦੇ ਪ੍ਰਧਾਨ ਤੇ ਵਾਤਾਵਰਣ ਪ੍ਰੇਮੀ ਪ੍ਰਿੰਸ ਕੁਮਾਰ ਵੱਲੋਂ ਸਥਾਨਕ ਬਾਬਾ ਨਾਮ ਦੇਵ ਭਵਨ ਵਿਖੇ ਬੂਟੁ ਲਾਏ ਗਏ।ਇਸ ਮੌਕੇ ਉਨ੍ਹਾਂ ਕਿਹਾ ਕਿ ਅੁੱਜ ਦੇ ਯੁਗ ‘ਚ ਜਦੋਂ ਵਾਤਾਵਰਣ ਗੰਧਲਾ ਹੋ ਰਿਹਾ ਹੈ ਅਜਿਹੇ ‘ਚ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ‘ਚ ਘੱਟੋ ਘੱਟ ਇੱਕ ਬੂਟਾ ਜਰੂਰ ਲਾਵੇ ਤਾਂ ਜੋ ਵਾਤਾਵਰਣ ਨਮੁ ਬਚਾਇਆ ਜਾ ਸਕੇ।ਬੂਟੇ ਕੇਵਲ ਸਾਨੂੰ ਫਲ਼, ਛਾਂ ਹੀ ਨਹੀਂ ਦਿੰਦੇ ਬਲਕਿ ਆਕਸੀਜਨ ਪ੍ਰਦਾਨ ਕਰਦੇ ਹਨ।ਇਸ ਮੌਕੇ ਜਨਕ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਜੱਗੀ ਤੇ ਹੋਰ ਹਾਜ਼ਰ ਸਨ।
ਫੋਟੋ-1. ਭਾਬਾ ਨਾਮਦੇਵ ਭਵਨ ਭੀਖੀ ਵਿਖੇ ਬੂਟੇ ਲਾਉਦੇਂ ਵਾਤਾਵਰਣ ਪ੍ਰੇਮੀ।
ਬਾਬਾ ਨਾਮਦੇਵ ਭਵਨ ‘ਚ ਬੂਟੇ ਲਾਏ

Leave a comment