68 ਵੀਆਂ ਸੂਬਾ ਪੱਧਰੀ ਬਾਕਸਿੰਗ ਖੇਡਾਂ ਦਾ ਅਗਾਜ਼
25 ਅਕਤੂਬਰ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਸੂਬਾ ਪੱਧਰੀ ਖੇਡਾਂ ਬਾਕਸਿੰਗ ਦਾ ਅਗਾਜ਼ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਹੋਇਆ।
ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕੀਤਾ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਬਾਕਸਿੰਗ ਸਿਰਫ ਖੇਡ ਹੀ ਨਹੀਂ ਸਗੋਂ ਸਾਡੇ ਲਈ ਹੋਸਲੇ,ਸਬਰ ਅਤੇ ਸਰੁੱਖਿਅਤ ਰਵੱਈਏ ਦਾ ਪ੍ਰਕਾਸ਼ਾਂ ਹੈ।ਬਾਕਸਿੰਗ ਸਾਨੂੰ ਸਿਖਾਉਦੀ ਹੈ ਕਿ ਕਿਸ ਤਰ੍ਹਾਂ ਸਹੀ ਸਮੇਂ ਤੇ ਕੀ ਨਿਰਣਾ ਲੈਣਾ ਹੁੰਦਾ ਹੈ।ਹਰ ਮੁੱਕੇ ਨਾਲ ਸਾਨੂੰ ਸਿੱਖਣ ਨੂੰ ਮਿਲਦਾ ਹੈ।
ਅੱਜ ਹੋਏ ਮੁਕਾਬਲਿਆਂ ਅੰਡਰ 19 ਮੁੰਡੇ 46 ਕਿਲੋ ਤੋਂ ਘੱਟ ਭਾਰ ਵਿੱਚ ਹਰਮਿੰਦਰ ਜਲੰਧਰ ਨੇ ਅਨਮੋਲ ਦੀਪ ਪਟਿਆਲਾ ਨੂੰ,46 ਤੋਂ 49 ਕਿਲੋ ਵਿੱਚ ਗਨੇਸ਼ ਜਲੰਧਰ ਨੇ ਯੁਵਰਾਜ ਫਿਰੋਜ਼ਪੁਰ ਨੂੰ, ਜਗਤਾਰ ਬਠਿੰਡਾ ਨੇ ਹਰਸ਼ਦੀਪ ਕਪੂਰਥਲਾ ਨੂੰ, ਕਨਵਰਫਤਿਹਪਾਲ ਨੇ ਆਹਟ ਮਲੇਰਕੋਟਲਾ ਨੂੰ, ਜਗਦੀਪ ਪਟਿਆਲਾ ਨੇ ਹਿਮਾਂਸ਼ੂ ਮਾਨਸਾ ਨੂੰ, 49 ਤੋਂ 52 ਕਿਲੋ ਵਿੱਚ ਡਾਇਮੰਡ ਮੁਕਤਸਰ ਨੇ ਅਕਾਸ਼ਦੀਪ ਤਰਨਤਾਰਨ ਨੂੰ, ਤਨਿਸ ਲੁਧਿਆਣਾ ਨੇ ਧਰਮਵੀਰ ਜਲੰਧਰ ਨੂੰ, ਰਾਜਵੀਰ ਸ੍ਰੀ ਅਮ੍ਰਿਤਸਰ ਸਾਹਿਬ ਨੇ ਧਰੁਵ ਜਲੰਧਰ ਨੂੰ, ਪੂਜਨ ਸੰਗਰੂਰ ਨੇ ਮਨਦੀਪ ਮਾਨਸਾ ਨੂੰ, ਇੰਦਰਜੀਤ ਬਠਿੰਡਾ ਨੇ ਤਨਵੀਰ ਪਟਿਆਲਾ ਨੂੰ, ਦਿਲਸ਼ਾਦ ਮੁਕਤਸਰ ਨੇ ਸੀਰਤ ਫਿਰੋਜ਼ਪੁਰ ਨੂੰ, ਰਿਸ਼ਭ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਵੰਸ਼ ਹੁਸ਼ਿਆਰਪੁਰ ਨੂੰ, ਗਗਨਦੀਪ ਪਟਿਆਲਾ ਨੇ ਬੰਟੀ ਜਲੰਧਰ ਨੂੰ,52 ਤੋਂ 56 ਕਿਲੋ ਵਿੱਚ ਅਰਪਿਤ ਜਲੰਧਰ ਨੇ ਕੁਲਵਿੰਦਰ ਸੰਗਰੂਰ ਨੂੰ, 56 ਤੇ 60 ਕਿਲੋ ਵਿੱਚ ਹਿਤੇਸ਼ ਦੀਪ ਪਟਿਆਲਾ ਨੇ ਜੋਧਵੀਰ ਤਰਨਤਾਰਨ ਨੂੰ, ਬੱਬੀ ਪਟਿਆਲਾ ਨੇ ਅਰਪਿਤ ਨੂੰ, 64 ਤੋਂ 69 ਕਿਲੋ ਵਿੱਚ ਗੁਰਪ੍ਰੀਤ ਸਿੰਘ ਮੁਕਤਸਰ ਨੇ ਯਸਵਿੰਦਰ ਮਸਤੂਆਣਾ ਨੂੰ, ਪ੍ਰਤੀਕ ਫਿਰੋਜ਼ਪੁਰ ਨੇ ਗੁਰਵਿੰਦਰ ਮਾਨਸਾ ਨੂੰ ਹਰਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਲੈਕਚਰਾਰ ਸੁਖਜੀਤਪਾਲ ਸਿੰਘ, ਗੁਰਸ਼ਰਨ ਸਿੰਘ ਕਨਵੀਨਰ ਹਾਜ਼ਰ ਸਨ।