ਕਰਨ ਭੀਖੀ
ਭੀਖੀ,4 ਫਰਵਰੀ
ਬਹੁਜਨ ਸਮਾਜ ਪਾਰਟੀ ਵਲੋਂ ਥਾਣਾ ਭੀਖੀ ਦੇ ਐਸ.ਐਚ.ਓ. ਸੁਖਜੀਤ ਸਿੰਘ ਉਨਾਂ ਦੀ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਸਪਾ ਦੇ ਜਿਲ੍ਹਾ ਇੰਚਾਰਜ ਸਰਵਰ ਕੂਰੈਸ਼ੀ ਨੇ ਕਿਹਾ ਕਿ ਸੁਖਜੀਤ ਸਿੰਘ ਦੇ ਥਾਣਾ ਮੁਖੀ ਬਨਣ ਤੋਂ ਬਾਅਦ ਇਲਾਕੇ ਅੰਦਰ ਮਾੜੇ ਅਨਸਰਾਂ ਨੂੰ ਠੱਲ ਪਈ ਹੈ ਅਤੇ ਸ਼ਹਿਰ ਅੰਦਰ ਪਿਛਲੇ ਦਿਨਾਂ ਵਿੱਚ ਹੋਈ ਚੋਰੀ ਦੀਆਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸ਼ਹਿਰਵਾਸੀਆਂ ਨੂੰ ਰਾਹਤ ਦਿਵਾਈ ਹੈ। ਉਨਾਂ ਕਿਹਾ ਕਿ ਥਾਣਾ ਮੁਖੀ ਵਲੋਂ ਸ਼ਹਿਰ ਅੰਦਰ ਲਾਅ ਐਂਡ ਆਰਡਰ ਕਾਇਮ ਰੱਖਣ ਲਈ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸ ਮੌਕੇ ਥਾਣਾ ਮੁਖੀ ਸੁਖਜੀਤ ਸਿੰਘ ਵਲੋਂ ਬਸਪਾ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਥਾਣੇ ਅੰਦਰ ਆਉਣ ਵਾਲੇ ਹਰ ਇੱਕ ਨਾਗਰਿਕ ਦਾ ਸਨਮਾਨ ਕੀਤਾ ਜਾਵੇਗਾ ਅਤੇ ਕਿਸੇ ਵੀ ਗਲਤ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ, ਕੌਰ ਸਿੰਘ ਫ ੌਜੀ, ਜੋਗਿੰਦਰ ਸਿੰਘ, ਗੁਰਪਿਆਰ ਸਿੰਘ, ਹਰਦੀਪ ਗੁੱਗੀ, ਧਾਰਮਿਕ ਆਗੂ ਮੌਲਾਨਾ ਨਿਆਜ ਭੀਖੀ ਹਾਜਰ ਸਨ।
ਬਸਪਾ ਆਗੂਆਂ ਨੇ ਐਸ.ਐਚ.ਓ. ਨੂੰ ਕੀਤਾ ਸਨਮਾਨਿਤ

Leave a comment