13 ਅਕਤੂਬਰ (ਗਗਨਦੀਪ ਸਿੰਘ) ਕੋਟ ਈਸੇ ਖਾਂ: ਬਲਾਕ ਧਰਮਕੋਟ-2 ਦੇ ਬੀਪੀਈਓ ਕੰਚਨ ਬਾਲਾ ਸਟੇਟ ਅਵਾਰਡੀ ਦੀ ਅਗਵਾਈ ਹੇਠ ਹੋਈਆਂ ਬਲਾਕ ਪੱਧਰ ਦੀਆਂ ਖੇਡਾਂ ਜੋ ਬੀਤੇ ਦਿਨੀਂ ਆਦਰਸ਼ ਸਕੂਲ ਖੰਬਾ ਦੇ ਖੇਡ ਮੈਦਾਨ ਵਿੱਚ ਹੋਈਆਂ ਬੇਹੱਦ ਸ਼ਾਨਦਾਰ ਅਤੇ ਸ਼ਾਨੋ-ਸ਼ੌਕਤ ਨਾਲ਼ ਸੰਪੰਨ ਹੋਈਆਂ । ਪ੍ਰੈਸ ਨਾਲ਼ ਗੱਲ ਕਰਦਿਆਂ ਬੀਪੀਈਓ ਕੰਚਨ ਬਾਲਾ ਨੇ ਦੱਸਿਆ ਕਿ ਛੇ ਸੈਂਟਰਾਂ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਸੈਂਟਰ ਹੈੱਡ ਟੀਚਰਜ਼ ਮੈਡਮ ਕਿਰਨ ਲਤਾ ਕੋਟ ਈਸੇ ਖਾਂ, ਸੰਜੀਵ ਕੁਮਾਰ ਫਤਿਹਗੜ੍ਹ ਕੋਰੋਟਾਣਾ, ਸਵਰਨਜੀਤ ਸਿੰਘ ਮਹਿਲ, ਵੀਨਾ ਰਾਣੀ ਮੰਦਰ, ਰੁਬਿੰਦਰ ਕੌਰ ਕੜਿਆਲ ਅਤੇ ਮੇਜ਼ਬਾਨ ਮੈਡਮ ਜਸਕੀਰਤ ਕੌਰ ਫਤਿਹਗੜ੍ਹ ਪੰਜਤੂਰ ਨੇ ਤਨਦੇਹੀ ਨਾਲ਼ ਭਰਪੂਰ ਸਹਿਯੋਗ ਦੇ ਕੇ ਇਹਨਾਂ ਖੇਡਾਂ ਨੂੰ ਸਫਲ ਬਣਾਇਆ। ਆਦਰਸ਼ ਸਕੂਲ ਖੰਬਾ ਦੇ ਪ੍ਰਿੰਸੀਪਲ ਮਨਿੰਦਰ ਕੌਰ ਅਤੇ ਸਮੂਹ ਸਟਾਫ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਸਮੇਂ ਦਲੇਰ ਸਿੰਘ ਬੀਐਸਓ, ਕੁਲਦੀਪ ਸਿੰਘ, ਪਵਿੱਤਰ ਸਿੰਘ ਨਾਗਪਾਲ, ਰਜਿੰਦਰ ਕੁਮਾਰ, ਪਵਨ ਕੁਮਾਰ, ਮਨਜਿੰਦਰ ਸਿੰਘ, ਵੀਰਪਾਲ ਸਿੰਘ, ਕੌਸ਼ਲ ਠਾਕੁਰ, ਸੰਜੀਵ ਕੁਮਾਰ, ਇੰਦਰਦੀਪ ਸਿੰਘ, ਵਿਨੋਦ ਕੁਮਾਰ, ਜਗਸੀਰ ਸਿੰਘ, ਜਸਵੀਰ ਕੌਰ ਸਟੇਟ ਅਵਾਰਡੀ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਮੂਸੇਵਾਲਾ, ਹਰਿੰਦਰਪਾਲ ਸਿੰਘ ਹਰਲੀਨ ਸਿੰਘ ਫਤਿਹਗੜ੍ਹ ਪੰਜਤੂਰ, ਅਨੀਸ਼ ਨਾਗਪਾਲ, ਪ੍ਰਵੀਨ ਕੰਬੋਜ ,ਸਵਰਨ ਸਿੰਘ ਜੀਰਾ , ਦਰਸ਼ਨਪਾਲ ਕੌਰ ਕੋਟ ਈਸੇ ਖਾਂ ਗੁਰਮੀਤ ਸਿੰਘ ਥਿੰਦ ਫਤਿਹਗੜ੍ਹ ਪੰਜਤੂਰ , ਤਲਜੀਤ ਸਿੰਘ ਥਿੰਦ , ਅਜੈ ਕੁਮਾਰ, ਗੁਰਜੀਤ ਕੌਰ, ਸਤਿੰਦਰ ਕੌਰ, ਮਨਜੀਤ ਸਿੰਘ ਬੀ ਆਰ ਸੀ, ਗੌਰਵ ਸ਼ਰਮਾ ਬੀ ਆਰ ਸੀ , ਕੁਲਦੀਪ ਸਿੰਘ ਤਲਵੰਡੀ ਨੌਂ ਬਹਾਰ ਕੁਲਵਿੰਦਰ ਕੌਰ ਗੋਲੂਵਾਲਾ ਗੁਰਮੀਤ ਸਿੰਘ ਸੈਦੇਸਾਹ ਵਾਲਾ,ਪ੍ਰਭਦੀਪ ਕੌਰ ਜਲਾਲਾਬਾਦ, ਗੁਰਮੀਤ ਸਿੰਘ ਗਾਰਡਨ ਕਲੋਨੀ ਅਤੇ ਮੀਡੀਆ ਕੋਆਰਡੀਨੇਟਰ ਯੋਗੇਸ਼ ਠਾਕੁਰ ਉੱਚੇਚੇ ਤੌਰ ‘ਤੇ ਹਾਜ਼ਰ ਸਨ।