ਭੀਖੀ, 21 ਜੂਨ (ਕਰਨ ਭੀਖੀ)
ਬਲਾਕ ਦਫਤਰ ਭੀਖੀ ਨੂੰ ਬਚਾਉਣ ਦੇ ਲਈ ਸਾਂਝੀ ਐਕਸ਼ਨ ਕਮੇਟੀ ਵੱਲੋਂ ਜੋ ਧਰਨਾ ਬਲਾਕ ਦਫਤਰ ਵਿਖੇ ਚੱਲ ਰਿਹਾ ਉਹ ਅੱਜ 6ਵੈ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ ।ਪੰਚਾਇਤੀ ਤੇ ਜਥੇਬੰਦੀਆਂ ਪੂਰੇ ਜੋਸ਼ ਦੇ ਵਿੱਚ ਇਸ ਲੜਾਈ ਨੂੰ ਲੜ ਰਹੀਆਂ ਨੇ। ਅੱਜ ਵੀ ਆਗੂ ਸਾਹਿਬਾਨ ਜਥੇਬੰਦੀਆਂ ਇਕੱਠੀਆਂ ਹੋਈਆਂ । ਇਸ ਧਰਨੇ ਨੂੰ ਅੱਗੇ ਵਧਾਉਣ ਵਾਸਤੇ ਚਰਚਾ ਵੀ ਹੋ ਰਹੀ ਹੈ ਤੇ ਅੱਜ ਇਸ ਸਬੰਧੀ ਰੈਲੀ ਵੀ ਕੀਤੀ ਗਈ। ਮੀਟਿੰਗ ਵੀ ਕੀਤੀ ਗਈ ਆਉਣ ਵਾਲੀ 23 ਤਰੀਕ ਨੂੰ ਵੱਡਾ ਇਕੱਠ ਕੀਤਾ ਜਾਵੇਗਾ ਅੱਜ ਦੇ ਧਰਨੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਨੂੰ ਵੀਡੀਓ ਬਲਾਕ ਨੂੰ ਬਚਾਉਣ ਵਾਸਤੇ ਸਖਤ ਚੇਤਾਵਨੀ ਦਿੱਤੀ ਜਾਵੇਗੀ ਜੇਕਰ ਸਾਡਾ ਚੁਣਿਆ ਹੋਇਆ ਨੁਮਾਇੰਦਾ ਇਸ ਪਾਸੇ ਧਿਆਨ ਨਹੀਂ ਦਿੰਦਾ ਤਾਂ ਆਉਣ ਵਾਲੇ ਸਮੇਂ ਚ ਪਿੰਡਾਂ ਦੇ ਵਿੱਚ ਲੋਕ ਉਹਨੂੰ ਸਵਾਲ ਖੜੇ ਕਰਨਗੇ ਜਥੇਬੰਦੀਆਂ ਵੱਲੋਂ ਲੋਕਾਂ ਵੱਲੋਂ ਇਹ ਫੈਸਲਾ ਕੀਤਾ ਜਾ ਰਿਹਾ ।
ਉਹਨਾਂ ਕਿਹਾ ਕਿ ਜਦ ਸਰਕਾਰ ਲੋਕਾਂ ਦੀ ਹੋਵੇ ਤਾਂ ਲੋਕਾਂ ਨੂੰ ਸਹੂਲਤਾਂ ਥੱਲੇ ਵਧਾਈਆਂ ਜਾਂਦੀਆਂ ਨੇ। ਹੇਠਾਂ ਪਿੰਡਾਂ ਤੱਕ ਸਹੂਲਤਾਂ ਵਧਾਉਣ ਦੀ ਬਜਾਏ, ਉਲਟਾ ਸਰਕਾਰ ਲੋਕਾਂ ਦੀਆਂ ਬਣੀਆਂ ਹੋਈਆਂ ਸਹੂਲਤਾਂ ਵੀ ਖੋਹ ਰਹੀ ਹੈ। ਜਿਹਦੇ ਖਿਲਾਫ ਇੱਕ ਮੁੱਠ ਹੋ ਕੇ ਲੜਿਆ ਜਾਊਗਾ ਤੇ ਮੌਜੂਦਾ ਸਰਕਾਰ ਨੂੰ ਉਹਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਅੱਗੇ ਵਧ ਕੇ ਟਕਰਾ ਜਾਊਗਾ ਤੇ ਆਗੂਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਦਫਤਰ ਦੇ ਚੱਕੇ ਜਾਣ ਨਾਲ ਸਾਰੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਵੱਡੇ ਪੱਧਰ ਤੇ ਵਧ ਜਾਣੀਆਂ ਨੇ, ਭਿਖੀ ਦਾ ਜਿਹੜਾ ਬਾਜ਼ਾਰ ਹੈ ,ਉਹਨੂੰ ਵੀ ਵੱਡਾ ਨੁਕਸਾਨ ਹੋਣਾ ਇਸ ਕਰਕੇ ਅਸੀਂ ਸਾਰੇ ਮਿਲ ਕੇ ਇਹਦੇ ਖਿਲਾਫ ਇੱਕ ਮੁੱਠ ਹੋ ਕੇ ਸੰਘਰਸ਼ ਨੂੰ ਤੇਜ਼ ਕਰੀਏ ਅੱਜ ਦੇ ਇਸ ਧਰਨੇ ਨੂੰ ਭੋਲਾ ਸਿੰਘ ਸਮਾਓਂ ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ , ਧਰਮਪਾਲ ਨੀਟਾ ਸੀਪੀਐਮਐਲ ਦੇ ਜਿਲਾ ਮੈਂਬਰ, ਰੂਪ ਸਿੰਘ ਆਗੂ ਕੁੱਲ ਹਿੰਦ ਕਿਸਾਨ ਸਭਾ, ਕੇਵਲ ਸਿੰਘ ਪੰਜ਼ਾਬ ,ਖੇਤ ਮਜ਼ਦੂਰ ਸਭਾ, ਕਰਨੈਲ ਸਿੰਘ ਏਟਕ , ਗੁਲਾਬ ਖੀਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ, ਦਿਨੇਸ਼ ਸੋਨੀ ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ ) , ਰਾਜਿੰਦਰ ਬਹੁਜਨ ਸਮਾਜ ਪਾਰਟੀ, ਕੁੱਕੂ ਸ਼ਰਮਾ , ਰਘਵੀਰ ਸਿੰਘ, ਕੁਲਦੀਪ ਸਿੱਧੂ, ਅਮੋਲਕ ਸਿੰਘ , ਧੰਨਾ ਸਿੰਘ ਸਾਬਕਾ ਸਰਪੰਚ, ਬਲਜੀਤ ਸ਼ਰਮਾ ਸਾਬਕਾ ਸਰਪੰਚ,ਖੀਵਾ ਖੁਰਦ , ਮਨਦੀਪ, ਸੌਂਧਾ ਸਿੰਘ ਖੀਵਾ ਕਲਾਂ