ਭਾਰਤੀ ਫੌਜ ਡਿਫੈਂਸ ਦੱਸਤੇ ਵੱਲੋਂ ਅਸਮਾਨ ਵਿੱਚ ਫੰਡਿਆ
ਬਠਿੰਡਾ, 9 ਮਈ.. ਬੀਤ ਰਾਤ ਬਠਿੰਡਾ ਦੇ ਵਿੱਚ ਪਾਕਿਸਤਾਨ ਫੌਜ ਵੱਲੋਂ ਮਿਜਾਇਲ ਹਮਲਾ ਕੀਤੇ ਗਏ।ਜਿਸ ਨੂੰ ਭਾਵੇਂ ਭਾਰਤੀ ਹਵਾਈ ਫੌਜ ਦੀ ਡਿਫੈਂਸ ਟੀਮ ਵੱਲੋਂ ਅਸਮਾਨ ਵਿੱਚ ਹੀ ਟਾਰਗੇਟ ਕਰਦੇ ਉਹਨਾਂ ਨੂੰ ਅਸਮਾਨ ਵਿਚ ਹੀ ਫੁੰਡ ਦਿੱਤਾ ਗਿਆ। ਜ਼ਿਲ੍ਹੇ ਦੇ ਪਿੰਡ ਤੁੰਗਵਾਲੀ, ਕੋਟ ਸ਼ਮੀਰ, ਬੁਰਜ ਮਹਿਮਾ, ਬੀੜ ਤਲਾਬ ਬਸਤੀ ਵਿਚ ਮੁਜਾਇਲਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਤੁੰਗਵਾਲੀ ਦੇ ਕਿਸਾਨ ਗੁਰਜੰਟ ਸਿੰਘ ਪੁੱਤਰ ਬਚਨ ਸਿੰਘ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਉਹ 10:30 ਵਜੇ ਦੇ ਕਰੀਬ ਇੱਕ ਬੰਬ ਨੁਮਾਂ ਚੀਜ ਵੇਹੜੇ ਵਿੱਚ ਡਿੱਗ ਪਈ। ਜਿਸ ਕਾਰਨ ਘਰ ਦੇ ਦਰਵਾਜ਼ੇ, ਬਾਰੀਆਂ ਸ਼ੀਸ਼ੇ ਸ਼ੈਡ ਆਪ ਤੇ ਘਰ ਵਿੱਚ ਖੜੀ ਟਰਾਲੀ ਦਾ ਨੁਕਸਾਨ ਹੋਇਆ ਹੈ। ਗੁਰਜੰਟ ਦਾ ਕਹਿਣਾ ਕਿ ਧਮਾਕਾ ਇੰਨੀ ਜ਼ੋਰਦਾਰ ਹੋਇਆ ਕਿ ਉਹ ਪੂਰੀ ਤਰ੍ਹਾਂ ਸਹਿਮ ਗਏ ਸਨ। ਇਸ ਤਰਾਂ ਹੀ ਬਠਿੰਡਾ ਏਅਰ ਫੋਰਸ ਸਟੇਸ਼ਨ ਦੇ ਐਂਨ ਨੱਕ ਥੱਲੇ ਪੈਂਦੇ ਪਿੰਡ ਬੁਰਜ ਮਹਿਮਾ ਵਿਖੇ, ਕਿਸਾਨ ਜਗਦੇਵ ਸਿੰਘ,ਗੁਰਤੇਜ ਸਿੰਘ,ਰਾਜਾ ਸਿੰਘ ਦੇ ਖੇਤਾਂ ਵਿਚ ਤਿੰਨ ਮਿਜਾਇਲ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪੁਸ਼ਟੀ ਪਿੰਡ ਦੇ ਸਰਪੰਚ ਅਤੇ ਖੇਤਾਂ ਦੇ ਕਿਸਾਨਾਂ ਵੱਲੋਂ ਕੀਤੀ ਗਈ ਹੈ। ਬਠਿੰਡਾ ਵਿੱਚ ਵੀਰਵਾਰ ਦੀ ਰਾਤ ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਲੋਕ ਕੰਬ ਉੱਠੇ। ਡਿਪਟੀ ਕਮਿਸ਼ਨਰ ਕਮ ਜਿਲਾ ਮਜਿਸਟਰੇਟ ਸ੍ਰੀ ਸ਼ੌਕਤ ਅਹਿਮਦ ਪਰੇ ਲੋਕਾਂ ਨੂੰ ਹੋਂਸਲਾ ਬਣਾਈ ਰੱਖਣ ਬਲੈਕ ਆਊਟ ਕਰ ਦਿੱਤਾ। ਬਠਿੰਡਾ ਜਿਲਾ ਬਲੈਕ ਆਊਟ ਹੋਣ ਕਾਰਨ ਅਸਮਾਨ ਵੱਲ ਤਕਦਾ ਰਿਹਾ। ਧਮਾਕੇ ਦੀ ਆਵਾਜ਼ ਕਰੀਬ 10.30 ਅਤੇ ਪੌਣੇ 11 ਵਜੇ ਸੁਣਾਈ ਦਿੱਤੀ ਤੇ ਅਸਮਾਨ ਵਿੱਚ ਉੜਦੀਆਂ ਮਜਾਈਲਾ ਨੂੰ ਭਾਰਤੀ ਫੌਜ ਵੱਲੋਂ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ। ਬਠਿੰਡਾ ਦੀ ਲਾਲ ਸਿੰਘ ਬਸਤੀ ਅਤੇ ਬੀੜ ਤਲਾਬ ਬਸਤੀ ਨੇੜੇ ਬੰਬ ਨਮਾ ਕੋਈ ਚੀਜ਼ ਦੇਖੀ ਗਈ ਜਿਸਦੀ ਲੋਕਾਂ ਵੱਲੋਂ ਵੀਡੀਓ ਵੀ ਵਾਇਰਲ ਕਰ ਦਿੱਤੀ। ਪਰ ਇਸ ਦੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ । ਬਠਿੰਡਾ ਵਿਚ ਪਾਕਿਸਤਾਨ ਫੌਜ ਵੱਲੋਂ ਇਸ ਲਈ ਨਿਸ਼ਾਨਾ ਬਣਾਇਆ ਗਿਆ। ਕਿਉਂਕਿ ਮਾਲਵੇ ਦੇ ਇਹ ਸੁਰੱਖਿਆ ਪੱਖੋਂ ਬੇਹੱਦ ਅਹਿਮ ਹੈ ਸ਼ਹਿਰ ਏਸ਼ੀਆ ਦੀ ਵੱਡੀ ਛਾਉਣੀ ਅਤੇ ਏਅਰਬੇਸ ਹੈ। ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡਿਪਟੀ ਡਿਊਟੀ ਮਜਿਸਟਰੇਟ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਤਕਰੀਬਨ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਯੁੱਧ ਦੀਆਂ ਗਾਈਡਲਾਈਨ ਜਾਰੀ ਕਰਦੇ ਹੋਏ ਘਰਾਂ ਵਿੱਚ ਟਿਕੇ ਰਹਿਣ ਦੀ ਹਦਾਇਤ ਕੀਤੀ। ਉਥੇ ਏਮਸ ਸਮੇਤ ਸਰਕਾਰੀਆ ਹਸਪਤਾਲਾਂ ਦੀਆਂ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਸਕੂਲਾਂ ਵਿੱਚ ਅਗਲੇ ਦਿਨਾਂ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਤੇ ਘਰੇਲੂ ਉਡਾਨਾਂ ਨੂੰ ਵੀ ਬਿਲਕੁਲ ਰੱਦ ਕਰ ਦਿੱਤਾ ਗਿਆ ਹੈ ਤੇ ਏਅਰਪੋਰਟ ਬੰਦ ਕਰ ਦਿੱਤੇ ਗਏ ਹਨ।
ਕਿਸੇ ਵੀ ਮੁਸਕਿਲ ਸਮੇਂ ਐਮਰਜੈਂਸੀ ਹੈਲਪਲਾਈਨ ਨੰਬਰ 0164-2862100 ਅਤੇ 0164-2862101 ‘ਤੇ ਕਾਲ ਕਰਨ ਬਾਰੇ ਕਿਹਾ ਗਿਆ।