10 ਜੁਲਾਈ (ਰਾਜਦੀਪ ਜੋਸ਼ੀ) ਬਠਿੰਡਾ: ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਐਸ.ਪੀ.ਐੱਸ ਪਰਮਾਰ ਵਧੀਕ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਐਸ.ਐਸ.ਪੀ ਬਠਿੰਡਾ ਦੀ ਰਹਿਨੁਮਾਈ ਹੇਠ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ਡੀ.ਐੱਸ.ਪੀ ਬਠਿੰਡਾ ਦਿਹਾਤੀ ਦੀ ਅਗਵਾਈ ਵਿਚ ਮੁੱਖ ਅਫਸਰ ਥਾਣਾ ਸੰਗਤ ਦੀ ਪੁਲਿਸ ਚੌਂਕੀ ਪਥਰਾਲਾ ਪਾਸ ਮਿਤੀ 9.7.2024 ਨੂੰ ਇੱਕ ਮੁਖਬਰੀ ਹੋਈ ਕਿ ਕੁਝ ਵਿਅਕਤੀ ਜੋ ਕਿ ਟਰੱਕ ਡਰਾਇਵਰਾਂ ਤੋਂ ਲੁੱਟਾਂ-ਖੋਹਾਂ ਕਰਦੇ ਹਨ। ਪੁਲਿਸ ਚੌਂਕੀ ਪਥਰਾਲਾ ਵੱਲੋਂ ਇਹਨਾਂ ਖਿਲਾਫ ਮੁਕਦਮਾ ਨੰਬਰ 67 ਮਿਤੀ 9.7.2024 u/s 309(4),3(5) ਬੀ.ਐੱਨ.ਐੱਸ ਥਾਣਾ ਸੰਗਤ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਮਿਤੀ 09/07/2024 ਨੂੰ ਦੋਸ਼ੀਆਨ ਨਵਦੀਪ ਸਿੰਘ ਉਰਫ ਦੀਪਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਅਜਨੌਦ ਜਿਲ੍ਹਾ ਲੁਧਿਆਣਾ, ਜਗਸੀਰ ਸਿੰਘ ਉਰਫ ਗਨੀ ਪੁੱਤਰ ਰਣਜੀਤ ਸਿੰਘ ਵਾਸੀ ਬਸਤੀ ਨੰਬਰ-6 ਬੀੜ ਤਲਾਬ ਬਠਿੰਡਾ ਅਤੇ ਧਰਮਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਜਮੇਰ ਸਿੰਘ ਵਾਸੀ ਸੀੜੀਆਂ ਵਾਲਾ ਮੁਹੱਲਾ ਬੈਂਕ ਸਾਈਡ ਬੱਸ ਸਟੈਂਡ ਬਠਿੰਡਾ ਨੇ ਜੱਸੀ ਬਾਗ ਵਾਲੀ ਤੇ ਪਿੰਡ ਰੁਲਦੂ ਸਿੰਘ ਵਾਲਾ ਨੂੰ ਆਉਦੀ ਮੇਨ ਜੀ.ਟੀ.ਰੋਡ ਪਰ ਟਰਾਲਾ/ਕੰਨਟੇਨਰ ਨੂੰ ਰੋਕ ਕੇ ਲਿਫਟ ਲੈਣ ਦੇ ਬਹਾਨੇ ਗੁਰਵਿੰਦਰ ਸਿੰਘ ਉਰਵ ਸਾਭਾ ਪੁੱਤਰ ਜਰਨੈਲ ਸਿੰਘ ਵਾਸੀ ਮਨਿਆਲ ਜਿਲ੍ਹਾ ਤਰਨਤਾਰਨ ਨੂੰ ਰੋਕ ਕੇ ਉਸਦੇ ਪਰਸ ਜਿਸ ਵਿੱਚ ਏ.ਟੀ.ਐਮ. ਕਾਰਡ, ਅਧਾਰ ਕਾਰਡ, 1500 ਰੁਪਏ ਨਗਦ, ਅਤੇ ਮੋਬਾਇਲ ਫੋਨ, ਗੱਡੀ ਦੇ ਕਾਗਜਾਤ ਵਾਲੀ ਫਾਇਲ, ਬੈਂਕ ਅਤੇ ਗੱਡੀ ਦਾ ਡੈਕ ਦੀ ਲੁੱਟ ਕੀਤੀ। ਜਿਸ ਤੇ ਉਕਤਾਨ ਦੇ ਖਿਲਾਫ ਉਕਤ ਮੁਕੰਦਮਾ ਬਾ ਜੁਰਮ ਉਕਤ ਦਰਜ ਰਜਿਸਟਰ ਕੀਤਾ ਗਿਆ।
ਸ੍ਰੀ ਮਨਜੀਤ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ ਬਠਿੰਡਾ ਦਿਹਾਤੀ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਕਤ ਮੁੱਕਦਮੇ ਦੀ ਤਫਤੀਸ਼ ਕਰਦੇ ਹੋਏ ਥਾਣਾ ਸੰਗਤ ਅਤੇ ਚੌਂਕੀ ਪਬਰਾਲਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 10.7.2024 ਮੁਦਈ ਮੁਕੱਦਮਾਤ ਨੂੰ ਨਾਲ ਲੈ ਕਰ ਰਿਫਾਇਨਰੀ ਰੋਡ ਬਾਹਦ ਜੱਸੀ ਬਾਗ ਵਾਲੀ ਜਿੱਥੇ ਅਕਸਰ ਦੋਸ਼ੀਆਨ ਲੁੱਟਾਂ-ਖੋਹਾਂ ਕਰਦੇ ਸਨ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਨਵਦੀਪ ਸਿੰਘ ਉਰਫ ਦੀਪਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਅਜਨੌਦ ਜਿਲ੍ਹਾ ਲੁਧਿਆਣਾ, ਜਗਸੀਰ ਸਿੰਘ ਉਰਫ ਗਨੀ ਪੁੱਤਰ ਰਣਜੀਤ ਸਿੰਘ ਵਾਸੀ ਬਸਤੀ ਨੰਬਰ-6 ਬੀੜ ਤਲਾਬ ਬਠਿੰਡਾ ਅਤੇ ਧਰਮਿੰਦਰ ਸਿੰਘ ਉਰਫ ਸੋਨੂੰ ਪੁੱਤਰ ਅਜਮੇਰ ਸਿੰਘ ਵਾਸੀ ਸੀੜੀਆਂ ਵਾਲਾ ਮੁਹੱਲਾ ਬੈਕ ਸਾਈਡ ਬੱਸ ਸਟੈਂਡ ਬਠਿੰਡਾ ਵਜੇ ਹੋਈ ਹੈ।ਇਹਨਾਂ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਹਨਾਂ ਤੋਂ ਹੋਰ ਵੀ ਅਜਿਹੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਠਿੰਡਾ ਪੁਲਿਸ ਵੱਲੋਂ ਹਾਈਵੇਅ ਤੇ ਲੁੱਟਾਂ-ਖੋਹਾਂ ਕਰਨ ਵਾਲੇ 3 ਕਾਬੂ
Leave a comment