06 ਜੁਲਾਈ (ਰਾਜਦੀਪ ਜੋਸ਼ੀ) ਬਠਿੰਡਾ: ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਐਸ.ਪੀ.ਐਸ.ਪਰਮਾਰ ਆਈ.ਪੀ.ਐਸ ਏ.ਡੀ.ਜੀ.ਪੀ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਸ੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ. ਜੀ ਦੀ ਰਹਿਨੁਮਾਈ ਹੇਠ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਿਛਲੇ ਹਫਤੇ ਦੌਰਾਨ ਬਠਿੰਡਾ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ 21 ਮੁਕੱਦਮੇ ਦਰਜ ਰਜਿਸਟਰ ਕਰਕੇ 35 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾਂ ਪਾਸੋਂ 93 ਗ੍ਰਾਮ ਹੈਰੋਇਨ, 58.90 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 645 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ ਗਈਆ ਹਨ।
ਇਸ ਤੋਂ ਇਲਾਵਾ ਐਨ.ਡੀ.ਪੀ.ਐਸ ਐਕਟ ਦੇ ਵੱਖ-ਵੱਖ ਥਾਣਿਆਂ ਵਿੱਚ ਬਰਾਮਦ ਕੀਤਾ 420 ਗ੍ਰਾਮ ਹੈਰੋਇਨ, 195050 ਨਸ਼ੀਲੀਆਂ ਗੋਲੀਆਂ, 255 ਕੈਪਸੂਲ, 738 ਸੀਸ਼ੀਆਂ, 2390 ਇੰਜੈਕਸ਼ਨ, 2992.200 ਕਿਲੋ ਅਫੀਮ, 14.600 ਕਿਲੋ ਗਾਂਜਾ ਤਲਫ ਕਰਵਾਇਆ ਜਾ ਚੁੱਕਾ ਹੈ।
ਜਿਲ੍ਹਾ ਬਠਿੰਡਾ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪਿੰਡ ਪੱਧਰ ਤੇ ਗ੍ਰਾਮ ਸੁਰੱਖਿਆ ਕਮੇਟੀਆਂ ਬਣਾਈਆ ਗਈਆਂ ਹਨ। ਇੰਨ੍ਹਾਂ ਕਮੇਟੀਆਂ ਦਾ ਉਦੇਸ਼ ਆਮ ਪਬਲਿਕ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਸ਼ਿਆ ਦੇ ਖਿਲਾਫ ਜਾਗਰੂਕ ਕਰਨ, ਨਸ਼ਿਆ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਨਸ਼ਾ ਛਡਾਉਣ ਲਈ ਉਤਸਾਹਿਤ ਕਰਨ ਅਤੇ ਨਸ਼ਾ ਸਮੱਗਲਰਾਂ ਬਾਰੇ ਗੁਪਤ ਜਾਣਕਾਰੀ ਨੂੰ ਸਾਝਾਂ ਕਰਨਾਂ ਹੋਵੇਗਾ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਸਮੂਹ ਥਾਣਾਜਾਤ ਅਤੇ ਸਰਕਲ ਅਫਸਰਾਨ ਵੱਲੋਂ ਇੰਨ੍ਹਾਂ ਕਮੇਟੀਆ ਨਾਲ ਕੁੱਲ 109 ਮੀਟਿੰਗਾਂ ਹੋ ਚੁੱਕੀਆਂ ਹਨ।
ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਐਸ.ਐਸ.ਪੀ ਬਠਿੰਡਾ, ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਲਗਾਤਾਰ ਉਪਰਾਲੇ ਕਰ ਰਹੀ ਹੈ। ਬਠਿੰਡਾ ਪੁਲਿਸ ਵੱਲੋਂ ਪਿੰਡ/ਸ਼ਹਿਰ/ਮੁਹੱਲਿਆਂ ਵਿੱਚ ਜਾ ਕੇ ਪਬਲਿਕ ਦਾ ਸਹਿਯੋਗ ਲੈਣ ਲਈ ਲਗਾਤਾਰ ਨਸ਼ਿਆਂ ਖਿਲਾਫ ਪਬਲਿਕ ਮੀਟਿੰਗਾਂ ਸਬੰਧੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਪ੍ਰੋਗਰਾਮਾਂ ਦੀ ਸੂਚਨਾਂ ਇਕ ਦਿਨ ਪਹਿਲਾਂ ਬਠਿੰਡਾ ਪੁਲਿਸ ਦੀ ਆਫੀਸ਼ੀਅਲ ਵੈਬਸਾਈਟ ਅਤੇ ਵੱਟਸਐੱਪ ਗਰੁੱਪਾਂ ਵਿਚ ਸ਼ੇਅਰ ਕੀਤੀ ਜਾਂਦੀ ਹੈ। ਇਸਤੋਂ ਇਲਾਵਾ ਪਬਲਿਕ ਦੇ ਸਹਿਯੋਗ ਨਾਲ ਹੀ ਨਸ਼ੇ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਜੇਕਰ ਨਸ਼ਾ ਵੇਚਣ ਵਾਲਿਆ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਉਸ ਨੂੰ ਪੁਲਿਸ ਨਾਲ ਸਾਂਝਾ ਕੀਤਾ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।
ਬਠਿੰਡਾ ਪੁਲਿਸ ਵੱਲੋਂ ਪਿਛਲੇ ਹਫਤੇ ਵਿੱਚ ਨਸ਼ਿਆਂ ਖਿਲਾਫ ਕੀਤੀ ਕਾਰਵਾਈ ਦੇ ਵੇਰਵੇ
Leave a comment