ਇਸਦੇ ਕਬਜੇ ਵਿੱਚੋਂ ਨਕਲੀ ਫਾਇਰਿੰਗ ਕਰਨ ਲਈ ਵਰਤਿਆ ਦੇਸੀ ਕੱਟਾ ਪਿਸਟਲ ਵੀ ਬਰਾਮਦ ਕੀਤਾ ਗਿਆ।
8 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼੍ਰੀ ਹਰਮਨਬੀਰ ਸਿੰਘ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ, ਦੀ ਨਿਗਰਾਨੀ ਵਿੱਚ ਜਿਲ੍ਹੇ ਸ਼ਰਾਰਤੀ ਅਨਸਰਾਂ ਤੇ ਨਜਰ ਰੱਖਣ ਲਈ ਪੀ.ਸੀ.ਆਰ ਪਾਰਟੀਆਂ ਵੱਲੋਂ ਦਿਨ-ਰਾਤ ਗਸ਼ਤਾਂ ਪੈਟਰੌਲਿੰਗ ਕੀਤੀ ਜਾ ਰਹੀ ਹੈ।ਬਠਿੰਡਾ ਪੁਲਿਸ ਦੇ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮਿਤੀ 19.2.2024 ਨੂੰ ਮਨਿੰਦਰ ਸਿੰਘ ੳੇਰਫ ਮਨੀ ਪੁੱਤਰ ਉਰਵਿੰਦਰ ਸਿੰਘ ਵਾਸੀ ਵਾਰਡ ਨੰਬਰ 43 ਤੇਜਾਬ ਫੈਕਟਰੀ ਵਾਲੀ ਗਲੀ ਪਰਸ ਰਾਮ ਨਗਰ ਬਠਿੰਡਾ ਦੇ ਦਫਤਰ ਦੇ ਬਾਹਰ ਗਲੀ ਨੰਬਰ 22 ਪਰਸ ਰਾਮ ਨਗਰ ਬਠਿੰਡਾ ਵਿਖੇ ਮਨਿੰਦਰ ਸਿੰਘ ੳੇਰਫ ਮਨੀ ਉੱਪਰ ਹਵਾਈ ਫਾਇਰ ਹੋਣ ਸਬੰਧੀ ਘਟਨਾ ਹੋਈ ਸੀ।ਇਸ ਸਬੰਧੀ ਮਨਿੰਦਰ ਨੇ ਇਸ ਘਟਨਾ ਦੀ ਇਤਲਾਹ ਸੂਚਨਾ 112 ਪੁਲਿਸ ਹੈਲਪਲਾਈਨ ਤੇ ਦਿੱਤੀ ਸੀ।ਇਸ ਸਬੰਧੀ ਪੁਲਿਸ ਵੱਲੋਂ ਇਸਦੀ ਬਰੀਕੀ ਨਾਲ ਜਾਂਚ ਕਰਨ ਤੇ ਇਹ ਝੂਠੀ ਇਤਲਾਹ ਪਾਈ ਗਈ।ਬਠਿੰਡਾ ਪੁਲਿਸ ਦੀਆਂ ਸੀ.ਆਈ.ਏ ਸਟਾਫ-2 ਅਤੇ ਥਾਣਾ ਕੈਨਾਲ ਕਲੋਨੀ ਬਠਿੰਡਾ ਵੱਲੋਂ ਇਸ ਝੂਠੀ ਵਾਰਦਾਤ ਨੂੰ ਟਰੇਸ ਕਰਕੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚੋਂ ਫਾਇਰਿੰਗ ਲਈ ਵਰਤਿਆ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ।
ਸ਼੍ਰੀ ਨਰਿੰਦਰ ਸਿੰਘ ਪੀ.ਪੀ.ਐੱਸ ਐੱਸ.ਪੀ ਸਿਟੀ ਬਠਿੰਡਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ-2 ਅਤੇ ਥਾਣਾ ਕੈਨਾਲ ਕਲੋਨੀ ਵੱਲੋਂ ਇਸ ਘਟਨਾ ਨੂੰ ਟਰੇਸ ਕਰਦੇ ਹੋਏ ਇਸਦੀ ਬਰੀਕੀ ਨਾਲ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਿੰਦਰ ਸਿੰਘ ਉਰਫ ਮਨੀ ਪੁੱਤਰ ਪੁੱਤਰ ਉਰਵਿੰਦਰ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨੇ ਆਪਣੇ ਸਾਥੀਆਂ ਅਵਿਸ਼ ਕੁਮਾਰ ਪੁੱਤਰ ਨੱਥੂ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਨਾਲ ਮਿਲ ਕੇ ਇਹ ਪਲੈਨ ਬਣਾਇਆ।ਮਨਿੰਦਰ ਸਿੰਘ ਵੱਲੋ ਇਸ ਪਲੈਨ ਤਹਿਤ ਆਪਣੇ ਆਪ ਲਈ ਪੁਲਿਸ ਸਕਿਊਰਟੀ ਹਾਸਲ ਕਰਨ ਲਈ ਇਹ ਅੰਜਾਮ ਦਿੱਤਾ ਸੀ।ਇਹਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 35 ਮਿਤੀ 7.3.2024 ਅ/ਧ 195,336,120-ਬੀ ਆਈ.ਪੀ.ਸੀ ,25/54/59 ਅਸਲਾ ਐਕਟ ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ।ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚੋਂ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ। ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।