21 ਅਗਸਤ (ਰਾਜਦੀਪ ਜੋਸ਼ੀ) ਬਠਿੰਡਾ: ਅਮਨੀਤ ਕੌਂਡਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਨਰਿੰਦਰ ਸਿੰਘ ਪੀ.ਪੀ.ਐਸ. ਐਸ.ਪੀ (ਸਿਟੀ) ਬਠਿੰਡਾ ਜੀ ਦੀ ਰਹਿਨੁਮਾਈ ਹੇਠ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਸਰਵਜੀਤ ਸਿੰਘ ਬਰਾੜ ਪੀ.ਪੀ.ਐਸ ਡੀ.ਐੱਸ.ਪੀ. ਸਿਟੀ-2 ਦੀ ਅਗਵਾਈ ਵਿੱਚ ਬਠਿੰਡਾ ਪੁਲਿਸ ਦੀਆਂ ਸੀ.ਆਈ,ਸਟਾਫ-2. ਪੀ.ਸੀ.ਆਰ ਪਾਰਟੀਆਂ ਅਤੇ ਮੁੱਖ ਅਫਸਰ ਥਾਣਾ ਕੈਂਟ ਦੀ ਪੁਲਿਸ ਪਾਰਟੀ ਨੇ ਮੁਕਦਮਾ ਉਕਤ ਵਿੱਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 20000/- ਰੁਪਏ ਕੈਸ਼,ਵਾਰਦਾਤ ਵਿੱਚ ਵਰਤਿਆ ਕਾਪਾ ਅਤੇ ਈ-ਰਿਕਸ਼ਾ ਬਰਾਮਦ ਕੀਤਾ ਗਿਆ।
ਮਿਤੀ 19.08.2024 ਨੂੰ ਮੁੱਦਈ ਨੇ ਇਤਲਾਹ ਦਿੱਤੀ ਕਿ ਕਮਲਾ ਨਹਿਰੂ ਕਲੋਣੀ ਵਿੱਚ ਮੇਰੀ ਦੁਕਾਨ ਜੈਦਕਾ ਈ ਸਰਵਿਸ ਸੈਂਟਰ ਤੇ ਵਕਤ ਕਰੀਬ 08:15 PM ਵਜੇ ਨਾਮਲੂਮ ਨੌਜਵਾਨ ਲੜਕੇ ਮੇਰੀ ਦੁਕਾਨ ਅੰਦਰ ਆਏ ਜਿਨ੍ਹਾਂ ਨੇ ਆਪਣੇ ਮੂੰਹ ਤੇ ਕਪੜਾ ਬੰਨਿਆ ਹੋਇਆ ਸੀ ਜਿਸ ਵਿੱਚ ਇਕ ਲੜਕੇ ਕਲ ਕਾਪਾ ਸੀ ਜਿਸ ਨੇ ਮੈਨੂੰ ਡਰਾਇਆ ਅਤੇ ਕਾਉਂਟਰ ਤੇ ਮੇਰੇ ਨਾਲ ਹੱਥਾ ਪਾਈ ਕੀਤੀ ਅਤੇ ਦੂਸਰੇ ਲੜਕੇ ਨੇ ਕਾਉਟਰ ਦੇ ਦਰਾਜ ਵਿਚ ਕਰੀਬ 60,000/- ਰੁਪਏ ਨਗਦੀ ਚੁੱਕ ਕੇ ਦੁਕਾਨ ਤੋਂ ਬਾਹਰ ਭੱਜ ਗਏ ਅਤੇ ਮੇਰੇ ਹੋਲਾ ਪਾਉਣ ਤੇ ਤਿੰਨ ਲੜਕੇ ਈ ਰਿਕਸ਼ਾ ਤੇ ਸਵਾਰ ਹੋ ਕਰ ਫਰਾਰ ਹੋ ਗਏ ਜਿਸ ਨੂੰ ਇਕ ਹੋਰ ਜਿਹਨਾ ਖਿਲਾਫ ਮੁਕੱਦਮਾ ਨੰਬਰ 58 ਮਿਤੀ 19.08.2024 ਅ /ਧ 309(4) BNS ਥਾਣਾ ਬਰਖਿਲਾਫ ਨਾਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਦੌਰਾਨੇ ਤਫਤੀਸ਼ ਮੁਕਦਮਾ ਹਜਾ ਦੇ 03 ਦੋਸ਼ੀਆਂ ਬਾਰੂ ਸਿੰਘ ਪੁੱਤਰ ਵੀਰ ਸਿੰਘ ਵਾਸੀ ਗਲੀ ਨੰ 08 ਠੇਕੇ ਵਾਲੀ ਗਲੀ ਚੰਦਸਰ ਬਸਤੀ ਜਿਲ੍ਹਾ ਬਠਿੰਡਾ ਅਤੇ ਸੰਨੀ ਪੁੱਤਰ ਰਾਕੇਸ਼ ਕੁਮਾਰ ਉਰਫ ਨੀਲਾ ਵਾਸੀ ਗਲੀ ਨੰ 01 ਬਾਲਮੀਕੀ ਨਗਰ ਬਠਿੰਡਾ, ਗੁਰਦਿੱਤਾ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਹਰਰਾਏਪੁਰ ਨੇੜੇ ਗੋਨਿਆਣਾ ਮੰਡੀ ਬਠਿੰਡਾ ਨੂੰ ਪੁਲਿਸ ਪਾਰਟੀ ਵਲੋਂ ਬਾਅਦ ਪੁਛਗਿਛ ਮਿਤੀ 20.08.2024 ਨੂੰ ਹਸਬ ਜਾਬਤਾ ਗਿਰਫਤਾਰ ਕਰਕੇ ਇਹਨਾਂ ਦੇ ਕਬਜੇ ਵਿੱਚੋਂ 20000/- ਰੁਪਏ ਕੈਸ਼, ਵਾਰਦਾਤ ਵਿੱਚ ਵਰਤਿਆ ਗਿਆ ਕਾਪਾ ਅਤੇ ਈ- ਰਿਕਸ਼ਾ ਬਰਾਮਦ ਕੀਤਾ ਗਿਆ ਹੈ, ਮੁਕਦਮਾ ਹਜਾ ਦੇ ਗਿਰਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਬਾਕੀ ਰਹਿੰਦੇ ਦੋਸ਼ੀਆਂ ਦੀ ਭਾਲ ਕਰਨ ਲਈ ਪੁਲਿਸ ਪਾਰਟੀਆਂ ਵੱਲੋਂ ਰੋਡਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਦੱਸੀ ਨੂੰ ਗਿਰਫਤਾਰ ਕੀਤਾ ਜਾਵੇਗਾ ਜਿਹਨਾਂ ਤੋਂ ਹਰ ਦੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।