ਦੋਸ਼ੀਆਂ ਨੂੰ ਕੀਤਾ ਕਾਬੂ
24 ਅਗਸਤ (ਰਾਜਦੀਪ ਜੋਸ਼ੀ) ਬਠਿੰਡਾ: ਅਮਨੀਤ ਕੌਂਡਲ ਆਈ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਨਰਿੰਦਰ ਸਿੰਘ ਪੀ.ਪੀ.ਐੱਸ, ਐੱਸ.ਪੀ (ਸਿਟੀ) ਬਠਿੰਡਾ ਜੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਹਰਬੰਸ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ (ਸਿਟੀ-1) ਬਠਿੰਡਾ ਦੀ ਅਗਵਾਈ ਵਿੱਚ ਐੱਸ.ਆਈ ਹਰਜੀਵਨ ਸਿੰਘ ਮੁੱਖ ਅਫਸਰ ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ।ਮੁਦੱਈ ਨੇ ਬਿਆਨ ਕੀਤਾ ਕਿ ਉਸਦਾ ਇੱਕ ਲੜਕਾ ਜਿਸਦਾ ਨਾਮ ਜਸ਼ਨ ਕੁਮਾਰ ਉਮਰ ਕਰੀਬ 24 ਸਾਲ ਹੈ।ਜਸ਼ਨ ਜੋ ਕਿ ਗਾਂਧੀ ਮਾਰਕੀਟ ਕੱਪੜੇ ਦੀ ਦੁਕਾਨ ਪਰ ਕੰਮ ਕਰਦਾ ਸੀ ਅਤੇ ਉਸਦਾ ਦੋਸਤ ਕੁਲਵਿੰਦਰ ਸਿੰਘ ਉਰਫ ਬੌਬੀ ਪੁੱਤਰ ਗੁਰਨਾਮ ਸਿੰਘ ਵਾਸੀ ਕੋਟਫੱਤਾ ਵੀ ਇਸਦੇ ਨਾਲ ਕੰਮ ਪਰ ਲੱਗਾ ਹੋਇਆ ਸੀ।ਜਸ਼ਨ ਅਤੇ ਬੌਬੀ ਇਕੱਠੇ ਘਰੋਂ ਕੰਮ ਤੇ ਜਾਂਦੇ ਸੀ।ਮਿਤੀ 20-08-2024 ਸਮਾਂ ਕਰੀਬ 09-00 ਵਜੇ ਸਵੇਰੇ ਜਸ਼ਨ ਅਤੇ ਬੌਬੀ ਜਸ਼ਨ ਦੇ ਮੋਟਰਸਾਈਕਲ ਪਰ ਦੋਨੋਂ ਕੰਮ ਤੇ ਗਾਂਧੀ ਮਾਰਕੀਟ ਬਠਿੰਡਾ ਗਏ ਸੀ।ਮਿਤੀ 20-08-2024 ਨੂੰ ਸਮਾਂ ਕਰੀਬ 8-00 ਵਜੇ (ਰਾਤ) ਦੇ ਬਾਅਦ ਬੌਬੀ ਨੇ ਮੁਦੱਈ ਦੀ ਪਤਨੀ ਨੂੰ ਫੋਨ ਕੀਤਾ ਕਿ ਤੁਹਾਡੇ ਲੜਕੇ ਜਸ਼ਨ ਦਾ ਐਕਸੀਡੈਂਟ ਹੋ ਗਿਆ ਜੋ ਕਿ ਸਰਕਾਰੀ ਹਸਪਤਾਲ ਬਠਿੰਡਾ ਦਾਖਲ ਹੈ।ਜਿਸ ਪਰ ਮੁੱਦਈ ਸਰਕਾਰੀ ਹਸਪਤਾਲ ਬਠਿੰਡਾ ਪੁੱਜਾ ਤਾਂ ਡਾਕਟਰ ਸਾਹਿਬ ਨੇ ਜਸ਼ਨ ਦੇ ਜਿਆਦਾ ਸੱਟ ਹੋਣ ਕਰਕੇ ਉਸਨੂੰ ਕੋਸਮੋ ਹਸਪਤਾਲ ਮਹੇਸਵਰੀ ਚੌਂਕ ਬਠਿੰਡਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਜਸ਼ਨ ਦਾ ਮਿਤੀ 24-08-2024 ਤੱਕ ਇਲਾਜ ਕਰਵਾਇਆ ਗਿਆ।ਫਿਰ ਉਸਨੂੰ ਡੀ.ਐਮ.ਸੀ ਲੁਧਿਆਣਾ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਜਸ਼ਨ ਦੀ ਮਿਤੀ 25-08-2024 ਨੂੰ ਦੌਰਾਨੇ ਇਲਾਜ ਡੀ.ਐਮ.ਸੀ ਲੁਧਿਆਣਾ ਵਿਖੇ ਮੌਤ ਹੋ ਗਈ।ਮੁੱਦਈ ਨੂੰ ਪੜਤਾਲ ਕਰਨ ਪਰ ਪਤਾ ਲੱਗਾ ਕਿ ਜਸ਼ਨ ਦੇ ਕੁਲਵਿੰਦਰ ਸਿੰਘ ਵਾਸੀ ਕੋਟਫੱਤਾ, ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਗਲੀ ਨੰਬਰ 19 ਜੋਗੀ ਨਗਰ ਬਠਿੰਡਾ ਅਤੇ ਜਗਵੀਰ ਸਿੰਘ ਉਰਫ ਗੱਬਰ ਵਾਸੀ ਗਲੀ ਨੰਬਰ 29 ਪਰਸ ਰਾਮ ਨਗਰ ਬਠਿੰਡਾ ਨੇ ਪੱਥਰ ਦੇ ਗਮਲੇ ਨਾਲ ਸੱਟਾਂ ਮਾਰੀਆਂ ਅਤੇ ਉਸਦਾ ਕਤਲ ਕਰ ਦਿੱਤਾ ਹੈ। ਵਜਾ ਰੰਜਿਸ਼ ਇਹ ਹੈ ਕਿ ਇਹ ਸਾਰੇ ਜਣੇ ਨਸ਼ਾ ਵਗੈਰਾ ਕਰਦੇ ਅਤੇ ਵੇਚਦੇ ਸਨ।ਇਹ ਤਿੰਨੋਂ ਦੋਸ਼ੀਆਂ ਨੇ ਪੈਸਿਆਂ ਦੇ ਲੈਣ-ਦੇਣ ਕਰਕੇ ਜਸ਼ਨ ਦੇ ਗੰਭੀਰ ਸੱਟਾਂ ਮਾਰੀਆਂ, ਜਿਸ ਕਰਕੇ ਬਾਅਦ ਵਿੱਚ ਜਸ਼ਨ ਦੀ ਦੌਰਾਨੇ ਇਲਾਜ ਮੌਤ ਹੋ ਗਈ।ਇਹਨਾਂ ਤਿੰਨੋਂ ਦੋਸ਼ੀਆਂ ਕੁਲਵਿੰਦਰ ਸਿੰਘ ਉਰਫ ਬੌਬੀ ਪੁੱਤਰ ਗੁਰਨਾਮ ਸਿੰਘ ਵਾਸੀ ਕੋਟਫੱਤਾ, ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਗਲੀ ਨੰਬਰ 19 ਜੋਗੀ ਨਗਰ ਬਠਿੰਡਾ ਅਤੇ ਜਗਵੀਰ ਸਿੰਘ ਉਰਫ ਗੱਬਰ ਪੁੱਤਰ ਟਹਿਲ ਸਿੰਘ ਵਾਸੀ ਗਲੀ ਨੰਬਰ 29 ਪਰਸ ਰਾਮ ਨਗਰ ਬਠਿੰਡਾ ਖਿਲਾਫ ਉਕਤ ਮੁਕੱਦਮਾ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।